(Source: ECI/ABP News)
AMAZON ਦੇ ਪਾਰਸਲ ਅਜਿਹਾ ਕੁੱਝ ਨਿਕਲਿਆ ਔਰਤ ਨੂੰ ਆ ਗਈ ਉ*ਲਟੀ, ਜਦੋਂ ਡੱਬੇ ਦੇ ਅੰਦਰ ਦੇਖਿਆ ਤਾਂ ਉੱਡ ਗਏ ਹੋਸ਼
ਅੱਜੇ ਦੇ ਸਮੇਂ ਵਿੱਚ ਅਸੀਂ ਜ਼ਿਆਦਾਤਰ ਆਨਲਾਈਨ ਸ਼ਾਪਿੰਗ ਕਰਨਾ ਪਸੰਦ ਕਰਦੇ ਹਾਂ। ਇੱਕ ਚੀਜ਼ ਸਿੱਧਾ ਘਰ ਆ ਜਾਂਦੀ ਅਤੇ ਬਾਜ਼ਾਰਾਂ ਦੇ ਵਿੱਚ ਖੱਜਲ-ਖੁਆਰ ਹੋਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਪਰ ਇੱਕ ਔਰਤ ਲਈ ਆਨਲਾਈਨ ਚੀਜ਼ ਮੰਗਵਾਉਣਾ ਕਿਸੇਂ ਡਰਾਉਣੇ..

Viral News: ਅੱਜਕੱਲ੍ਹ ਆਨਲਾਈਨ ਸ਼ਾਪਿੰਗ (online shopping) ਦਾ ਦੌਰ ਹੈ। ਲੋਕ ਦੁਕਾਨ ਜਾਂ ਬਾਜ਼ਾਰ ਜਾਣ ਦੀ ਬਜਾਏ ਘਰ ਬੈਠੇ ਆਨਲਾਈਨ ਖਰੀਦਦਾਰੀ ਕਰਨ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਸਮੀਖਿਆਵਾਂ, ਪੇਸ਼ਕਸ਼ਾਂ ਅਤੇ ਸਾਮਾਨ ਦੀਆਂ ਘੱਟ ਕੀਮਤਾਂ ਕਾਰਨ ਆਨਲਾਈਨ ਖਰੀਦਦਾਰੀ ਇੱਕ ਵਧੀਆ ਵਿਕਲਪ ਹੈ। ਜੇਕਰ ਤੁਸੀਂ ਸੋਚੋ ਕਿ ਜਿਹੜਾ ਆਡਰ ਤੁਸੀਂ ਮੰਗਵਾਇਆ ਸੀ, ਜਦੋਂ ਉਹ ਬਾਕਸ ਤੁਹਾਡੇ ਕੋਲ ਪਹੁੰਚੇ ਅਤੇ ਤੁਸੀਂ ਇਸ ਨੂੰ ਖੋਲੋ ਦੇਖੋ ਤੇ ਤੁਹਾਨੂੰ ਉਲਟੀ ਆ ਜਾਏ? ਜੀ ਹਾਂ AMAZON ਤੋਂ ਆਨਲਾਈਨ ਖਰੀਦਦਾਰੀ ਯੂਕੇ ਵਿੱਚ ਇੱਕ ਔਰਤ ਲਈ ਇੱਕ ਡਰਾਉਣਾ ਸੁਫ਼ਨਾ ਸਾਬਤ ਹੋਈ।
ਉਸ ਨੇ ਆਪਣੇ ਲਈ ਸਾਈਕਲ ਹੈਲਮੇਟ ਮੰਗਵਾਇਆ ਸੀ ਪਰ ਜਿਵੇਂ ਹੀ ਉਸ ਨੇ ਪਾਰਸਲ ਖੋਲ੍ਹਿਆ ਤਾਂ ਅੰਦਰੋਂ ਬਦਬੂ ਅਤੇ ਸੜਨ ਵਾਲੀ ਤਿੱਖੀ ਬਦਬੂ ਕਾਰਨ ਔਰਤ ਨੂੰ ਉਲਟੀ ਆ ਗਈ ਅਤੇ ਜਦੋਂ ਉਸ ਨੇ ਡੱਬੇ ਦੇ ਅੰਦਰ ਦੇਖਿਆ ਤਾਂ ਉਸਦੇ ਹੋਸ਼ ਹੀ ਉੱਡ ਗਏ।
ਔਰਤ ਦਾ ਨਾਂ ਰੇਚਲ ਮੈਕਐਡਮ ਹੈ। ਉਹ ਆਪਣੇ ਨਵੇਂ ਹੈਲਮੇਟ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਜਦੋਂ ਪਾਰਸਲ ਆਇਆ, ਤਾਂ ਉਨ੍ਹਾਂ ਨੇ ਇਸ ਨੂੰ ਖੋਲਿਆ, ਪਰ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਕਿ ਅੱਗੇ ਉਸ ਨਾਲ ਕੀ ਹੋਣ ਵਾਲਾ ਹੈ। ਅੰਦਰੋਂ ਸੜਨ ਅਤੇ ਬਦਬੂ ਆਉਣ ਕਾਰਨ ਔਰਤ ਨੇ ਉਲਟੀ ਕਰ ਦਿੱਤੀ ਪਰ ਸਦਮਾ ਇੱਥੇ ਹੀ ਖਤਮ ਨਹੀਂ ਹੋਇਆ।
ਡੱਬੇ ਦੇ ਅੰਦਰ ਕੋਈ ਹੈਲਮੇਟ ਨਹੀਂ ਸੀ। ਚਾਰੇ ਪਾਸੇ ਬਰੈੱਡ ਦੇ ਟੁਕੜੇ ਖਿੱਲਰੇ ਪਏ ਸਨ, ਨਾਲ ਹੀ ਚੂਹੇ ਦਾ ਮਲ ਵੀ ਪਿਆ ਸੀ। ਜਦੋਂ ਔਰਤ ਨੇ ਡੱਬੇ ਦੇ ਅੰਦਰ ਤਲਾਸ਼ੀ ਲਈ ਤਾਂ ਉਸ ਨੂੰ ਸਾਈਡ ਦੇ ਵਿੱਚ ਇੱਕ ਮੋਰੀ ਨਜ਼ਰ ਆਈ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਪਤਾ ਲੱਗਾ ਕਿ ਅੰਦਰ ਇੱਕ ਸੜਿਆ ਅਤੇ ਮਰਿਆ ਹੋਇਆ ਚੂਹਾ ਵੀ ਪਿਆ ਸੀ। ਔਰਤ ਕਹਿੰਦੀ ਹੈ, "ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਮੈਂ ਸੋਚਿਆ ਕਿ ਮੈਂ ਬੇਹੋਸ਼ ਹੋ ਜਾਵਾਂਗੀ। ਇਹ ਸਭ ਦੇਖਣ ਤੋਂ ਬਾਅਦ, ਮੈਂ ਕਿਸੇ ਚੀਜ਼ ਨੂੰ ਹੱਥ ਵੀ ਨਹੀਂ ਲਾਇਆ। ਮੈਂ ਪਿੱਛੇ ਹਟ ਗਈ।"
ਮਰੇ ਹੋਏ ਚੂਹੇ ਅਤੇ ਪਾਰਸਲ ਦੀ ਗੰਦੀ ਹਾਲਤ ਦੇਖ ਕੇ ਮੈਕਐਡਮ ਇੰਨਾ ਘਬਰਾ ਗਈ ਕਿ ਉਹ ਰਾਤ ਦਾ ਖਾਣਾ ਵੀ ਨਹੀਂ ਖਾ ਸਕੀ। ਉਸਨੇ ਘਟਨਾ ਦੀ ਰਿਪੋਰਟ ਕਰਨ ਲਈ ਤੁਰੰਤ ਐਮਾਜ਼ਾਨ ਗਾਹਕ ਸੇਵਾ ਨਾਲ ਸੰਪਰਕ ਕੀਤਾ। ਐਮਾਜ਼ਾਨ ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ ਅਤੇ ਡਿਲੀਵਰੀ ਕਾਰਨ ਹੋਈ ਅਸੁਵਿਧਾ ਨੂੰ ਸਵੀਕਾਰ ਕਰਦੇ ਹੋਏ, ਪੂਰੀ ਰਿਫੰਡ ਦੀ ਪੇਸ਼ਕਸ਼ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
