G 20 ਸੰਮੇਲਨ ਕਾਰਨ ਦਿੱਲੀ 'ਚ ਭਿਖਾਰੀਆਂ ਤੇ ਨਸ਼ੇੜੀਆਂ ਨੂੰ ਮਿਲੇਗਾ ਖਾਸ ਸਲੂਕ, ਪੁਲਿਸ ਬਣਾ ਕੇ ਰੱਖੇਗੀ ਮਹਿਮਾਨ
G 20 Summit 2023: ਨਵੀਂ ਦਿੱਲੀ ਜ਼ਿਲ੍ਹੇ ਦੇ ਚੌਰਾਹਿਆਂ 'ਤੇ ਭਿਖਾਰੀ, ਨਸ਼ੇੜੀ ਅਤੇ ਖੁਸਰੇ ਨਜ਼ਰ ਨਹੀਂ ਆਉਣਗੇ। ਦਿੱਲੀ ਪੁਲਿਸ ਨੇ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।
G-20 Summit India: ਭਾਰਤ ਵਿੱਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਸੁਰੱਖਿਆ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਕਈ ਇਲਾਕਿਆਂ 'ਚ ਟਰੈਫਿਕ ਦੀ ਆਵਾਜਾਈ ਵੀ ਬਦਲ ਦਿੱਤੀ ਗਈ। ਇੰਨਾ ਹੀ ਨਹੀਂ ਭਿਖਾਰੀਆਂ, ਨਸ਼ੇੜੀਆਂ ਅਤੇ ਖੁਸਰਿਆਂ ਦੇ ਦਾਖਲੇ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਨਵੀਂ ਦਿੱਲੀ ਜ਼ਿਲ੍ਹੇ ਦੇ ਕਨਾਟ ਪਲੇਸ, ਜਨਪਥ, ਬੰਗਲਾ ਸਾਹਿਬ ਗੁਰਦੁਆਰੇ, ਕੇਜੀ ਮਾਰਗ ਅਤੇ ਹਨੂੰਮਾਨ ਮੰਦਿਰ ਦੇ ਆਲੇ-ਦੁਆਲੇ ਭਿਖਾਰੀਆਂ, ਨਸ਼ੇੜੀਆਂ ਅਤੇ ਖੁਸਰਿਆਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੂੰ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਹਾੜਗੰਜ ਅਤੇ ਅਜਮੇਰੀ ਫਾਟਕਾਂ ਤੋਂ ਵੜਨ ਦੀ ਮਨਾਹੀ ਹੈ। ਜੇਕਰ ਕੋਈ ਨਜ਼ਰ ਆਉਂਦਾ ਹੈ ਤਾਂ ਵੀ ਇਨ੍ਹਾਂ ਲੋਕਾਂ ਨੂੰ ਸ਼ੈਲਟਰ ਹਾਊਸ ਵਿੱਚ ਛੱਡ ਦਿੱਤਾ ਜਾਵੇਗਾ।
