Mayonnaise Ban: ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ
ਅੱਜ ਦੇ ਸਮੇਂ ਦੇ ਵਿੱਚ ਲੋਕ ਬਹੁਤ ਹੀ ਚਾਅ ਦੇ ਨਾਲ ਫਾਸਟ ਫੂਡ ਦਾ ਸੇਵਨ ਕਰ ਰਹੇ ਹਨ। ਅਜਿਹੇ 'ਚ ਸੈਂਡਵਿਚ, ਬਰਗਰ ਅਤੇ ਮੋਮੋਜ਼ ਦੇ ਨਾਲ ਮੇਅਨੀਜ਼ ਦਾ ਬਹੁਤ ਜ਼ਿਆਦਾ ਸੇਵਨ ਕੀਤਾ ਜਾ ਰਿਹਾ ਹੈ ਪਰ ਇਸ ਦੇ ਕਈ ਮਾੜੇ ਪ੍ਰਭਾਵ ਵੀ ਸਾਹਮਣੇ ਆਏ..
Mayonnaise Ban: ਅੱਜ ਕੱਲ੍ਹ ਫਾਸਟ ਫੂਡ ਵਿੱਚ ਮੇਅਨੀਜ਼ ਦੀ ਵਰਤੋਂ ਵੱਧ ਰਹੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਇਸ ਦਾ ਸੁਆਦ ਵਧੀਆ ਲੱਗਦਾ ਹੈ। ਜਿਸ ਕਰਕੇ ਸੈਂਡਵਿਚ, ਬਰਗਰ ਅਤੇ ਮੋਮੋਜ਼ ਦੇ ਨਾਲ ਮੇਅਨੀਜ਼ ਦਾ ਬਹੁਤ ਜ਼ਿਆਦਾ ਸੇਵਨ ਕੀਤਾ ਜਾ ਰਿਹਾ ਹੈ ਪਰ ਇਸ ਦੇ ਕਈ ਮਾੜੇ ਪ੍ਰਭਾਵ (mayonnaise side effects) ਵੀ ਸਾਹਮਣੇ ਆਏ ਹਨ। ਹਾਲ ਹੀ 'ਚ ਹੈਦਰਾਬਾਦ 'ਚ ਦੂਸ਼ਿਤ ਮੇਅਨੀਜ਼ ਖਾਣ ਨਾਲ 100 ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ ਸਨ। ਜਦਕਿ ਇੱਕ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਕੱਚੇ ਅੰਡੇ ਤੋਂ ਬਣੇ ਮੇਅਨੀਜ਼ 'ਤੇ ਪਾਬੰਦੀ ਲਗਾ ਦਿੱਤੀ ਹੈ।
ਹੋਰ ਪੜ੍ਹੋ : ਸੇਬ ਸਣੇ ਇਨ੍ਹਾਂ ਫਲਾਂ ਦਾ ਛਿਲਕੇ ਸਮੇਤ ਕਰਨਾ ਚਾਹੀਦਾ ਸੇਵਨ, ਜਾਣੋ ਛਿਲਕਿਆਂ ਦੇ ਗਜ਼ਬ ਫਾਇਦਿਆਂ ਬਾਰੇ
ਇੱਕ ਸਾਲ ਲਈ ਬੈਨ
ਤੇਲੰਗਾਨਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੇਅਨੀਜ਼ ਦੇ ਉਤਪਾਦਨ, ਸਟੋਰੇਜ ਅਤੇ ਵਿਕਰੀ 'ਤੇ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਸੂਬਾ ਸਰਕਾਰ ਨੂੰ ਮੇਅਨੀਜ਼ ਨੂੰ ਲੈ ਕੇ ਲਗਾਤਾਰ ਫੂਡ ਪੋਇਜ਼ਨਿੰਗ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਸਟੇਟ ਫੂਡ ਸੇਫਟੀ ਕਮਿਸ਼ਨਰ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ।
ਇਸ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ
