ਗਲਤੀ ਨਾਲ ਦਬੇ ਬਟਨ ਨਾਲ ਬਦਲੀ ਕਿਸਮਤ, ਔਰਤ ਨੇ ਜਿੱਤੇ 37 ਲੱਖ!
Lottery Prize: ਲਾਟਰੀ ਵੈਂਡਿੰਗ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਔਰਤ ਨੇ ਗਲਤੀ ਨਾਲ ਗਲਤ ਬਟਨ ਦਬਾ ਦਿੱਤਾ। ਫਿਰ ਕੀ ਸੀ, ਇਸ ਗਲਤੀ ਨੇ ਉਸ ਦੀ ਕਿਸਮਤ ਬਦਲ ਦਿੱਤੀ। ਉਸ ਔਰਤ ਨੂੰ 50,000 ਡਾਲਰ ਦੀ ਲਾਟਰੀ ਦਾ ਇਨਾਮ ਮਿਲਿਆ ਹੈ।
ਨਵੀਂ ਦਿੱਲੀ: ਕਿਸਮਤ ਬਦਲਣ 'ਚ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਅਮਰੀਕਾ ਦੀ ਰਹਿਣ ਵਾਲੀ ਇੱਕ ਔਰਤ ਨਾਲ ਹੋਇਆ। ਜਿਸ ਨੇ ਲਾਟਰੀ ਵੈਂਡਿੰਗ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਗਲਤੀ ਨਾਲ ਗਲਤ ਬਟਨ ਦਬਾ ਦਿੱਤਾ। ਫਿਰ ਕੀ ਸੀ, ਇਸ ਗਲਤੀ ਨੇ ਉਸ ਦੀ ਕਿਸਮਤ ਬਦਲ ਦਿੱਤੀ। ਉਸ ਔਰਤ ਨੂੰ 50,000 ਡਾਲਰ ਯਾਨੀ ਕਰੀਬ 37 ਲੱਖ ਰੁਪਏ ਦੀ ਲਾਟਰੀ ਦਾ ਇਨਾਮ ਮਿਲਿਆ ਹੈ। ਆਓ ਜਾਣਦੇ ਹਾਂ ਕਿਵੇਂ...
ਇਨਾਮ ਜਿੱਤਣ ਵਾਲੀ 43 ਸਾਲਾ ਮੈਰੀਲੈਂਡ (Maryland) ਔਰਤ ਦਾ ਕਹਿਣਾ ਹੈ ਕਿ ਉਸ ਨੇ ਗਲਤੀ ਨਾਲ ਲਾਟਰੀ ਵੈਂਡਿੰਗ ਮਸ਼ੀਨ ਦਾ ਬਟਨ ਦਬਾ ਦਿੱਤਾ ਜਿਸ ਨੇ ਉਸ ਦੀ ਲਾਟਰੀ ਲੱਗਾ ਦਿੱਤੀ ਇਸ ਲਾਟਰੀ ਦੀ ਕੀਮਤ 50,000 ਡਾਲਰ ਸੀ।
'ਗਲੋਬਲ ਟਾਈਮਜ਼' 'ਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਔਰਤ ਨੇ ਮੈਰੀਲੈਂਡ ਲਾਟਰੀ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਹੈਗਰਸਟਾਊਨ 'ਚ ਹਾਫਵੇਅ ਲਿਕਰਸ 'ਚ ਲਾਟਰੀ ਵੈਂਡਿੰਗ ਮਸ਼ੀਨ ਦੇ ਸਾਹਮਣੇ ਖੜ੍ਹੀ ਸੀ। ਫਿਰ ਉਸ ਨੇ ਗਲਤੀ ਨਾਲ ਮਸ਼ੀਨ ਦਾ ਇੱਕ ਬਟਨ ਦਬਾ ਦਿੱਤਾ। ਜਿਸ ਦੇ ਨਤੀਜੇ ਵਜੋਂ $20 ਸਕ੍ਰੈਚ-ਆਫ ਗੇਮ ਦੀ ਬਜਾਏ $5 ਡੀਲਕਸ ਕ੍ਰਾਸਵਰਡ ਟਿਕਟ ਮਿਲੀ।
ਇਹ ਦੇਖ ਕੇ ਔਰਤ ਨਾਖੁਸ਼ ਹੋ ਗਈ ਕਿਉਂਕਿ ਉਸਨੂੰ ਆਮ ਤੌਰ 'ਤੇ ਕ੍ਰਾਸਵਰਡ ਗੇਮਾਂ ਪਸੰਦ ਨਹੀਂ ਸੀ। ਪਰ ਉਹ ਝਿਜਕਦੇ ਹੋਏ ਇਸ ਨੂੰ ਲੈ ਕੇ ਘਰ ਚਲੀ ਗਈ। ਪਰ ਜਦੋਂ ਉਸਨੇ ਘਰ ਵਿੱਚ ਟਿਕਟ ਨੂੰ ਮੈਰੀਲੈਂਡ ਲਾਟਰੀ ਸਮਾਰਟਫੋਨ ਐਪ ਨਾਲ ਸਕੈਨ ਕੀਤਾ, ਤਾਂ ਉਹ ਹੈਰਾਨ ਹੋ ਗਈ। ਔਰਤ ਨੂੰ ਮੈਸੇਜ ਮਿਲਿਆ - "ਵਧਾਈਆਂ, $50,000 ਜੇਤੂ।"
ਮਤਲਬ ਕਿ ਔਰਤ ਨੇ ਜੋ ਟਿਕਟ ਗਲਤੀ ਨਾਲ ਲੈ ਲਈ ਸੀ, ਉਹ 37 ਲੱਖ ਰੁਪਏ ਤੋਂ ਵੱਧ ਦੀ ਲਾਟਰੀ ਜਿੱਤ ਗਈ। ਔਰਤ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਅਜਿਹਾ ਅਸਲੀਅਤ 'ਚ ਹੋਇਆ ਹੈ। ਘਰ ਜਾ ਕੇ ਟਿਕਟ ਚੈੱਕ ਕਰਨ ਤੋਂ ਬਾਅਦ ਉਹ ਲਾਟਰੀ ਦਫਤਰ ਗਈ ਅਤੇ ਦੁਬਾਰਾ ਸਕੈਨ ਕੀਤਾ। ਜਦੋਂ ਪਤਾ ਲੱਗਾ ਕਿ ਉਸ ਨੂੰ ਇਨਾਮ ਮਿਲਿਆ ਹੈ ਤਾਂ ਉਸ ਦੇ ਸਾਹ ਵਿਚ ਸਾਹ ਆ ਗਿਆ।
ਇਹ ਵੀ ਪੜ੍ਹੋ: Navjot Singh Sidhu: ਨਵਜੋਤ ਸਿੰਘ ਸਿੱਧੂ ਨੇ ਪੁਲਿਸ ਵਾਲਿਆਂ 'ਤੇ ਕੀਤੀ ਟਿੱਪਣੀ 'ਤੇ ਮੰਗੀ ਮੁਆਫੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin