Bajaj CNG Motorcycle: Bajaj ਲਿਆ ਰਹੀ ਸਸਤੀ CNG ਮੋਟਰਸਾਈਕਲ, ਚਲਾਉਣ ਦਾ ਖਰਚਾ ਪੈਟਰੋਲ ਨਾਲੋਂ ਅੱਧਾ
ਹੁਣ ਬਹੁਤ ਜਲਦ ਕੰਪਨੀ ਅਜਿਹੀ ਬਾਈਕ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ, ਜਿਸ ਨੂੰ ਚਲਾਉਣ ਲਈ ਪੈਟਰੋਲ ਦੀ ਲੋੜ ਨਹੀਂ ਪਵੇਗੀ। ਜੀ ਹਾਂ, ਇਸ ਬਾਈਕ 'ਚ ਪੈਟਰੋਲ ਦੀ ਟੈਂਕੀ ਹੋਵੇਗੀ ਪਰ ਇਹ ਬਾਈਕ ਪੂਰੀ ਤਰ੍ਹਾਂ CNG 'ਤੇ ਵੀ ਚੱਲ ਸਕੇਗੀ।
Bajaj CNG Motorcycle: ਹੁਣ ਬਹੁਤ ਜਲਦ ਕੰਪਨੀ ਅਜਿਹੀ ਬਾਈਕ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ, ਜਿਸ ਨੂੰ ਚਲਾਉਣ ਲਈ ਪੈਟਰੋਲ ਦੀ ਲੋੜ ਨਹੀਂ ਪਵੇਗੀ। ਜੀ ਹਾਂ, ਇਸ ਬਾਈਕ 'ਚ ਪੈਟਰੋਲ ਦੀ ਟੈਂਕੀ ਹੋਵੇਗੀ ਪਰ ਇਹ ਬਾਈਕ ਪੂਰੀ ਤਰ੍ਹਾਂ CNG 'ਤੇ ਵੀ ਚੱਲ ਸਕੇਗੀ। ਕੰਪਨੀ ਨੇ ਹਰ ਮਹੀਨੇ 20 ਹਜ਼ਾਰ CNG ਬਾਈਕ ਵੇਚਣ ਦਾ ਟੀਚਾ ਰੱਖਿਆ ਹੈ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਪੈਟਰੋਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਇਸ ਕਾਰਨ ਜਿੱਥੇ ਇੱਕ ਪਾਸੇ ਬਾਈਕ ਚਲਾਉਣ ਦਾ ਖਰਚਾ ਵਧ ਗਿਆ ਹੈ, ਉੱਥੇ ਹੀ ਦੂਜੇ ਪਾਸੇ ਬਾਈਕ ਤੋਂ ਨਿਕਲਣ ਵਾਲੇ ਨਿਕਾਸੀ ਨਾਲ ਵਾਤਾਵਰਣ ਨੂੰ ਵੀ ਬਹੁਤ ਨੁਕਸਾਨ ਪਹੁੰਚ ਰਿਹਾ ਹੈ। ਪਰ ਬਜਾਜ ਨੇ ਇਨ੍ਹਾਂ ਦੋਵਾਂ ਦਾ ਹੱਲ ਲੱਭ ਲਿਆ ਹੈ।
ਰਿਪੋਰਟਾਂ ਮੁਤਾਬਕ ਬਜਾਜ ਆਟੋ 5-6 CNG ਬਾਈਕਸ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ 'ਚੋਂ ਤਿੰਨ ਮਾਡਲ ਇਸ ਸਾਲ ਦੇ ਅੰਤ ਤੱਕ ਅਤੇ ਬਾਕੀ ਮਾਡਲ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤੇ ਜਾ ਸਕਦੇ ਹਨ। ਬਜਾਜ ਇਸ ਬਾਈਕ ਨੂੰ 18 ਜੂਨ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਦੀ ਕੀਮਤ 80-85 ਹਜ਼ਾਰ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੋ ਸਕਦੀ ਹੈ।
ਅੱਧੀ ਰਹਿ ਜਾਵੇਗੀ ਪੈਟਰੋਲ ਦੀ ਕੀਮਤ
ਰਿਪੋਰਟਾਂ ਦੀ ਮੰਨੀਏ ਤਾਂ ਬਜਾਜ ਦੀ ਨਵੀਂ CNG ਬਾਈਕ ਦੀ ਕੀਮਤ ਪੈਟਰੋਲ ਨਾਲ ਚੱਲਣ ਵਾਲੀ ਬਾਈਕ ਦੇ ਮੁਕਾਬਲੇ ਅੱਧੀ ਰਹਿ ਜਾਵੇਗੀ। ਮਤਲਬ ਇਹ ਬਾਈਕ ਤੁਹਾਡੇ ਲਈ ਬਹੁਤ ਸਸਤੀ ਹੋਣ ਵਾਲੀ ਹੈ। CNG ਬਾਈਕ ਬਿਲਕੁਲ ਨਵੇਂ ਨਾਂ ਨਾਲ ਆਵੇਗੀ ਅਤੇ ਇਹ ਮੌਜੂਦਾ ਮਾਡਲ ਤੋਂ ਬਿਲਕੁਲ ਵੱਖਰੀ ਹੋਵੇਗੀ। ਬਜਾਜ ਦੀ ਨਵੀਂ CNG ਬਾਈਕ ਨੂੰ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ, ਪਰ ਡਿਜ਼ਾਈਨ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਪ੍ਰੀਮੀਅਮ ਸੈਗਮੈਂਟ 'ਚ ਹੋ ਸਕਦੀ ਹੈ ਐਂਟਰੀ
ਕੰਪਨੀ ਮੁਤਾਬਕ ਤੁਹਾਨੂੰ 70 ਹਜ਼ਾਰ ਰੁਪਏ 'ਚ ਇਲੈਕਟ੍ਰਿਕ ਸਕੂਟਰ ਮਿਲ ਰਿਹਾ ਹੈ ਜੋ ਕਿਫਾਇਤੀ ਹੈ ਪਰ CNG ਬਾਈਕ ਸਸਤੀ ਨਹੀਂ ਹੋਵੇਗੀ। ਯਾਨੀ CNG ਬਾਈਕ ਐਂਟਰੀ ਲੈਵਲ ਸੈਗਮੈਂਟ 'ਚ ਨਹੀਂ ਆਉਣਗੀਆਂ।
CNG ਬਾਈਕ 'ਚ ਡਿਸਕ ਬ੍ਰੇਕ, ਲੰਬੀ ਸੀਟ, ਅਲੌਏ ਵ੍ਹੀਲ ਦਿੱਤੇ ਜਾ ਸਕਦੇ ਹਨ ਅਤੇ ਇਸ 'ਚ ਪੂਰੀ ਤਰ੍ਹਾਂ ਨਾਲ ਡਿਜੀਟਲ ਕਲੱਸਟਰ, ਸਿੰਗਲ-ਚੈਨਲ ABS ਸ਼ਾਮਲ ਹੋਣ ਦੀ ਸੰਭਾਵਨਾ ਹੈ। ਲਾਂਚ ਤੋਂ ਪਹਿਲਾਂ ਹੀ CNG ਬਾਈਕ ਨੂੰ ਲੈ ਕੇ ਬਾਜ਼ਾਰ 'ਚ ਮਾਹੌਲ ਬਣਿਆ ਹੋਇਆ ਹੈ। ਕੰਪਨੀ ਮੁਤਾਬਕ ਭਾਰਤ 'ਚ CNG ਬਾਈਕ ਦਾ ਬਾਜ਼ਾਰ ਕਾਫੀ ਵੱਡਾ ਹੋਣ ਵਾਲਾ ਹੈ।