ਮਹਿਲਾ ਟੀਚਰ ਵਿਦਿਆਰਥੀਆਂ ਨੂੰ ਕੇਕ 'ਚ ਪਾ ਕੇ ਦਿੰਦੀ ਰਹੀ ਪਤੀ ਦਾ Sperm, ਹੋਈ 41 ਸਾਲ ਦੀ ਸਜ਼ਾ
ਅਮਰੀਕਾ ਵਿੱਚ ਇੱਕ ਮਹਿਲਾ ਟੀਚਰ ਨੇ ਆਪਣੇ ਪਤੀ ਦੇ ਸ਼ੁਕਰਾਣੂ (Sperm) ਨੂੰ ਕੇਕ (ਪੇਸਟਰੀ) ਵਿੱਚ ਮਿਲਾ ਕੇ ਵਿਦਿਆਰਥੀਆਂ ਨੂੰ ਦੇ ਦਿੱਤਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ।
ਨਵੀਂ ਦਿੱਲੀ: ਅਮਰੀਕਾ ਵਿੱਚ ਇੱਕ ਮਹਿਲਾ ਟੀਚਰ ਨੇ ਆਪਣੇ ਪਤੀ ਦੇ ਸ਼ੁਕਰਾਣੂ (Sperm) ਨੂੰ ਕੇਕ (ਪੇਸਟਰੀ) ਵਿੱਚ ਮਿਲਾ ਕੇ ਵਿਦਿਆਰਥੀਆਂ ਨੂੰ ਦੇ ਦਿੱਤਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ। ਔਰਤ 'ਤੇ ਬਲਾਤਕਾਰ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ 'ਚ ਸ਼ਾਮਲ ਹੋਣ ਦਾ ਵੀ ਇਲਜ਼ਾਮ ਹੈ।ਔਰਤ ਨੇ ਆਪਣੇ 'ਤੇ ਲੱਗੇ ਕਈ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਹੁਣ ਔਰਤ ਨੂੰ 41 ਸਾਲ ਦੀ ਸਜ਼ਾ ਸੁਣਾਈ ਗਈ ਹੈ।
'ਡੇਲੀ ਸਟਾਰ' 'ਚ ਛਪੀ ਖ਼ਬਰ ਮੁਤਾਬਕ ਲੁਈਸਿਆਨਾ 'ਚ ਰਹਿਣ ਵਾਲੀ ਇਸ ਔਰਤ ਦਾ ਨਾਂ ਸਿੰਥੀਆ ਪਰਕਿਨਸ ਹੈ। ਸਿੰਥੀਆ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ, ਜਿੱਥੇ ਉਹ ਕੱਪ ਕੇਕ ਵਿੱਚ ਆਪਣੇ ਪਤੀ ਦੇ ਸ਼ੁਕਰਾਣੂ ਨੂੰ ਮਿਲਾ ਕੇ ਵਿਦਿਆਰਥੀਆਂ ਨੂੰ ਦਿੰਦੀ ਸੀ।
ਇਸ ਮਾਮਲੇ 'ਚ ਸਾਲ 2019 'ਚ ਸਿੰਥੀਆ ਅਤੇ ਉਸ ਦੇ ਪਤੀ ਡੇਨਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡੇਨਿਸ ਇੱਕ ਪੁਲਿਸ ਅਫਸਰ ਸੀ, ਜੋ ਹੁਣ ਸਿੰਥੀਆ ਤੋਂ ਤਲਾਕਸ਼ੁਦਾ ਹੈ। ਜਾਂਚ 'ਚ ਸਾਹਮਣੇ ਆਇਆ ਕਿ ਸਿੰਥੀਆ ਜਿਨਸੀ ਸ਼ੋਸ਼ਣ ਅਤੇ ਬੱਚਿਆਂ ਦੇ ਅਸ਼ਲੀਲ ਵੀਡੀਓ ਬਣਾਉਣ ਵਰਗੇ ਅਪਰਾਧਾਂ 'ਚ ਵੀ ਸ਼ਾਮਲ ਸੀ। ਹਾਲਾਂਕਿ ਪਹਿਲਾਂ ਤਾਂ ਸਿੰਥੀਆ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਬਾਅਦ 'ਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਪਿਛਲੇ ਹਫ਼ਤੇ, ਅਦਾਲਤ ਨੇ ਸਿੰਥੀਆ ਨੂੰ ਵਿਦਿਆਰਥੀਆਂ ਦੇ ਕੇਕ ਵਿੱਚ ਸ਼ੁਕਰਾਣੂ ਮਿਲਾਉਣ ਦੇ ਮਾਮਲੇ ਵਿੱਚ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਜਿਨਸੀ ਅਪਰਾਧਾਂ ਵਿੱਚ ਸ਼ਾਮਲ ਹੋਣ ਲਈ ਉਸਨੂੰ 40 ਸਾਲ ਹੋਰ ਸਜ਼ਾ ਦਿੱਤੀ। ਹੁਣ ਅਗਲੀ ਸੁਣਵਾਈ 'ਤੇ ਸਿੰਥੀਆ ਇਸ ਮਾਮਲੇ 'ਚ ਆਪਣੇ ਸਾਬਕਾ ਪਤੀ ਦੇ ਸ਼ਾਮਲ ਹੋਣ ਦੇ ਮਾਮਲੇ 'ਤੇ ਬਿਆਨ ਦੇਵੇਗੀ।
ਸਿੰਥੀਆ ਅਤੇ ਡੇਨਿਸ ਨੂੰ ਸ਼ੁਰੂ ਵਿੱਚ ਬਲਾਤਕਾਰ, ਬਾਲ ਪੋਰਨੋਗ੍ਰਾਫੀ ਸਮੇਤ 150 ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਸਿੰਥੀਆ ਨੂੰ ਪਹਿਲਾਂ 72 ਸਾਲ ਦੀ ਜੇਲ ਹੋਣੀ ਸੀ ਪਰ ਆਤਮ-ਕਬੂਲਨਾਮੇ ਕਾਰਨ ਉਸ ਦੀ ਸਜ਼ਾ ਘਟਾ ਕੇ 41 ਸਾਲ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :