Welcome 2022: ਨਵੇਂ ਸਾਲ 'ਚ ਇਨ੍ਹਾਂ 3 ਰਾਸ਼ੀਆਂ ਵਾਲਿਆਂ 'ਤੇ ਹੋ ਸਕਦੀ ਪੈਸੇ ਦੀ ਬਾਰਸ਼
ਰਾਸ਼ੀਫਲ 2022- ਨਵਾਂ ਸਾਲ 3 ਰਾਸ਼ੀ ਵਾਲਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ। ਇਨ੍ਹਾਂ ਤਿੰਨਾਂ ਰਾਸ਼ੀਆਂ ਦੇ ਲੋਕਾਂ ਨੂੰ ਆਪਣੇ ਕੈਰੀਅਰ 'ਚ ਸ਼ਾਨਦਾਰ ਸਫ਼ਲਤਾ ਮਿਲਣ ਦੀ ਉਮੀਦ ਹੈ। ਉਨ੍ਹਾਂ ਦੀ ਵਿੱਤੀ ਹਾਲਤ 'ਚ ਸੁਧਾਰ ਹੋਵੇਗਾ।
Happy New Year 2022: ਰਾਸ਼ੀਫਲ 2022 ਦੇ ਅਨੁਸਾਰ ਨਵਾਂ ਸਾਲ 3 ਰਾਸ਼ੀ ਵਾਲਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ। ਇਨ੍ਹਾਂ ਤਿੰਨਾਂ ਰਾਸ਼ੀਆਂ ਦੇ ਲੋਕਾਂ ਨੂੰ ਆਪਣੇ ਕੈਰੀਅਰ 'ਚ ਸ਼ਾਨਦਾਰ ਸਫ਼ਲਤਾ ਮਿਲਣ ਦੀ ਉਮੀਦ ਹੈ। ਉਨ੍ਹਾਂ ਦੀ ਵਿੱਤੀ ਹਾਲਤ 'ਚ ਸੁਧਾਰ ਹੋਵੇਗਾ। ਸਾਰਾ ਸਾਲ ਪੈਸੇ ਦੀ ਬਰਸਾਤ ਹੁੰਦੀ ਰਹੇਗੀ। ਮਾਂ ਲਕਸ਼ਮੀ ਤੁਹਾਡੇ 'ਤੇ ਮਿਹਰਬਾਨ ਹੋਵੇਗੀ। ਨਵਾਂ ਕੰਮ ਸ਼ੁਰੂ ਕਰਨ ਲਈ ਸਮਾਂ ਅਨੁਕੂਲ ਰਹੇਗਾ। ਤੁਹਾਡੇ ਰੁਕੇ ਹੋਏ ਕੰਮ ਇਸ ਸਾਲ ਪੂਰੇ ਹੋਣ ਦੀ ਸੰਭਾਵਨਾ ਹੈ। ਜਾਣੋ ਕਿਹੜੀਆਂ ਰਾਸ਼ੀਆਂ ਦੇ ਹਨ ਇਹ ਲੋਕ?
ਬ੍ਰਿਸ਼ਚਕ : ਨਵਾਂ ਸਾਲ ਇਸ ਰਾਸ਼ੀ ਦੇ ਲੋਕਾਂ ਲਈ ਬਹੁਤ ਖੁਸ਼ਕਿਸਮਤ ਰਹਿਣ ਵਾਲਾ ਹੈ। ਇਸ ਸਾਲ ਤੁਹਾਨੂੰ ਹਰ ਕੰਮ 'ਚ ਸਫ਼ਲਤਾ ਮਿਲਣ ਦੀ ਪੂਰੀ ਸੰਭਾਵਨਾ ਹੈ। ਵਿੱਤੀ ਹਾਲਤ ਪਹਿਲਾਂ ਨਾਲੋਂ ਬਿਹਤਰ ਰਹੇਗੀ। ਇਸ ਸਾਲ ਕਰੀਅਰ 'ਚ ਲਾਭ ਪ੍ਰਾਪਤ ਕਰਨ ਦੇ ਕਈ ਮੌਕੇ ਹੋਣਗੇ। ਬੌਸ ਤੁਹਾਡੇ ਕੰਮ ਤੋਂ ਖੁਸ਼ ਹੋਣਗੇ। ਇਹ ਸਾਲ ਲਵ ਲਾਈਫ਼ ਲਈ ਵੀ ਚੰਗੇ ਨਤੀਜੇ ਦੇਣ ਵਾਲਾ ਸਾਬਤ ਹੋਵੇਗਾ। ਪ੍ਰੇਮ ਵਿਆਹ ਹੋਣ ਦੀ ਸੰਭਾਵਨਾ ਹੈ।
ਸਿੰਘ : ਨਵਾਂ ਸਾਲ ਤੁਹਾਡੇ ਲਈ ਵੀ ਬਹੁਤ ਖੁਸ਼ੀਆਂ ਭਰਿਆ ਨਜ਼ਰ ਆ ਰਿਹਾ ਹੈ। ਪਿਛਲੇ ਸਮੇਂ 'ਚ ਕੀਤੀਆਂ ਕੋਸ਼ਿਸ਼ਾਂ ਇਸ ਸਾਲ ਫਲ ਦੇ ਸਕਦੀਆਂ ਹਨ। ਅਧੂਰੀਆਂ ਇੱਛਾਵਾਂ ਦੀ ਪੂਰਤੀ ਦੀ ਪ੍ਰਬਲ ਸੰਭਾਵਨਾਵਾਂ ਹਨ। ਇਸ ਸਾਲ ਤੁਹਾਡੇ ਸਾਰੇ ਕੰਮ ਪੂਰੇ ਹੁੰਦੇ ਨਜ਼ਰ ਆ ਰਹੇ ਹਨ। ਖੇਤਰ 'ਚ ਤੁਹਾਨੂੰ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ। ਨਵੀਂ ਨੌਕਰੀ ਮਿਲਣ ਦੀ ਪ੍ਰਬਲ ਸੰਭਾਵਨਾ ਹੈ। ਆਰਥਿਕ ਸਥਿਤੀ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਮਜ਼ਬੂਤ ਹੋਵੇਗੀ।
ਧਨੂੰ : ਨਵਾਂ ਸਾਲ ਤੁਹਾਡੇ ਕੈਰੀਅਰ ਦੇ ਲਿਹਾਜ਼ ਨਾਲ ਬਹੁਤ ਸ਼ੁਭ ਸਾਬਤ ਹੋਵੇਗਾ। ਤੁਹਾਨੂੰ ਨੌਕਰੀ 'ਚ ਲਾਭ ਪ੍ਰਾਪਤ ਕਰਨ ਦੇ ਕਈ ਮੌਕੇ ਮਿਲਣਗੇ। ਯਾਤਰਾ ਤੋਂ ਲਾਭ ਦੀ ਉਮੀਦ ਰਹੇਗੀ। ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ। ਬੌਸ ਤੁਹਾਡੇ ਕੰਮ ਤੋਂ ਖੁਸ਼ ਹੋਣਗੇ। ਨੌਕਰੀ 'ਚ ਤਰੱਕੀ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਤੁਸੀਂ ਇਸ ਸਾਲ ਪੈਸੇ ਦੀ ਬੱਚਤ ਵੀ ਕਰ ਸਕੋਗੇ। ਇਸ ਸਾਲ ਕੀਤਾ ਨਿਵੇਸ਼ ਭਵਿੱਖ ਵਿੱਚ ਚੰਗਾ ਰਿਟਰਨ ਦੇ ਸਕਦਾ ਹੈ।
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: