DIY Tooth Extraction : ਹੱਦ ਤਾਂ ਉਸ ਵੇਲੇ ਹੋ ਗਈ, ਜਦੋਂ ਔਰਤ ਨੇ ਵੈਕਿਊਮ ਕਲੀਨਰ ਨਾਲ ਕੱਢਵਾਇਆ ਦੰਦ
The case is surprising ਤੁਹਾਨੂੰ ਦੱਸ ਦਈਏ ਕੈਰਨ ਹਰਨ ਨਾਂ ਦੀ ਕੰਜੂਸ ਔਰਤ ਨੇ ਡਾਕਟਰ ਦੀ ਫੀਸ ਦੇਣ ਦੀ ਬਜਾਏ ਆਪਣੇ ਖਰਾਬ ਦੰਦ ਨੂੰ ਪੁੱਟਣ ਦੀ ਜ਼ਿੰਮੇਵਾਰੀ ਆਪਣੇ ਪਤੀ ਨੂੰ ਦੇ ਦਿੱਤੀ.....
ਆਏ ਦਿਨ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ । ਤੁਹਾਨੂੰ ਦੱਸ ਦਈਏ ਕੈਰਨ ਹਰਨ ਨਾਂ ਦੀ ਕੰਜੂਸ ਔਰਤ ਨੇ ਡਾਕਟਰ ਦੀ ਫੀਸ ਦੇਣ ਦੀ ਬਜਾਏ ਆਪਣੇ ਖਰਾਬ ਦੰਦ ਨੂੰ ਪੁੱਟਣ ਦੀ ਜ਼ਿੰਮੇਵਾਰੀ ਆਪਣੇ ਪਤੀ ਨੂੰ ਦੇ ਦਿੱਤੀ। ਦੰਦਾਂ ਦੇ ਦਰਦ ਦੀ ਸਮੱਸਿਆ ਸਾਨੂੰ ਸਾਰਿਆਂ ਨੂੰ ਹੁੰਦੀ ਹੈ ਪਰ ਕੋਈ ਵੀ ਅਜਿਹਾ ਕਦਮ ਨਹੀਂ ਚੁੱਕ ਸਕਦਾ, ਜਿਵੇਂ ਦਾ ਇਸ ਔਰਤ ਨੇ ਚੁੱਕਿਆ।
ਦਰਅਸਲ ਕੈਰਨ ਹਰਨ ਨੂੰ ਦੰਦਾਂ ਦਾ ਦਰਦ ਸੀ। ਡਾਕਟਰ ਨੇ ਉਸ ਨੂੰ ਕਿਹਾ ਸੀ ਕਿ ਜਾਂ ਤਾਂ ਮਹਿੰਗਾ ਇਲਾਜ ਕਰਵਾ ਕੇ ਰੂਟ ਕੈਨਾਲ ਕਰਵਾਓ ਜਾਂ ਇਸ ਨੂੰ ਕੱਢਣ ਦਾ ਸਸਤਾ ਹੱਲ ਹੈ। ਔਰਤ ਨੇ ਆਪਣਾ ਦਿਮਾਗ ਲਗਾਇਆ, ਪਰ ਉਹ ਡਾਕਟਰ ਕੋਲ ਨਹੀਂ ਗਈ, ਸਗੋਂ ਘਰ ਜਾ ਕੇ ਆਪਣੇ ਦੰਦ ਕੱਢਣ ਬਾਰੇ ਸੋਚਿਆ। ਇਸ ਦੇ ਲਈ ਉਸਨੇ ਆਪਣੇ ਪਤੀ ਨੂੰ ਵੈਕਿਊਮ ਕਲੀਨਰ ਦੀ ਵਰਤੋਂ ਕਰਕੇ ਆਪਣੇ ਖਰਾਬ ਦੰਦ ਨੂੰ ਹਟਾਉਣ ਲਈ ਕਿਹਾ। ਤੁਹਾਨੂੰ ਸੁਣਨ 'ਚ ਅਜੀਬ ਲੱਗੇਗਾ ਪਰ ਔਰਤ ਨੇ ਆਪਣੇ ਪਤੀ ਨੂੰ ਇਸ ਲਈ ਤਿਆਰ ਕੀਤਾ ਅਤੇ ਫਿਰ ਜੋ ਹੋਇਆ ਉਹ ਵੱਖਰਾ ਸੀ।
ਔਰਤ ਦੇ ਪਤੀ ਨੇ ਇਸ ਦੇ ਲਈ ਰੈਗੂਲਰ ਵੈਕਿਊਮ ਕਲੀਨਰ ਦੀ ਵਰਤੋਂ ਕੀਤੀ। ਇਸ ਦੇ ਲਈ ਉਸਨੇ ਟੇਪ ਦੀ ਵਰਤੋਂ ਕਰਕੇ ਔਰਤ ਦੇ ਚਿਹਰੇ ਦੇ ਇੱਕ ਪਾਸੇ ਸਿਰਹਾਣਾ ਬੰਨ੍ਹ ਦਿੱਤਾ ਅਤੇ ਫਿਰ ਦੰਦ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਕੋਸ਼ਿਸ਼ ਕਰਨ ਤੋਂ ਬਾਅਦ ਪਤੀ ਨੇ ਉਸ ਦਾ ਦੰਦ ਕੱਢ ਦਿੱਤਾ। ਕੈਰਨ ਮੁਤਾਬਕ ਕੁਝ ਦੇਰ ਤਕ ਦਰਦ ਰਿਹਾ ਪਰ ਕਾਫੀ ਪੈਸਾ ਬਚ ਗਿਆ। ਇਸ ਖਬਰ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ 15 ਹਜ਼ਾਰ ਰੁਪਏ ਦੇ ਕੇ ਆਪਣੇ ਦੰਦ ਕਢਵਾ ਲਓ, ਇਹ ਬਹੁਤ ਮਾੜੀ ਤੇ ਹੈਰਾਨ ਕਰਨ ਵਾਲੀ ਗੱਲ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।