(Source: ECI/ABP News/ABP Majha)
Swiggy Delivery Agent: ਘੋੜੇ 'ਤੇ ਬੈਠ ਕੇ Swiggy ਦੇ ਡਿਲੀਵਰੀ ਬੁਆਏ ਨੇ ਪਹੁੰਚਾਇਆ ਖਾਣਾ, ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ
ਸਵਿਗੀ ਦੇ ਡਿਲੀਵਰੀ ਏਜੰਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਡਿਲੀਵਰੀ ਏਜੰਟ ਨੇ ਟਰਾਂਸਪੋਰਟ ਦੇ ਤਰੀਕੇ ਨਾਲ ਨੇਟੀਜਨਸ ਨੂੰ ਹੈਰਾਨ ਕਰ ਦਿੱਤਾ।
Swiggy Delivery Agent: ਸਵਿਗੀ ਦੇ ਡਿਲੀਵਰੀ ਏਜੰਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਡਿਲੀਵਰੀ ਏਜੰਟ ਨੇ ਟਰਾਂਸਪੋਰਟ ਦੇ ਤਰੀਕੇ ਨਾਲ ਨੇਟੀਜਨਸ ਨੂੰ ਹੈਰਾਨ ਕਰ ਦਿੱਤਾ। ਜਿਵੇਂ ਹੀ ਇਹ ਵੀਡੀਓ ਲੋਕਾਂ ਦੇ ਸਾਹਮਣੇ ਆਈ, ਉਨ੍ਹਾਂ ਨੇ ਇਸ ਨੂੰ ਤੇਜ਼ੀ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਮੁੰਬਈ 'ਚ ਸ਼ੂਟ ਕੀਤੀ ਗਈ ਹੈ।
ਨੌਜਵਾਨ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਸੀਸੀਟੀਵੀ ਕੈਮਰੇ 'ਚ ਕੈਦ ਘਟਨਾ, ਅਦਾਲਤ ਨੇ ਸੁਣਾਈ ਇਹ ਖੌਫ਼ਨਾਕ ਸਜ਼ਾ
ਕਲਿੱਪ 'ਚ ਦੇਖਿਆ ਜਾ ਰਿਹਾ ਹੈ ਕਿ ਬਾਰਸ਼ ਦੌਰਾਨ ਵਿਅਕਤੀ ਚਿੱਟੇ ਘੋੜੇ 'ਤੇ ਬੈਠਾ ਹੈ ਤੇ ਉਸ ਦੇ ਮੋਢੇ 'ਤੇ ਭੋਜਨ ਵਾਲਾ ਬੈਗ ਹੈ। ਵੀਡੀਓ ਨੂੰ ਦੇਖ ਕੇ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਪੈਟਰੋਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਘੋੜਾ ਇਕ ਵਧੀਆ ਆਪਸ਼ਨ ਲੱਗਦਾ ਹੈ।
ਡਿਲੀਵਰੀ ਬੁਆਏ ਦੇ ਇਸ ਜੁਗਾੜ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਹਨ। ਵੀਡੀਓ ਕਾਰ 'ਚ ਬੈਠੇ ਕਿਸੇ ਵਿਅਕਤੀ ਨੇ ਬਣਾਈ ਹੈ। ਡਿਲੀਵਰੀ ਬੁਆਏ ਦੇ ਟਰਾਂਸਪੋਰਟ ਦੇ ਇਸ ਅਨੋਖੇ ਤਰੀਕੇ ਬਾਰੇ ਤੁਸੀਂ ਕੀ ਸੋਚਦੇ ਹੋ? ਦੱਸ ਦੇਈਏ ਕਿ ਸਵਿਗੀ ਡਿਲੀਵਰੀ ਏਜੰਟਾਂ ਦੇ ਵੀਡੀਓ ਸਮੇਂ-ਸਮੇਂ 'ਤੇ ਵਾਇਰਲ ਹੁੰਦੇ ਰਹਿੰਦੇ ਹਨ, ਜਿਸ 'ਚ ਨਵੇਂ ਵਿਚਾਰਾਂ ਦੇ ਨਾਲ-ਨਾਲ ਮਨੁੱਖਤਾ ਦੀ ਮਿਸਾਲ ਦੇਣ ਵਾਲੀਆਂ ਵੀਡੀਓਜ਼ ਵੀ ਸ਼ਾਮਲ ਹਨ।
ਇਸ ਸਾਲ ਮਾਰਚ 'ਚ ਇੱਕ ਡਿਲੀਵਰੀ ਬੁਆਏ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜੋ ਸੜਕ ਵਿਚਕਾਰ ਫਸੇ ਇੱਕ ਵਿਅਕਤੀ ਅਤੇ ਉਸ ਦੇ ਭਰਾ ਦੀ ਮਦਦ ਕਰ ਰਿਹਾ ਸੀ। ਦਰਅਸਲ ਉਸ ਦੀ ਬਾਈਕ ਦਾ ਪੈਟਰੋਲ ਖ਼ਤਮ ਹੋ ਗਿਆ ਸੀ। ਡਿਲੀਵਰੀ ਬੁਆਏ ਨੇ ਉਸ ਨੂੰ ਆਪਣੀ ਬਾਈਕ 'ਚੋਂ ਪੈਟਰੋਲ ਦੇ ਕੇ ਮਦਦ ਕੀਤੀ ਸੀ।