Viral Video: ਲਾੜੇ ਨੂੰ ਹਾਰ ਪਾਉਂਦੇ ਹੀ ਭੜਕ ਗਈ ਲਾੜੀ, ਸਟੇਜ਼ 'ਤੇ ਕਰ ਦਿੱਤਾ ਵੱਡਾ ਕਾਰਾ, ਵੀਡੀਓ ਵੇਖ ਸਾਰੇ ਹੈਰਾਨ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇਕ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਵਿਆਹ ਦੀ ਸਟੇਜ਼ ਨਜ਼ਰ ਆ ਰਹੀ ਹੈ। ਇਸ 'ਤੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ।
Prank Video: ਤੁਸੀਂ ਵਿਆਹ ਨਾਲ ਜੁੜੀਆਂ ਕਈ ਵੀਡੀਓਜ਼ ਵੇਖੀਆਂ ਹੋਣਗੀਆਂ। ਕੁਝ ਵੀਡੀਓਜ਼ ਹਾਸੇ ਵਾਲੀਆਂ ਹੁੰਦੀਆਂ ਹਨ ਤੇ ਕੁਝ ਉਨ੍ਹਾਂ ਨੂੰ ਭਾਵੁਕ ਕਰ ਦਿੰਦੀਆਂ ਹਨ। ਕਈ ਵਾਰ ਸਟੇਜ਼ 'ਤੇ ਅਜਿਹਾ ਹੁੰਦਾ ਹੈ, ਜਿਸ ਦੀ ਕਲਪਨਾ ਲੋਕ ਤਾਂ ਕੀ ਖੁਦ ਲਾੜਾ ਨੂੰ ਵੀ ਨਹੀਂ ਕਰਦਾ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਜਦੋਂ ਇਕ ਲਾੜਾ ਆਪਣੀ ਲਾੜੀ ਨੂੰ ਹਾਰ ਪਾਉਂਦਾ ਹੈ ਤਾਂ ਉਹ ਅਚਾਨਕ ਗੁੱਸੇ 'ਚ ਆ ਜਾਂਦੀ ਹੈ ਤੇ ਹਾਰ ਸੁੱਟ ਕੇ ਸਟੇਜ਼ ਤੋਂ ਚਲੀ ਜਾਂਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਆਓ ਦੇਖਦੇ ਹਾਂ।
ਲਾੜੀ ਦਾ ਗੁੱਸਾ ਵੇਖ ਹਰ ਕੋਈ ਰਹਿ ਗਿਆ ਹੈਰਾਨ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇਕ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਵਿਆਹ ਦੀ ਸਟੇਜ਼ ਨਜ਼ਰ ਆ ਰਹੀ ਹੈ। ਇਸ 'ਤੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ। ਪਹਿਲਾਂ ਲਾੜੀ ਲਾੜੇ ਨੂੰ ਹਾਰ ਪਾਉਂਦੀ ਹੈ। ਹੁਣ ਨੰਬਰ ਲਾੜੇ ਦਾ ਆਉਂਦਾ ਹੈ। ਜਿਵੇਂ ਹੀ ਉਹ ਲਾੜੀ ਦੇ ਗਲੇ 'ਚ ਹਾਰ ਪਾਉਂਦਾ ਹੈ ਤਾਂ ਉਹ ਗੁੱਸੇ 'ਚ ਆ ਕੇ ਖੜ੍ਹੀ ਹੋ ਜਾਂਦੀ ਹੈ। ਉਹ ਹਾਰ ਕੱਢ ਕੇ ਸੁੱਟਦੀ ਹੋਈ ਸਟੇਜ਼ ਤੋਂ ਉੱਤਰ ਜਾਂਦੀ ਹੈ। ਸਟੇਜ਼ 'ਤੇ ਮੌਜੂਦ ਹਰ ਕੋਈ ਲਾੜੀ ਦਾ ਗੁੱਸਾ ਵੇਖ ਕੇ ਹੈਰਾਨ ਰਹਿ ਗਿਆ।
View this post on Instagram
ਫਿਰ ਅਚਾਨਕ ਬਦਲ ਜਾਂਦਾ ਦ੍ਰਿਸ਼
ਉੱਥੇ ਮੌਜੂਦ ਕਿਸੇ ਵੀ ਸ਼ਖ਼ਸ ਨੂੰ ਸਮਝ ਨਹੀਂ ਆਉਂਦਾ ਕਿ ਲਾੜੀ ਨੇ ਅਜਿਹਾ ਕਿਉਂ ਕੀਤਾ। ਵੀਡੀਓ 'ਚ ਲਾੜੇ ਦੇ ਨਾਲ-ਨਾਲ ਉਸ ਦੇ ਰਿਸ਼ਤੇਦਾਰਾਂ ਦੇ ਚਿਹਰਿਆਂ 'ਤੇ ਵੀ ਪ੍ਰੇਸ਼ਾਨੀ ਵਿਖਾਈ ਦਿੰਦੀ ਹੈ ਪਰ ਇਸ ਦੌਰਾਨ ਸੀਨ ਬਦਲ ਜਾਂਦਾ ਹੈ ਤੇ ਲਾੜੀ ਹੱਸਦੀ ਹੋਈ ਸਟੇਜ਼ 'ਤੇ ਵਾਪਸ ਆ ਜਾਂਦੀ ਹੈ। ਫਿਰ ਪਤਾ ਚੱਲਦਾ ਹੈ ਕਿ ਇਹ ਅਸਲੀਅਤ ਨਹੀਂ ਹੈ, ਸਗੋਂ ਲਾੜੀ ਮੁੰਡੇ ਨਾਲ ਮਜ਼ਾਕ ਕਰ ਰਹੀ ਸੀ। ਵਿਆਹ 'ਚ ਲਾੜੀ ਦਾ ਇਸ ਤਰ੍ਹਾਂ ਦਾ ਪ੍ਰੈਂਕ ਤੁਸੀਂ ਸ਼ਾਇਦ ਹੀ ਵੇਖਿਆ ਹੋਵੇਗਾ। ਇਹੀ ਕਾਰਨ ਹੈ ਕਿ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਨੂੰ ਬਹੁਤ ਵੇਖ ਰਹੇ ਹਨ ਅਤੇ ਸ਼ੇਅਰ ਕਰ ਰਹੇ ਹਨ।
ਇਹ ਵੀ ਪੜ੍ਹੋ: Ronaldo's Record: ਨਹੀਂ ਰੀਸਾਂ ਰੋਨਾਲਡੋ ਦੀਆਂ, ਅੰਤਰਰਾਸ਼ਟਰੀ ਫੁਟਬਾਲ 'ਚ ਇੱਕ ਹੋਰ ਰਿਕਾਰਡ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: