Vinesh Phogat |'ਮੋਦੀ ਦੇ ਮੰਤਰੀ ਨੇ ਸੰਸਦ 'ਚ ਗਿਣਾਈ - ਵਿਨੇਸ਼ 'ਤੇ ਖ਼ਰਚੀ ਪਾਈ ਪਾਈ' |Parliament | Mansukh Mandaviya
Vinesh Phogat |'ਮੋਦੀ ਦੇ ਮੰਤਰੀ ਨੇ ਸੰਸਦ 'ਚ ਗਿਣਾਈ - ਵਿਨੇਸ਼ 'ਤੇ ਖ਼ਰਚੀ ਪਾਈ ਪਾਈ' |Parliament | Mansukh Mandaviya
ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ ਜਿਸ ਕਰਕੇ ਭਾਰਤ ਦੀ ਓਲੰਪਿਕ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ।
ਸੂਤਰਾਂ ਮੁਤਾਬਕ ਵਿਨੇਸ਼ ਦਾ ਵਜ਼ਨ 50 ਕਿਲੋ ਨਾਲ ਮੇਲ ਨਹੀਂ ਖਾ ਰਿਹਾ ਸੀ।
ਫਾਈਨਲ ਤੋਂ ਪਹਿਲਾਂ ਉਸਦਾ ਭਾਰ ਜ਼ਿਆਦਾ ਪਾਇਆ ਗਿਆ ਹੈ।
ਵਿਨੇਸ਼ ਓਵਰਵੇਟ ਪਾਈ ਗਈ ਹੈ | ਉਸਦਾ ਭਰ ਕੁਝ ਗਰਾਮ ਜ਼ਿਆਦਾ ਪਾਇਆ ਗਿਆ
ਜਿਸ ਤੋਂ ਬਾਅਦ ਵਿਨੇਸ਼ ਅੱਜ ਰਾਤ ਹੋਣ ਵਾਲੀ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਦਾ ਫਾਈਨਲ ਨਹੀਂ ਖੇਡ ਸਕੇਗੀ।
ਓਲੰਪਿਕ 'ਚ ਵੀ ਉਸ ਨੂੰ ਕੋਈ ਤਮਗਾ ਨਹੀਂ ਮਿਲੇਗਾ।
ਭਾਰਤੀ ਓਲੰਪਿਕ ਸੰਘ ਨੇ ਵਿਨੇਸ਼ ਦੇ ਅਯੋਗ ਹੋਣ ਦੀ ਪੁਸ਼ਟੀ ਕੀਤੀ ਹੈ।
ਜ਼ਿਕਰ ਏ ਖਾਸ ਹੈ ਕਿ ਸੈਮੀਫਾਈਨਲ 'ਚ ਵਿਨੇਸ਼ ਫੋਗਾਟ ਨੇ ਕਿਊਬਾ ਦੇ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ।
ਆਪਣੀ ਸ਼੍ਰੇਣੀ ਦੇ ਪਹਿਲੇ ਮੈਚ ਵਿੱਚ ਉਸਦਾ ਸਾਹਮਣਾ ਓਲੰਪਿਕ ਸੋਨ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨਾਲ ਹੋਇਆ।
ਇਸ ਈਵੈਂਟ ਦੇ ਗੋਲਡ ਮੈਡਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਵਿਨੇਸ਼ ਨੇ ਇਤਿਹਾਸ ਰਚਿਆ ਸੀ। ਇੱਕ ਭਾਰਤੀ ਕੋਚ ਨੇ ਕਿਹਾ
“ਅੱਜ ਸਵੇਰੇ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਨਿਯਮਾਂ ਅਨੁਸਾਰ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ।”
ਇਸ ਦੇ ਨਾਲ ਹੀ ਭਾਰਤ ਦੇ ਰੈਸਲਿੰਗ ’ਚ ਸੋਨ ਤਗਮਾ ਜਿੱਤਣ ਦੀ ਆਸ ’ਤੇ ਪਾਣੀ ਫਿਰ ਗਿਆ ਹੈ|