ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!
ਪਿਛਲੇ ਸਾਲ 6 ਮਹੀਨਿਆਂ ਵਿੱਚ ਤਲਾਕ ਵਿੱਚ ਸਾਢੇ ਪੰਜ ਪ੍ਰਤੀਸ਼ਤ ਵਾਧੇ ਦੇ ਚਲਦੇ ਇਸ ਸਮਝੌਤੇ ਦਾ ਪਾਲਣ ਕਰਨ ਵਿੱਚ ਨਾਕਾਮ ਰਹਿਣ ਵਾਲੇ ਹਜ਼ਾਰਾਂ ਪੁਰਸ਼ਾਂ ਨੂੰ ਜੇਲ੍ਹ ਜਾਣਾ ਪਿਆ।
ਇਰਾਨ ਵਿੱਚ ਵਿਆਹ ਦੇ ਸਮੇਂ ਪਰੰਪਰਾਗਤ ਖਿਆਲ ਰੱਖਣ ਵਾਲੇ ਜੋੜੇ ਕਈ ਵਾਰ ਅਜਿਹਾ ਸਮਝੌਤਾ ਕਰਦੇ ਹਨ ਜਿਸਦੇ ਤਹਿਤ ਦੋਵਾਂ ਵਿੱਚ ਤਲਾਕ ਹੋਣ ਦੀ ਸੂਰਤ ਵਿੱਚ ਪਤਨੀ ਨੂੰ ਆਪਣੇ ਭਾਰ ਦੇ ਬਰਾਬਰ ਸੋਨਾ ਮਿਲਦਾ ਹੈ। ਪਿਛਲੇ ਸਾਲ 6 ਮਹੀਨਿਆਂ ਵਿੱਚ ਤਲਾਕ ਵਿੱਚ ਸਾਢੇ ਪੰਜ ਪ੍ਰਤੀਸ਼ਤ ਵਾਧੇ ਦੇ ਚਲਦੇ ਇਸ ਸਮਝੌਤੇ ਦਾ ਪਾਲਣ ਕਰਨ ਵਿੱਚ ਨਾਕਾਮ ਰਹਿਣ ਵਾਲੇ ਹਜ਼ਾਰਾਂ ਪੁਰਸ਼ਾਂ ਨੂੰ ਜੇਲ੍ਹ ਜਾਣਾ ਪਿਆ। ਆਪਸ ਵਿੱਚ ਬਹੁਤ ਪਿਆਰ ਕਰਨ ਵਾਲੇ ਇਸ ਵਿਕਲਪ ਦਾ ਇਸਤੇਮਾਲ ਨਹੀਂ ਕਰਦੇ ਪਰ ਪਰੰਪਰਾਗਤ ਜੋੜੇ ਆਮ ਤੌਰ ਤਲਾਕ ਹੋਣ ਦੀ ਸੂਰਤ ਵਿੱਚ ਦੋਨੇ ਦੇ ਸਿੱਕਿਆਂ ਦੀ ਇੱਕ ਸੰਖਿਆ ਨਿਰਧਾਰਿਤ ਕਰਦੇ ਹਨ।
ਜਿ਼ਆਦਾਤਰ ਲੋਕ ਇਹ ਤਹਿ ਕਰਦੇ ਹਨ ਕਿ ਬੀਵੀ ਨੂੰ ਉਸਦੇ ਵਜ਼ਨ ਦੇ ਬਰਾਬਰ ਸੋਨੇ ਦੇ ਸਿੱਕੇ ਦਿੱਤੇ ਜਾਣਦੇ ਹਾਲਾਂਕਿ ਸਮੇਂ ਦੇ ਮੁਤਾਬਿਕ ਭਾਰ ਘੱਟ –ਵੱਧ ਹੋ ਸਕਦਾ ਹੈ। ਇਰਾਕ ਦੀ ਨਾਗਰਿਕ ਪੰਜੀਕਰਨ ਇਕਾਈ ਦੇ ਮੁਤਾਬਿਕ ਇਰਾਨ ਦੇ ਕੈਲੰਡਰ ਦੇ ਪਹਿਲੇ 6 ਮਹੀਨਿਆਂ ਦੌਰਾਨ ਤਲਾਕ ਦੀ ਸੰਖਿਆ ਵਿੱਚ 5.5 ਪ੍ਰਤੀਸ਼ਤ ਵਾਧਾ ਹੋਇਆ ਹੈ । ਇਹ ਰਕਮ ਅਦਾ ਨਾ ਕਰ ਸਕਣ ਵਾਲੇ ਵਿਅਕਤੀਆਂ ਨੂੰ ਜੇਲ੍ਹ ਜਾਣਾ ਪੈਂਦਾ ਹੈ।
ਇੱਕ ਅਧਿਕਾਰੀ ਮੁਤਾਬਿਕ ਪਿਛਲੇ ਦੋ ਸਾਲਾਂ ਵਿੱਚ ਇਸ ਰਕਮ ਦੀ ਅਦਾਇਗੀ ਨਾ ਕਰਨ ਵਾਲੇ ਲਗਭਗ 20 000 ਲੋਕਾਂ ਨੂੰ ਜੇਲ੍ਹ ਯਾਤਰਾ ਕਰਨੀ ਪਈ ਹੈ। ਫਿਲਹਾਲ ਕਰੀਬ 3500 ਵਿਅਕਤੀ ਅਜਿਹੇ ਮਾਮਲਿਆਂ ਵਿੱਚ ਬੰਦ ਹਨ। ਨਾ ਕੇਵਲ ਇਰਾਨ ਵਿੱਚ ਤਲਾਕ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ ਬਲਕਿ ਸਾਰੀਆਂ ਚੀਜਾਂ ਦੀਆਂ ਕੀਮਤਾਂ ਵੀ ਵਧੀਆਂ ਹਨ।
ਇਰਾਨ ਵਿੱਚ ਇੱਕ ਸੋਨੇ ਦੇ ਸਿੱਕੇ ਦੀ ਕੀਮਤ ਪਿਛਲੇ ਕੁਝ ਮਹੀਨਿਆਂ ਵਿੱਚ ਦੋਗੁਣੀ ਹੋਈ ਹੈ ਅਤੇ ਇਸ ਸਮੇਂ ਇੱਕ ਸਿੱਕੇ ਦੀ ਕੀਮਤ 705 ਅਮਰੀਕੀ ਡਾਲਰ ਯਾਨੀ 35000 ਹਜ਼ਾਰ ਰੁਪਏ ਹੈ। ਇੱਕ ਔਸਤਨ ਇਰਾਨੀ ਔਰਤ ਦਾ ਵਜ਼ਨ 57 ਕਿਲੋ ਹੁੰਦਾ ਹੈ। ਇਸਦਾ ਮਤਲਬ ਹੈ ਕਿ ਤਲਾਕ ਹੋਣ ਤੇ ਉਸਦੇ ਪਤੀ ਨੂੰ 40 185 ਡਾਲਰ ਯਾਨੀ 20 ਲੱਖ ਤੋਂ ਵੱਧ ਰੁਪਏ ਅਦਾ ਕਰਨੇ ਪੈਂਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin