ਪੜਚੋਲ ਕਰੋ
Rohit ਦੀ ਤੂਫਾਨੀ ਪਾਰੀ ਤੇ Akshar ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਕੰਗਾਰੂਆਂ ਨੂੰ ਦਿੱਤੀ ਮਾਤ
India vs Australia: ਨਾਗਪੁਰ 'ਚ ਖੇਡੇ ਗਏ ਦੂਜੇ ਟੀ-20 'ਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ। ਮੀਂਹ ਨਾਲ ਪ੍ਰਭਾਵਿਤ 8 ਓਵਰਾਂ ਦੇ ਇਸ ਮੈਚ ਵਿੱਚ ਆਸਟਰੇਲੀਆ ਨੇ ਪਹਿਲਾਂ ਖੇਡਦਿਆਂ ਟੀਮ ਇੰਡੀਆ ਨੂੰ 91 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ ਆਖਰੀ ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-1 ਦੀ ਬਰਾਬਰੀ ਕਰ ਲਈ ਹੈ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਨਾਬਾਦ 46 ਦੌੜਾਂ ਬਣਾਈਆਂ। 20 ਗੇਂਦਾਂ ਦੀ ਆਪਣੀ ਤੂਫਾਨੀ ਪਾਰੀ 'ਚ ਹਿਟਮੈਨ ਨੇ 4 ਚੌਕੇ ਅਤੇ 4 ਛੱਕੇ ਲਗਾਏ। ਆਖਰੀ ਓਵਰ ਵਿੱਚ ਦਿਨੇਸ਼ ਕਾਰਤਿਕ ਨੇ ਇੱਕ ਛੱਕਾ ਅਤੇ ਇੱਕ ਚੌਕਾ ਜੜ ਕੇ ਟੀਮ ਇੰਡੀਆ ਨੂੰ ਚਾਰ ਗੇਂਦਾਂ ਪਹਿਲਾਂ ਹੀ ਜਿੱਤ ਦਿਵਾਈ।
ਹੋਰ ਵੇਖੋ






















