ਪੜਚੋਲ ਕਰੋ
(Source: ECI/ABP News)
ਪਾਕਿਸਤਾਨ ਵਿੱਚ ਮਿਲਿਆ ਹਜ਼ਾਰਾ ਸਾਲ ਪੁਰਾਣਾ ਵਿਸ਼ਨੂੰ ਮੰਦਰ, ਖੁਦਾਈ ਵਿੱਚ ਮਿਲੀਆਂ ਹੋਰ ਵੀ ਹੈਰਾਨੀਜਨਕ ਚੀਜ਼ਾਂ
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਰਧਾਲੂ ਮੰਦਰ ਵਿਚ ਪੂਜਾ ਕਰਨ ਤੋਂ ਪਹਿਲਾਂ ਉੱਥੇ ਇਸ਼ਨਾਨ ਕਰਦੇ ਸੀ। ਖਲੀਕ ਨੇ ਇਹ ਵੀ ਕਿਹਾ ਕਿ ਖੇਤਰ ਵਿੱਚ ਪਹਿਲੀ ਵਾਰ ਹਿੰਦੂ ਸ਼ਾਹੀ ਦੌਰ ਦੇ ਸੰਕੇਤ ਮਿਲੇ ਹਨ।
![ਪਾਕਿਸਤਾਨ ਵਿੱਚ ਮਿਲਿਆ ਹਜ਼ਾਰਾ ਸਾਲ ਪੁਰਾਣਾ ਵਿਸ਼ਨੂੰ ਮੰਦਰ, ਖੁਦਾਈ ਵਿੱਚ ਮਿਲੀਆਂ ਹੋਰ ਵੀ ਹੈਰਾਨੀਜਨਕ ਚੀਜ਼ਾਂ 1,300-year-old Temple discovered by Pakistani and Italian archaeologists in Northwest Pakistan ਪਾਕਿਸਤਾਨ ਵਿੱਚ ਮਿਲਿਆ ਹਜ਼ਾਰਾ ਸਾਲ ਪੁਰਾਣਾ ਵਿਸ਼ਨੂੰ ਮੰਦਰ, ਖੁਦਾਈ ਵਿੱਚ ਮਿਲੀਆਂ ਹੋਰ ਵੀ ਹੈਰਾਨੀਜਨਕ ਚੀਜ਼ਾਂ](https://static.abplive.com/wp-content/uploads/sites/5/2020/11/21213325/Vishnu-mandir-in-pakistan.jpg?impolicy=abp_cdn&imwidth=1200&height=675)
ਇਸਲਾਮਾਬਾਦ: ਪਾਕਿਸਤਾਨ ਦੇ ਉੱਤਰ ਪੱਛਮੀ ਖੇਤਰ ਦੇ ਸਵਾਤ ਜ਼ਿਲ੍ਹੋ ਵਿਚ 1300 ਸਾਲ ਪੁਰਾਣਾ ਹਿੰਦੂ ਮੰਦਰ ਮਿਲਿਆ ਹੈ। ਪਾਕਿਸਤਾਨ ਅਤੇ ਇਟਲੀ ਦੇ ਪੁਰਾਤੱਤਵ ਮਾਹਿਰਾਂ ਨੇ ਇਸ ਮੰਦਰ ਦੀ ਖੋਜ ਕੀਤੀ ਹੈ। ਇਹ ਮੰਦਰ ਬਰੀਕੋਟ ਘੰਡਈ ਦੀਆਂ ਪਹਾੜੀਆਂ ਵਿਚਕਾਰ ਖੁਦਾਈ ਦੌਰਾਨ ਮਿਲੀਆ ਹੈ। ਖੈਬਰ ਪਖਤੂਨਖਵਾ ਦੇ ਪੁਰਾਤੱਤਵ ਵਿਭਾਗ ਦੇ ਫਜ਼ਲੇ ਖਾਲਿਕ ਨੇ ਦੱਸਿਆ ਹੈ ਕਿ ਇਹ ਮੰਦਰ ਭਗਵਾਨ ਵਿਸ਼ਨੂੰ ਦਾ ਹੈ।
