Watch Video: ਬੱਸ 'ਚ ਲੜਕੇ ਦੀ ਜੇਬ 'ਚੋਂ ਚੋਰੀ ਕੀਤਾ ਅਜਿਹਾ ਫੋਨ ਕਿ ਚੋਰਾਂ ਦੇ ਉੱਡ ਗਏ ਹੋਸ਼
ਸੋਸ਼ਲ ਮੀਡੀਆ 'ਤੇ ਬੱਸ 'ਚ ਜੇਬ ਕੱਟਣ ਦਾ Video Viral ਹੋ ਰਿਹਾ ਹੈ। ਇਸ 'ਚ 2 ਚੋਰ ਇੱਕ ਲੜਕੇ ਦੀ ਜੇਬ 'ਚੋਂ ਆਈਫੋਨ ਸਮਝ ਕੇ ਫੋਨ ਚੋਰੀ ਕਰਦੇ ਹਨ ਪਰ ਇਸ ਖਾਸ ਫੋਨ ਨੂੰ ਦੇਖ ਕੇ ਉਨ੍ਹਾਂ ਦੀ ਹਾਲਤ ਵੇਖ ਉਨ੍ਹਾਂ ਦੇ ਹੋਸ਼ ਉੱਡ ਜਾਂਦੇ ਹਨ।
Watch Video: ਭੀੜ-ਭਾੜ ਵਾਲੀਆਂ ਥਾਂਵਾਂ ‘ਤੇ ਅਕਸਰ ਹੀ ਲਿਖਿਆ ਹੁੰਦਾ ਹੈ ਕਿ ਜੇਬ ਕਤਰਿਆਂ ਤੋਂ ਸਾਵਧਾਨ ਪਰ ਫਿਰ ਵੀ ਇਹ ਜੇਬ ਕਤਰੇ ਆਪਣਾ ਕੰਮ ਆਸਾਨੀ ਨਾਲ ਕਰ ਲੈਂਦੇ ਹਨ ਤੇ ਅੱਜ ਕੱਲ੍ਹ ਤਾਂ ਮੋਬਾਈਲ ਜੇਬ ਕਤਰਿਆਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਹੁੰਦਾ ਹੈ। ਕਈ ਵਾਰ ਤਾਂ ਇਹ ਜੇਬ ਕਤਰੇ ਸਫ਼ਲ ਹੋ ਜਾਂਦੇ ਹਨ ਪਰ ਕਈ ਵਾਰ ਇਹਨਾਂ ਚੋਰਾਂ ਦੀ ਚੋਰੀ ਆਪਣੇ ‘ਤੇ ਹੀ ਭਾਰੀ ਪੈ ਜਾਂਦੀ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਹਾਡਾ ਵੀ ਹਾਸਾ ਰੁਕੇਗਾ ਨਹੀਂ।
ਤੁਸੀਂ ਵੀ ਦੇਖੋ ਕੀ ਹੈ ਵੀਡੀਓ ‘ਚ-
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਨਾਲ ਭਰੀ ਬੱਸ ‘ਚ ਕੈਮਰੇ ਦਾ ਫੋਕਸ ਇੱਕ ਲੜਕੇ ‘ਤੇ ਪੈਂਦਾ ਹੈ ਜੋ ਖੜ੍ਹਾ ਹੈ ਤੇ ਉਸ ਦੀ ਸੱਜੀ ਜੇਬ ‘ਚ ਇੱਕ ਫੋਨ ਦਿਖਾਈ ਦੇ ਰਿਹਾ ਹੈ। ਫੋਨ ਤੇ ਐਪਲ ਦਾ ਲੋਗੋ ਬਣਿਆ ਹੋਇਆ ਹੈ ਤੇ ਉਸ ਲੜਕੇ ਦੇ ਆਸ-ਪਾਸ ਬੈਠੇ ਦੋ ਲੜਕੇ ਮੋਬਾਈਲ ਵੱਲ ਇਸ਼ਾਰਾ ਕਰਦੇ ਹਨ। ਕਿਉਂਕਿ ਇੱਥੇ ਸਿਰਫ ਕਵਰ ਹੀ ਆਈਫੋਨ ਦਾ ਹੈ ਤੇ ਦੋਨੋਂ ਲੜਕੇ ਇਸ ਨੂੰ ਆਈਫੋਨ ਸਮਝ ਲੈਂਦੇ ਹਨ। ਇਸ ਵਿੱਚ ਇੱਕ ਲੜਕਾ ਮੌਕਾ ਦੇਖਕੇ ਜੇਬ ਵਿੱਚੋਂ ਫੋਨ ਕੱਢ ਲੈਂਦਾ ਹੈ, ਪਰ ਇਸ ਦੇ ਬਾਅਦ ਚੋਰਾਂ ਦਾ ਜੋ ਹਾਲ ਹੋਇਆ ਉਹ ਸ਼ਾਇਦ ਹੀ ਤੁਸੀਂ ਕਦੇ ਦੇਖਿਆ ਹੋਵੇ। ਇਹੀ ਕਾਰਨ ਹੈ ਕਿ ਇਹ ਵੀਡੀਓ ਇੰਨਾ ਵਾਇਰਲ ਰਿਹਾ ਹੈ।
View this post on Instagram
ਦਰਅਸਲ ਫੋਨ ਚੁਰਾਉਣ ਦੇ ਬਾਅਦ ਚੋਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਹੱਥ ਆਈਫੋਨ ਲੱਗਾ ਹੈ ਤੇ ਉਹ ਉਸ ਨੂੰ ਬੱਸ ਵਿੱਚ ਹੀ ਦੇਖਣ ਲੱਗਦੇ ਹਨ ਤੇ ਅਚਾਨਕ ਉਹ ਜੋ ਦੇਖਦੇ ਹਨ ਤਾਂ ਚੋਰਾਂ ਦੇ ਵੀ ਹੋਸ਼ ਉੱਡ ਜਾਂਦੇ ਹਨ ਕਿਉਂਕਿ ਇਹ ਅਸਲ ਵਿੱਚ ਆਈਫੋਨ ਹੁੰਦਾ ਹੀ ਨਹੀਂ। ਇਸ ਤੇ ਸਿਰਫ ਆਈਫੋਨ ਦਾ ਕਵਰ ਹੁੰਦਾ ਹੈ ਤੇ ਕਵਰ ਦੇ ਅੰਦਰ ਦੂਜਾ ਬੇਸਿਕ ਫੋਨ ਹੀ ਹੁੰਦਾ ਹੈ। ਫੋਨ ਕੱਢਣ ਵਾਲਾ ਚੋਰ ਕਾਫੀ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਰੋਣ ਲੱਗਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: World Champion Malika Handa: ਵਿਸ਼ਵ ਚੈਂਪੀਅਨ ਮਲਿਕਾ ਹਾਂਡਾ ਨੇ ਖੇਡ ਮੰਤਰੀ ਪਰਗਟ ਸਿੰਘ 'ਤੇ ਲਾਏ ਗੰਭੀਰ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin