Viral News: ਤੁਸੀਂ ਸੋਚ ਵੀ ਨਹੀਂ ਸਕਦੇ ਕਿ ਅਜੀਬ ਵਿਅਕਤੀ ਰਹਿੰਦਾ ਸੀ ਸ਼ੋਪਿੰਗ ਮਾਲ ਨੂੰ ਆਪਣਾ ਘਰ ਬਣਾ ਕੇ
Viral News: ਸ਼ੋਪਿੰਗ ਮਾਲ ਬਾਰੇ ਤਾਂ ਸਾਰੇ ਹੀ ਜਾਣਦੇ ਹਨ, ਇੱਕ ਹੀ ਛੱਤ ਥੱਲੇ ਸਾਰਾ ਜਰੂਰਤ ਦਾ ਸਮਾਨ ਮਿਲ ਜਾਂਦਾ ਹੈ। ਅਕਸਰ ਲੋਕ ਮਾਲ ਵਿੱਚ ਖਰੀਦਦਾਰੀ ਕਰਨ ਜਾਂਦੇ ਹਨ, ਖਾਣਾ ਖਾਂਦੇ ਹਨ...
ਸ਼ੋਪਿੰਗ ਮਾਲ ਬਾਰੇ ਤਾਂ ਸਾਰੇ ਹੀ ਜਾਣਦੇ ਹਨ, ਇੱਕ ਹੀ ਛੱਤ ਥੱਲੇ ਸਾਰਾ ਜਰੂਰਤ ਦਾ ਸਮਾਨ ਮਿਲ ਜਾਂਦਾ ਹੈ। ਅਕਸਰ ਲੋਕ ਮਾਲ ਵਿੱਚ ਖਰੀਦਦਾਰੀ ਕਰਨ ਜਾਂਦੇ ਹਨ, ਖਾਣਾ ਖਾਂਦੇ ਹਨ ਅਤੇ ਫਿਰ ਆਪਣੇ ਘਰਾਂ ਨੂੰ ਪਰਤਦੇ ਹਨ। ਪਰ ਇੱਕ ਵਿਅਕਤੀ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਮਾਲ ਵਿੱਚ ਹੀ ਬਿਤਾਏ।
ਅਮਰੀਕਾ ਦੇ ਰਹਿਣ ਵਾਲੇ ਮਾਈਕਲ ਟੋਨਸੈਂਡ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਮਾਲ ਦੇ ਇੱਕ ਗੁਪਤ ਕਮਰੇ ਵਿੱਚ ਬਿਤਾ ਦਿੱਤੇ। ਸ਼ੋਪਿੰਗ ਮਾਲ 'ਚ ਇਹ ਕਮਰਾ ਤਾਂ ਬਣਾ ਲਿਆ ਸੀ ਪਰ ਕਦੇ ਇਸਦੀ ਵਰਤੋਂ ਨਹੀਂ ਕੀਤੀ ਸੀ। ਅਜਿਹੇ 'ਚ ਜਦੋਂ ਮਾਈਕਲ ਨੂੰ ਉਸ ਦੇ ਘਰ ਤੋਂ ਬੇਦਖਲ ਕੀਤਾ ਗਿਆ ਤਾਂ ਉਸ ਨੇ ਮਾਲ ਦੇ ਇਸ ਕਮਰੇ ਨੂੰ ਆਪਣਾ ਘਰ ਬਣਾ ਲਿਆ। ਕਈ ਸਾਲਾਂ ਤੱਕ ਉਹ ਆਪਣੇ ਦੋਸਤ ਅਤੇ ਪਤਨੀ ਨਾਲ ਇਸ ਵਿੱਚ ਰਹਿੰਦਾ ਰਿਹਾ ਸੀ। ਪਰ ਇਕ ਦਿਨ ਮਾਲ ਦੇ ਸੁਰੱਖਿਆ ਗਾਰਡ ਨੇ ਉਸ ਨੂੰ ਫੜ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਕਮਰਾ ਛੱਡਣਾ ਪਿਆ।
ਮਾਈਕਲ ਅਨੁਸਾਰ 1999 ਦੌਰਾਨ ਇੱਕ ਸਵੇਰ ਜਦੋਂ ਉਹ ਜੌਗਿੰਗ ਲਈ ਬਾਹਰ ਗਿਆ ਤਾਂ ਉਸ ਨੇ ਪ੍ਰੋਵੀਡੈਂਸ ਪਲੇਸ ਮਾਲ ਵਿੱਚ ਇੱਕ ਗੁਪਤ ਕਮਰਾ ਦੇਖਿਆ। ਜਦੋਂ ਉਸ ਨੇ ਅੰਦਰੋਂ ਕਮਰੇ ਨੂੰ ਦੇਖਿਆ ਤਾਂ ਇਹ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਗਿਆ ਸੀ। ਕੁਝ ਮਹੀਨਿਆਂ ਬਾਅਦ, ਉਸ ਦੇ ਮਕਾਨ ਮਾਲਕ ਨੇ ਉਸ ਨੂੰ ਬੇਦਖ਼ਲੀ ਦਾ ਨੋਟਿਸ ਦਿੱਤਾ। ਫਿਰ ਮਾਈਕਲ ਨੂੰ ਇਸ ਗੁਪਤ ਕਮਰੇ ਵਿੱਚ ਰਹਿਣ ਦਾ ਵਿਚਾਰ ਆਇਆ। ਉਸ ਨੇ ਹੌਲੀ-ਹੌਲੀ ਇਸ ਕਮਰੇ ਵਿੱਚ ਇੱਕ ਸੋਫਾ, ਪਲੇਅ ਸਟੇਸ਼ਨ ਅਤੇ ਸਾਰੀਆਂ ਜ਼ਰੂਰੀ ਚੀਜ਼ਾਂ ਇਕੱਠੀਆਂ ਕਰ ਲਈਆਂ ਅਤੇ ਉੱਥੇ ਰਹਿਣ ਲੱਗ ਪਿਆ।
ਇਸ ਗੁਪਤ ਕਮਰੇ ਵਿੱਚ ਮਾਈਕਲ ਦੀ ਜ਼ਿੰਦਗੀ ਬਹੁਤ ਵਧੀਆ ਢੰਗ ਨਾਲ ਬੀਤ ਰਹੀ ਸੀ। ਪਰ ਇਕ ਦਿਨ ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਇਸ ਤੋਂ ਇਲਾਵਾ ਉਸ ਦਾ ਬਹੁਤ ਸਾਰਾ ਸਮਾਨ ਵੀ ਚੋਰੀ ਹੋ ਗਿਆ। ਫਿਰ ਉਹ ਸਮਝ ਗਿਆ ਕਿ ਇਸ ਗੁਪਤ ਕਮਰੇ ਬਾਰੇ ਕਿਸੇ ਨੂੰ ਪਤਾ ਲੱਗ ਗਿਆ ਹੈ। ਅਜਿਹੇ 'ਚ ਉਸ ਨੇ ਰਾਤ ਨੂੰ ਹੀ ਓਥੋਂ ਜਾਣ ਦਾ ਫੈਸਲਾ ਕੀਤਾ। ਅਜਿਹੇ ਵਿੱਚ ਇੱਕ ਦਿਨ ਉਹ ਫੜਿਆ ਗਿਆ। ਮਾਈਕਲ ਦਾ ਮਾਲ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ। ਮਾਮਲਾ ਅਦਾਲਤ ਵਿੱਚ ਵੀ ਗਿਆ।