ਇਸ ਦੌਰਾਨ ਦਿੱਲੀ ਪੁਲਿਸ ਪ੍ਰੈੱਸ ਬ੍ਰੀਫਿੰਗ ਰਾਹੀਂ ਰੋਜ਼ਾਨਾ ਟ੍ਰੈਫਿਕ ਸਮੇਤ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰੇਗੀ। ਇਸੇ ਲੜੀ ਤਹਿਤ ਭਿਖਾਰੀਆਂ, ਨਸ਼ੇੜੀਆਂ ਅਤੇ ਖੁਸਰਿਆਂ ਦਾ ਵੀ ਹੱਲ ਲੱਭਿਆ ਗਿਆ ਹੈ ਅਤੇ ਇਨ੍ਹਾਂ ਲੋਕਾਂ ਨੂੰ ਗੀਤਾ ਕਲੋਨੀ, ਰੋਹਿਣੀ ਅਤੇ ਦਵਾਰਕਾ ਸੈਕਟਰ-3 ਦੇ ਬਾਹਰਵਾਰ ਭੇਜ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਦਿੱਲੀ ਸਰਕਾਰ ਨੇ ਚਾਰ ਮੈਂਬਰੀ ਕਮੇਟੀ ਬਣਾਈ ਸੀ।
ਦਰਅਸਲ, ਦਿੱਲੀ ਵਿੱਚ ਭੀਖ ਮੰਗਣਾ ਕੋਈ ਅਪਰਾਧ ਨਹੀਂ ਹੈ। ਸਾਲ 2019 ਵਿੱਚ, ਦਿੱਲੀ ਹਾਈ ਕੋਰਟ ਨੇ ਭੀਖ ਮੰਗਣ ਨੂੰ ਅਪਰਾਧ ਕਰਾਰ ਦੇਣ ਵਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ ਸੀ। ਅਜਿਹੇ 'ਚ ਦਿੱਲੀ ਪੁਲਿਸ ਫੁੱਟਪਾਥ 'ਤੇ ਸੌਂ ਰਹੇ ਭੀਖ ਮੰਗਣ ਵਾਲੇ ਲੋਕਾਂ ਨੂੰ ਹੋਰ ਥਾਵਾਂ 'ਤੇ ਟਰਾਂਸਫਰ ਕਰ ਰਹੀ ਹੈ।
ਇਹ ਵੀ ਪੜ੍ਹੋ: Viral News: 'ਫਾਰਚੂਨਰ' ਤੋਂ ਵੀ ਮਹਿੰਗਾ ਇਹ ਬਲਦ, ਇਸਦੀ ਸ਼ਾਨ ਵੀ ਕਿਸੇ ਰਾਜੇ ਤੋਂ ਘੱਟ ਨਹੀਂ!
ਜੀ-20 ਸੰਮੇਲਨ ਦੇ ਮਹੱਤਵ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਇਹ ਫੈਸਲਾ ਲਿਆ ਹੈ। ਦਰਅਸਲ, ਨਵੀਂ ਦਿੱਲੀ ਜ਼ਿਲ੍ਹੇ ਵਿੱਚ ਹੋਟਲ ਅਤੇ ਦੂਤਾਵਾਸ ਆਉਂਦੇ ਹਨ, ਅਜਿਹੇ ਵਿੱਚ ਜੀ-20 ਦੇ ਪ੍ਰਤੀਨਿਧੀ ਵੀ ਇਸ ਖੇਤਰ ਵਿੱਚ ਮੌਜੂਦ ਹੋਣਗੇ। ਦਿੱਲੀ ਪੁਲਿਸ ਨਵੀਂ ਦਿੱਲੀ ਖੇਤਰ ਵਿੱਚ ਸਾਰੇ ਭਿਖਾਰੀਆਂ, ਖੁਸਰਿਆਂ, ਨਸ਼ੇੜੀਆਂ ਅਤੇ ਫੁੱਟਪਾਥਾਂ 'ਤੇ ਸੌਣ ਵਾਲੇ ਲੋਕਾਂ ਦੀ ਦੇਖਭਾਲ ਕਰੇਗੀ। ਪੁਲਿਸ ਉਨ੍ਹਾਂ ਦੀ ਰਿਹਾਇਸ਼ ਅਤੇ ਖਾਣ-ਪੀਣ ਦਾ ਵੀ ਪ੍ਰਬੰਧ ਕਰੇਗੀ।
ਇਹ ਵੀ ਪੜ੍ਹੋ: Viral News: ਭਾਰਤ ਦੇ 5 ਵਿਲੱਖਣ ਰੇਲਵੇ ਸਟੇਸ਼ਨ, ਕੁਝ ਦੋ ਰਾਜਾਂ ਨੂੰ ਵੰਡਦੇ ਨੇ ਤੇ ਕਿਤੇ ਜਾਣ ਲਈ ਵੀਜ਼ਾ ਦੀ ਲੋੜ