Diwali: ਹਿਮਾਚਲ ਦੇ ਇਸ ਪਿੰਡ 'ਚ ਨਹੀਂ ਮਨਾਈ ਜਾਂਦੀ ਦੀਵਾਲੀ, ਔਰਤ ਨੇ ਦਿੱਤਾ ਸੀ ਸਰਾਪ, ਮਨਾਉਣ ਵਾਲਿਆਂ ਨਾਲ ਵਾਪਰ ਜਾਂਦੀ ਇਹ ਘ*ਟਨਾ!
ਦੀਵਾਲੀ ਅਜਿਹਾ ਤਿਉਹਾਰ ਜਿਸ ਨੂੰ ਭਾਰਤ ਦੇ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਪਰ ਇੱਕ ਅਜਿਹਾ ਪਿੰਡ ਹੈ ਜਿੱਥੇ ਦੀਵਾਲੀ ਵਾਲੇ ਦਿਨ ਸੰਨਾਟਾ ਛਾ ਜਾਂਦਾਂ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਵਜ੍ਹਾ ਹੈ।
ਅੱਜ ਦੀਵਾਲੀ ਦਾ ਤਿਉਹਾਰ 31 ਅਕਤੂਬਰ ਪੂਰੇ ਦੇਸ਼ ਵਿੱਚ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਦੀਵਾਲੀ ਵਾਲੇ ਦਿਨ ਸੰਨਾਟਾ ਛਾ ਜਾਂਦਾ ਹੈ। ਦਰਅਸਲ ਹਮੀਰਪੁਰ ਜ਼ਿਲੇ ਦੇ ਸੰਮੂ ਪਿੰਡ 'ਚ ਦੀਵਾਲੀ ਨਹੀਂ ਮਨਾਈ ਜਾਂਦੀ (Diwali is not celebrated) ਹੈ। ਮਾਨਤਾ ਅਨੁਸਾਰ ਕਈ ਸਾਲ ਪਹਿਲਾਂ ਇੱਕ ਔਰਤ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਕਥਿਤ ਤੌਰ 'ਤੇ ਸਤੀ ਕੀਤਾ ਸੀ ਪਰ ਇਸ ਤੋਂ ਪਹਿਲਾਂ ਉਸ ਨੇ ਪਿੰਡ ਨੂੰ ਸਰਾਪ ਦਿੱਤਾ ਸੀ।
ਹੋਰ ਪੜ੍ਹੋ : ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ
ਇਸ ਸਰਾਪ ਤੋਂ ਡਰਦੇ ਲੋਕ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਾਪ ਦੇ ਡਰ ਕਾਰਨ ਉਹ ਕਈ ਸਾਲਾਂ ਤੋਂ ਦੀਵਾਲੀ ਨਹੀਂ ਮਨਾ ਸਕੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਇਸ ਸਰਾਪ ਤੋਂ ਛੁਟਕਾਰਾ ਪਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਲੋਕ ਇਸ ਸਰਾਪ ਤੋਂ ਇੰਨੇ ਡਰੇ ਹੋਏ ਹਨ ਕਿ ਉਹ ਦੀਵਾਲੀ 'ਤੇ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਨਾਸਿਬ ਨਹੀਂ ਸਮਝਦੇ। ਇਸ ਦੇ ਨਾਲ ਹੀ ਦੀਵਾਲੀ ਵਾਲੇ ਦਿਨ ਲੋਕ ਘਰਾਂ ਵਿਚ ਪਕਵਾਨ ਬਣਾਉਣ ਤੋਂ ਵੀ ਡਰਦੇ ਹਨ।
ਦੀਵਾਲੀ ਨਹੀਂ ਮਨਾਈ ਜਾਂਦੀ
ਭਾਵੇਂ ਨਵੀਂ ਪੀੜ੍ਹੀ ਦੇ ਬੱਚੇ ਕੁਝ ਪਟਾਕੇ ਫੂਕਦੇ ਹਨ ਅਤੇ ਕੁਝ ਲੋਕ ਆਪਣੇ ਘਰਾਂ ਦੇ ਅੰਦਰ ਦੀਵੇ ਜਗਾਉਂਦੇ ਹਨ, ਪਰ ਜ਼ਿਆਦਾਤਰ ਪਿੰਡ ਵਾਸੀ ਪਿੰਡ ਦੇ ਅੰਦਰ ਤਿਉਹਾਰ ਨਾ ਮਨਾਉਣ ਦੀ ਸਲਾਹ ਦਿੰਦੇ ਹਨ। ਪਿੰਡ ਦੇ ਬਜ਼ੁਰਗਾਂ ਦਾ ਮੰਨਣਾ ਹੈ ਕਿ ਸਰਾਪ ਕਾਰਨ ਦੀਵਾਲੀ ਨਹੀਂ ਮਨਾਈ ਜਾਂਦੀ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਇਸ ਨਾਲ ਪਿੰਡ ਵਿੱਚ ਤਬਾਹੀ ਮਚ ਜਾਂਦੀ ਹੈ ਅਤੇ ਉਸਦੇ ਘਰ ਨੂੰ ਵੀ ਅੱਗ ਲੱਗ ਜਾਂਦੀ ਹੈ।
ਔਰਤ ਨੇ ਸਤੀ ਹੋਣ ਤੋਂ ਪਹਿਲਾਂ ਸਰਾਪ ਦਿੱਤਾ ਸੀ
ਹਮੀਰਪੁਰ ਜ਼ਿਲ੍ਹੇ ਦਾ ਸੰਮੂ ਪਿੰਡ ਜ਼ਿਲ੍ਹਾ ਹੈੱਡਕੁਆਰਟਰ ਤੋਂ 26 ਕਿਲੋਮੀਟਰ ਦੀ ਦੂਰੀ 'ਤੇ ਹੈ। ਭੋਰੰਜ ਦੀ ਪੰਚਾਇਤ ਮੁਖੀ ਪੂਜਾ ਕੁਮਾਰੀ ਦਾ ਕਹਿਣਾ ਹੈ ਕਿ ਬਜ਼ੁਰਗ ਲੋਕਾਂ ਅਨੁਸਾਰ ਪਿੰਡ ਦੀ ਇੱਕ ਔਰਤ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹ ਸਤੀ ਹੋ ਗਈ ਅਤੇ ਇਸ ਤੋਂ ਪਹਿਲਾਂ ਔਰਤ ਨੇ ਸਰਾਪ ਦਿੱਤਾ ਸੀ ਕਿ ਪਿੰਡ 'ਚ ਕੋਈ ਦੀਵਾਲੀ ਨਹੀਂ ਮਨਾਏਗਾ। ਪਿੰਡ ਦੀ ਇੱਕ ਹੋਰ ਬਜ਼ੁਰਗ ਔਰਤ ਅਨੁਸਾਰ ਪਿੰਡ ਨੂੰ ਸਰਾਪ ਤੋਂ ਮੁਕਤ ਕਰਵਾਉਣ ਲਈ ਕਈ ਵਾਰ ਹਵਨ-ਯੱਗ ਵੀ ਕੀਤਾ ਗਿਆ ਪਰ ਸਭ ਕੁਝ ਅਸਫਲ ਰਿਹਾ।