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੰਦਰ 1300 ਸਾਲ ਪਹਿਲਾਂ ਹਿੰਦੂ ਸ਼ਾਹੀ ਦੌਰ ਦੌਰਾਨ ਬਣਾਇਆ ਗਿਆ ਸੀ। ਦੱਸ ਦੇਈਏ ਕਿ ਹਿੰਦੂ ਸ਼ਾਹੀ ਜਾਂ ਕਾਬੁਲ ਸ਼ਾਹੀ (850-1026 ਈ.) ਇੱਕ ਹਿੰਦੂ ਖ਼ਾਨਦਾਨ ਸੀ, ਜਿਸ ਨੇ ਕਾਬੁਲ ਘਾਟੀ (ਪੂਰਬੀ ਅਫਗਾਨਿਸਤਾਨ), ਗੰਧਾਰ (ਅਜੋਕੀ ਪਾਕਿਸਤਾਨ) ਅਤੇ ਮੌਜੂਦਾ ਉੱਤਰ ਪੱਛਮੀ ਭਾਰਤ ਵਿਚ ਰਾਜ ਕੀਤਾ ਸੀ। ਪੁਰਾਤੱਤਵ ਵਿਗਿਆਨੀਆਂ ਨੇ ਮੰਦਰ ਦੇ ਨੇੜੇ ਕੈਂਪ ਅਤੇ ਗਾਰਡ ਲਈ ਮੀਨਾਰ ਵੀ ਲਏ ਹਨ। ਖੁਦਾਈ ਨਾਲ ਜੁੜੇ ਮਾਹਰਾਂ ਨੂੰ ਮੰਦਰ ਦੇ ਕੋਲ ਪਾਣੀ ਦਾ ਇੱਕ ਤਲਾਅ ਵੀ ਮਿਲਿਆ ਹੈ।
ਇਟਲੀ ਦੇ ਪੁਰਾਤੱਤਵ ਮਿਸ਼ਨ ਦੇ ਪ੍ਰਧਾਨ ਡਾ. ਲੂਕਾ ਨੇ ਕਿਹਾ ਕਿ ਇਹ ਸਵਾਤ ਜ਼ਿਲ੍ਹੇ ਵਿੱਚ ਗੰਧਾਰ ਸਭਿਅਤਾ ਦਾ ਪਹਿਲਾ ਮੰਦਰ ਹੈ। ਦੱਸ ਦਈਏ ਕਿ ਸਵਾਤ ਜ਼ਿਲ੍ਹੇ ਵਿੱਚ ਬੁੱਧ ਧਰਮ ਦੇ ਬਹੁਤ ਸਾਰੇ ਸਥਾਨ ਹਨ। ਸਵਾਤ ਜ਼ਿਲੇ ਵਿਚ 20 ਦੇ ਕਰੀਬ ਅਜਿਹੀਆਂ ਥਾਵਾਂ ਹਨ ਜਿਥੇ ਹਰ ਸਾਲ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ।
ਆਖਰ ਮਨਾ ਹੀ ਲਏ ਕੈਪਟਨ ਨੇ ਕਿਸਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![ਪਾਕਿਸਤਾਨ ਵਿੱਚ ਮਿਲਿਆ ਹਜ਼ਾਰਾ ਸਾਲ ਪੁਰਾਣਾ ਵਿਸ਼ਨੂੰ ਮੰਦਰ, ਖੁਦਾਈ ਵਿੱਚ ਮਿਲੀਆਂ ਹੋਰ ਵੀ ਹੈਰਾਨੀਜਨਕ ਚੀਜ਼ਾਂ](https://static.abplive.com/wp-content/uploads/sites/5/2020/11/21213337/1-Vishnu-mandir-in-pakistan.jpg)
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)