ਦਰਅਸਲ, ਤੇਲੰਗਾਨਾ ਸਰਕਾਰ ਨੇ ਲੋਕਾਂ ਦੇ ਬਿਮਾਰ ਹੋਣ ਤੋਂ ਬਾਅਦ ਜਾਂਚ ਕਰਵਾਈ ਸੀ। ਜਿਸ ਵਿਚ ਪਤਾ ਲੱਗਾ ਕਿ ਬਿਮਾਰ ਪਏ ਜ਼ਿਆਦਾਤਰ ਲੋਕਾਂ ਨੇ ਸਟਰੀਟ ਫੂਡ ਖਾਧਾ ਹੈ। ਇਹ ਭੋਜਨ ਜ਼ਹਿਰੀਲਾ ਸੀ। ਜਦੋਂ ਜਾਂਚ ਅੱਗੇ ਵਧੀ ਤਾਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਕੱਚੇ ਅੰਡੇ ਤੋਂ ਬਣੀ ਮੇਅਨੀਜ਼ ਦੀ ਵਰਤੋਂ ਸਟਰੀਟ ਫੂਡ 'ਚ ਕੀਤੀ ਜਾਂਦੀ ਸੀ।
ਜਿਸ ਕਾਰਨ ਇਹ ਜ਼ਹਿਰੀਲਾ ਹੋ ਗਿਆ। ਅਜਿਹੇ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਮੇਅਨੀਜ਼ ਨੂੰ ਤੁਰੰਤ ਤਿਆਰ ਕਰਕੇ ਖਾ ਲਿਆ ਜਾਵੇ ਤਾਂ ਇਹ ਕਾਫੀ ਹੱਦ ਤੱਕ ਠੀਕ ਹੈ ਪਰ ਜੇਕਰ ਇਸ ਨੂੰ ਰੱਖਿਆ ਜਾਵੇ ਤਾਂ ਇਸ 'ਚ ਕੈਮੀਕਲ ਰਿਐਕਸ਼ਨ ਹੁੰਦਾ ਹੈ ਅਤੇ ਬੈਕਟੀਰੀਆ ਕਾਰਨ ਭੋਜਨ ਦੂਸ਼ਿਤ ਹੋ ਸਕਦਾ ਹੈ।
ਮੋਮੋਜ਼ ਖਾਣ ਨਾਲ ਹੋਈ ਮੌਤ
ਹਾਲ ਹੀ 'ਚ ਹੈਦਰਾਬਾਦ ਦੀ ਸਿੰਗਾਦਾਕੁੰਟਾ ਕਾਲੋਨੀ 'ਚ ਰਹਿਣ ਵਾਲੀ ਰੇਸ਼ਮਾ ਬੇਗਮ ਦੀ ਮੋਮੋਜ਼ ਖਾਣ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਵੀ ਮੇਅਨੀਜ਼ ਦੂਸ਼ਿਤ ਪਾਈ ਗਈ ਸੀ। ਇਸੇ ਤਰ੍ਹਾਂ ਅਲਵਲ ਥਾਣਾ ਖੇਤਰ ਦੇ ਲੋਥਕੁੰਟਾ ਸਥਿਤ ਇੱਕ ਗਰਿੱਲ ਹਾਊਸ ਵਿੱਚ ਸ਼ਵਰਮਾ ਖਾਣ ਨਾਲ 20 ਤੋਂ ਵੱਧ ਲੋਕਾਂ ਦੀ ਸਿਹਤ ਵਿਗੜ ਗਈ। ਇਨ੍ਹਾਂ ਸਾਰੇ ਮਾਮਲਿਆਂ 'ਚ ਖਰਾਬ ਮੇਅਨੀਜ਼ ਸਾਹਮਣੇ ਆਈ ਹੈ।
ਮੇਅਨੀਜ਼ ਕੀ ਹੈ?
ਮੇਅਨੀਜ਼ ਇੱਕ ਮੋਟੀ ਕਰੀਮੀ ਸਾਸ ਹੈ ਜੋ ਅੰਡੇ ਦੀ ਜ਼ਰਦੀ ਨੂੰ ਤੇਲ ਵਿੱਚ ਮਿਲਾ ਕੇ ਬਣਾਈ ਜਾਂਦੀ ਹੈ। ਅਕਸਰ ਇਸ ਵਿੱਚ ਸਿਰਕਾ ਜਾਂ ਨਿੰਬੂ ਦਾ ਰਸ ਵੀ ਵਰਤਿਆ ਜਾਂਦਾ ਹੈ। ਇਹ ਸੈਂਡਵਿਚ, ਸਲਾਦ, ਸਨੈਕਸ ਦੇ ਨਾਲ ਸਾਈਡ ਡਿਸ਼ ਜਾਂ ਡ੍ਰੈਸਿੰਗ ਵਜੋਂ ਵਰਤਿਆ ਜਾਂਦਾ ਹੈ।
Prohibition on Mayonnaise made from raw eggs
— Commissioner of Food Safety, Telangana (@cfs_telangana) October 30, 2024
The prohibition applies to Mayonnaise being prepared by FBOs for commercial use, using raw eggs without any pasteurisation.
The ban does not apply to mayonnaise which is produced from pasteurised eggs, with due safety measures to… pic.twitter.com/dYL8igLDvu
Check out below Health Tools-
Calculate Your Body Mass Index ( BMI )