ਸ਼ਰਾਬ-ਡਰੱਗਜ਼ ਨਾਲ ਸਕੂਲ ਵਿਦਿਆਰਥੀਆਂ ਦੀ ਚੱਲ ਰਹੀ ਸੀ ਸੈਕਸ ਪਾਰਟੀ, ਪੁਲਿਸ ਨੇ ਰੰਗੇ ਹੱਥੀਂ ਫੜ੍ਹੇ
ਕੀਨੀਆ ਦੇ ਮੁਰੰਗਾ ਤੋਂ ਪੁਲਿਸ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ ਇੱਕ ਸੈਕੰਡਰੀ ਸਕੂਲ ਦੇ ਸਟੂਡੈਂਟਸ ਸ਼ਰਾਬ ਦੀ ਪਾਰਟੀ ਤੇ ਸਰੀਰਕ ਸਬੰਧ ਬਣਾਉਂਦੇ ਰੰਗੇ ਹੱਥੀਂ ਫੜ੍ਹੇ ਗਏ ਸੀ।
ਨਵੀਂ ਦਿੱਲੀ: ਕੀਨੀਆ ਦੇ ਮੁਰੰਗਾ ਤੋਂ ਪੁਲਿਸ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ ਇੱਕ ਸੈਕੰਡਰੀ ਸਕੂਲ ਦੇ ਸਟੂਡੈਂਟਸ ਸ਼ਰਾਬ ਦੀ ਪਾਰਟੀ ਤੇ ਸਰੀਰਕ ਸਬੰਧ ਬਣਾਉਂਦੇ ਰੰਗੇ ਹੱਥੀਂ ਫੜ੍ਹੇ ਗਏ ਸੀ। ਇਸ ਘਟਨਾ 'ਚ ਸ਼ਾਮਲ 16 ਸਟੂਡੈਂਟਸ ਨੂੰ ਪੁਲਿਸ ਨੇ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਜਦਕਿ ਹੋਰ ਸ਼ੱਕੀ ਵਿਦਿਆਰਥੀਆਂ ਦੀ ਤਲਾਸ਼ ਜਾਰੀ ਹੈ।
ਇਹ ਸਕੂਲ ਦੇਸ਼ ਦੇ ਗਿਟੀਟੂ ਸੂਬੇ ਵਿੱਚ ਸਥਿਤ ਹੈ। ਵਿਦਿਆਰਥੀਆਂ ਨੂੰ ਸਕੂਲ ਤੋਂ ਤਿਉਹਾਰਾਂ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਤਾਂ ਜੋ ਉਹ ਆਪਣੇ ਘਰਾਂ ਨੂੰ ਜਾ ਸਕਣ। ਵਿਦਿਆਰਥੀ ਬੱਸ ਵਿੱਚ ਸਵਾਰ ਹੋ ਕੇ ਸਕੂਲ ਛੱਡ ਗਏ ਪਰ ਘਰ ਜਾਣ ਦੀ ਬਜਾਏ ਦਰਜਨਾਂ ਵਿਦਿਆਰਥੀ ਸ਼ਰਾਬ ਪੀਂਦੇ ਤੇ ਸੈਕਸ ਕਰਦੇ ਫੜੇ ਗਏ।
ਸਥਾਨਕ ਨਿਊਜ਼ ਪੋਰਟਲ ਟੀਵੀ 47 ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਮੰਗਲਵਾਰ ਨੂੰ ਵਿਦਿਆਰਥੀਆਂ ਨੂੰ ਮਾਕਯੂ ਦੇ ਬਾਰਾਂ ਤੇ ਜੰਗਲੀ ਖੇਤਰਾਂ ਤੋਂ ਗ੍ਰਿਫਤਾਰ ਕੀਤਾ ਗਿਆ। ਕੁਝ ਵਿਦਿਆਰਥੀ ਕਮਰੇ 'ਚ ਬਿਨ੍ਹਾ ਕੱਪੜੇ ਫੜੇ ਗਏ। ਮੌਕੇ 'ਤੇ ਪੁਲਿਸ ਮੁਲਾਜ਼ਮਾਂ ਵੱਲੋਂ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ। ਹਾਲਾਂਕਿ ਇਹ ਨਹੀਂ ਪਤਾ ਹੈ ਕਿ ਵਿਦਿਆਰਥੀਆਂ 'ਤੇ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
ਸੂਤਰਾਂ ਅਨੁਸਾਰ 10 ਵਿਦਿਆਰਥੀ ਇੱਕ ਬੰਦ ਬਾਰ ਦੇ ਅੰਦਰ ਸ਼ਰਾਬ ਪੀਂਦੇ ਅਤੇ ਸੈਕਸ ਕਰਦੇ ਫੜੇ ਗਏ, ਜਦਕਿ ਬਾਕੀ ਵਿਦਿਆਰਥੀ ਨੇੜਲੇ ਜੰਗਲ ਵਿੱਚ ਸੈਕਸ ਕਰਦੇ ਪਾਏ ਗਏ। ਫਿਲਹਾਲ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਮਾਕਯੂ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਹਿਰਾਸਤ 'ਚ ਰੱਖਿਆ ਗਿਆ। ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਸਕੂਲ ਸਟਾਫ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਇਸੇ ਸਕੂਲ ਦੀ ਬੱਸ ਇੱਕ ਥਾਂ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ 'ਚ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦਰਜਨਾਂ ਵਿਦਿਆਰਥੀ ਜ਼ਖਮੀ ਹੋ ਗਏ। ਤੜਕੇ ਵਾਪਰੇ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਤਿੰਨ ਦੇ ਕਰੀਬ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਾਕੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :