ਉੜੀਸਾ 'ਚ ਪੈਦਾ ਹੋਇਆ 3 ਅੱਖਾਂ ਤੇ ਦੋ ਸਿਰਾਂ ਵਾਲਾ ਦੁਰਲੱਭ ਵੱਛਾ, ਲੋਕ ਨੇ ਮੰਨਿਆ 'ਮਾਂ ਦੁਰਗਾ' ਅਵਤਾਰ
Rare Calf Born: ਨਵਰਾਤਰੀ ਮੌਕੇ ਇੱਕ ਵਿਲੱਖਣ ਵੱਛੇ ਦੇ ਜਨਮ ਲੈਣ ਕਰਕੇ ਇਲਾਕੇ ਦੇ ਲੋਕਾਂ ਨੇ ਵੱਛੇ ਨੂੰ 'ਮਾਂ ਦੁਰਗਾ ਦੇ ਅਵਤਾਰ' ਵਜੋਂ ਪੂਜਣਾ ਸ਼ੁਰੂ ਕਰ ਦਿੱਤਾ ਹੈ।
ਉੜੀਸਾ ਦੇ ਨਬਰੰਗਪੁਰ ਵਿੱਚ ਨਵਰਾਤਰੀ ਦੇ ਦੌਰਾਨ ਇੱਕ ਗਾਂ ਨੇ ਦੋ ਸਿਰਾਂ ਵਾਲੇ ਵੱਛੇ ਨੂੰ ਜਨਮ ਦਿੱਤਾ। ਇਸ ਵੱਛੇ ਦਾ ਜਨਮ ਦੋ ਸਿਰਾਂ ਤੇ ਤਿੰਨ ਅੱਖਾਂ ਨਾਲ ਹੋਇਆ। ਵੱਛੇ ਦੇ ਜਨਮ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਇਸ ਨੂੰ 'ਮਾਂ ਦੁਰਗਾ ਦੇ ਅਵਤਾਰ' ਵਜੋਂ ਪੂਜਣਾ ਸ਼ੁਰੂ ਕਰ ਦਿੱਤਾ।
ਦੱਸ ਦੇਈਏ ਕਿ ਇਸ ਵੱਛੇ ਦਾ ਜਨਮ ਨਬਰੰਗਪੁਰ ਜ਼ਿਲ੍ਹੇ ਦੇ ਕੁਮੁਲੀ ਪੰਚਾਇਤ ਦੇ ਬੀਜਾਪੁਰ ਪਿੰਡ ਵਿੱਚ ਹੋਇਆ ਸੀ। ਜਦੋਂ ਕਿਸਾਨ ਧਨੀਰਾਮ ਦੀ ਗਾਂ ਨੇ ਇਸ ਵੱਛੇ ਨੂੰ ਜਨਮ ਦਿੱਤਾ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਿਉਂਕਿ ਵੱਛੇ ਦੇ ਦੋ ਸਿਰ ਅਤੇ ਤਿੰਨ ਅੱਖਾਂ ਸੀ।
People in the locality of Bijapara village have begun worshipping a two headed calf as #Durga Avatar
— Suffian सूफ़ियान سفیان (@iamsuffian) October 12, 2021
After it was born with two heads and three eyes on the occasion of #Navratri to a farmer in Odisha's Nabrangpur District. #DurgaPuja @aajtak @IndiaToday pic.twitter.com/tz9i9mpJ0O
ਧਨੀਰਾਮ ਨੇ ਦੋ ਸਾਲ ਪਹਿਲਾਂ ਗਾਂ ਖਰੀਦੀ ਸੀ। ਹਾਲ ਹੀ ਵਿੱਚ, ਜਦੋਂ ਗਾਂ ਨੂੰ ਜਣੇਪੇ ਵਿੱਚ ਕੁਝ ਮੁਸ਼ਕਲ ਹੋਈ, ਧਨੀਰਾਮ ਨੇ ਇਸਦੀ ਜਾਂਚ ਕੀਤੀ ਅਤੇ ਪਾਇਆ ਕਿ ਵੱਛੇ ਦਾ ਜਨਮ ਦੋ ਸਿਰ ਅਤੇ ਤਿੰਨ ਅੱਖਾਂ ਨਾਲ ਹੋਇਆ ਸੀ। ਧਨੀਰਾਮ ਦੇ ਬੇਟੇ ਨੇ ਦੱਸਿਆ, "ਵੱਛੇ ਨੂੰ ਆਪਣੀ ਮਾਂ ਦਾ ਦੁੱਧ ਪੀਣਾ ਮੁਸ਼ਕਲ ਹੋ ਰਿਹਾ ਹੈ, ਇਸ ਲਈ ਸਾਨੂੰ ਬਾਹਰੋਂ ਦੁੱਧ ਖਰੀਦ ਕੇ ਪਿਆਉਣਾ ਪੈ ਰਿਹਾ ਹੈ।"
ਇਹ ਵੀ ਪੜ੍ਹੋ: Amazon Festival Sale: ਕਰਵਾ ਚੌਥ ਲਈ ਬੈਸਟ ਗਿਫ਼ਟ ਆਈਡੀਆ, ਐਮੇਜ਼ੌਨ ਦੀ ਸੇਲ ’ਚੋਂ ਖ਼ਰੀਦੋ ਬ੍ਰਾਂਡੇਡ ਕੱਪੜੇ, ਵਾਚ ਤੇ ਫ਼ੁਟਵੀਅਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: