Tyre Tips For Summer: ਗਰਮੀਆਂ 'ਚ ਕਾਰ ਦਾ ਟਾਇਰ ਕਿਸੇ ਵੇਲੇ ਵੀ ਦੇ ਸਕਦਾ ਧੋਖਾ, ਜੇ ਖੱਜਲ ਨਹੀਂ ਹੋਣਾ ਤਾਂ 20 ਰੁਪਏ ਖ਼ਰਚਕੇ ਕਰ ਲਓ ਇਹ ਹੱਲ
ਹੁਣ ਜ਼ਿਆਦਾਤਰ ਵਾਹਨਾਂ ਵਿੱਚ ਟਿਊਬਲੈੱਸ ਟਾਇਰ ਉਪਲਬਧ ਹਨ। ਆਮ ਹਵਾ ਵਿੱਚ ਜ਼ਿਆਦਾ ਨਮੀ ਹੁੰਦੀ ਹੈ, ਜਿਸ ਕਾਰਨ ਰਿਮ ਦੇ ਅੰਦਰ ਜੰਗਾਲ ਲੱਗ ਜਾਂਦਾ ਹੈ। ਜਦੋਂ ਕਿ ਨਾਈਟ੍ਰੋਜਨ ਹਵਾ ਠੰਡੀ ਹੁੰਦੀ ਹੈ ਅਤੇ ਇਸ ਵਿੱਚ ਨਮੀ ਨਹੀਂ ਹੁੰਦੀ।
Nitrogen in Car Tyre: ਇਸ ਸਮੇਂ ਲਗਭਗ ਪੂਰੇ ਦੇਸ਼ ਵਿੱਚ ਬੇਹੱਦ ਗਰਮ ਮੌਸਮ ਚੱਲ ਰਿਹਾ ਹੈ ਅਤੇ ਇਸ ਮੌਸਮ ਵਿੱਚ ਤੁਹਾਡੇ ਲਈ ਆਪਣੀ ਸਿਹਤ ਦੇ ਨਾਲ-ਨਾਲ ਵਾਹਨ ਦੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਇਸ ਮੌਸਮ 'ਚ ਜੇ ਤੁਸੀਂ ਲੰਬੇ ਟੂਰ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਕਾਰ ਦੇ ਟਾਇਰਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਗਰਮੀ ਕਾਰਨ ਲੰਬੀ ਦੂਰੀ ਦੀ ਯਾਤਰਾ ਕਰਦੇ ਸਮੇਂ ਟਾਇਰ ਫਟਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ ਜਿਸ ਕਾਰਨ ਕਈ ਵਾਰ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਜੇ ਤੁਸੀਂ ਚਾਹੁੰਦੇ ਹੋ ਕਿ ਟਾਇਰ ਫਟਣ ਕਾਰਨ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਦੇ ਲਈ ਤੁਹਾਨੂੰ ਆਮ ਹਵਾ ਦੀ ਬਜਾਏ ਟਾਇਰਾਂ 'ਚ ਨਾਈਟ੍ਰੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਗਰਮੀ ਕਾਰਨ ਜ਼ਿਆਦਾ ਫੈਲਦਾ ਨਹੀਂ ਹੈ ਅਤੇ ਟਾਇਰ ਵਿੱਚ ਹਮੇਸ਼ਾ ਸਹੀ ਪ੍ਰੈਸ਼ਰ ਬਰਕਰਾਰ ਰਹਿੰਦਾ ਹੈ।
ਨਾਈਟ੍ਰੋਜਨ ਲਾਭਦਾਇਕ ਕਿਉਂ ?
ਨਾਈਟ੍ਰੋਜਨ ਗੈਸ ਟਾਇਰਾਂ ਲਈ ਵਧੇਰੇ ਸੁਰੱਖਿਅਤ ਹੈ, ਕਿਉਂਕਿ ਇਹ ਨਾ ਤਾਂ ਅੱਗ ਨੂੰ ਫੜਦੀ ਹੈ ਅਤੇ ਨਾ ਹੀ ਇਸ ਵਿੱਚ ਨਮੀ ਇਕੱਠੀ ਹੁੰਦੀ ਹੈ। ਜੋ ਟਾਇਰ ਨਾਈਟ੍ਰੋਜਨ ਨਾਲ ਭਰੇ ਹੁੰਦੇ ਹਨ ਉਹਨਾਂ ਦਾ ਦਬਾਅ ਤੇ ਠੰਡਾ ਹੁੰਦਾ ਹੈ। ਭਾਰਤ ਦੀ ਪ੍ਰਮੁੱਖ ਟਾਇਰ ਬਣਾਉਣ ਵਾਲੀ ਕੰਪਨੀ ਅਪੋਲੋ ਟਾਇਰਸ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਬਿਹਤਰ ਸਥਿਰਤਾ, ਸੁਰੱਖਿਆ ਅਤੇ ਲੰਬੀ ਉਮਰ ਲਈ ਟਾਇਰਾਂ 'ਚ ਨਾਈਟ੍ਰੋਜਨ ਭਰਨਾ ਜ਼ਰੂਰੀ ਹੈ। ਇਸ ਨਾਲ ਟਾਇਰ ਦਾ ਦਬਾਅ ਸਥਿਰ ਰਹਿੰਦਾ ਹੈ, ਕਿਉਂਕਿ ਨਾਈਟ੍ਰੋਜਨ ਦੇ ਅਣੂ ਕੰਪਰੈੱਸਡ ਹਵਾ ਨਾਲੋਂ ਵੱਡੇ ਹੁੰਦੇ ਹਨ ਅਤੇ ਉਹ ਟਾਇਰ ਤੋਂ ਜਲਦੀ ਬਾਹਰ ਨਹੀਂ ਆਉਂਦੇ।
ਰਿਮ ਨੂੰ ਵੀ ਸੁਰੱਖਿਆ ਮਿਲਦੀ
ਹੁਣ ਜ਼ਿਆਦਾਤਰ ਵਾਹਨਾਂ ਵਿੱਚ ਟਿਊਬਲੈੱਸ ਟਾਇਰ ਉਪਲਬਧ ਹਨ। ਆਮ ਹਵਾ ਵਿੱਚ ਜ਼ਿਆਦਾ ਨਮੀ ਹੁੰਦੀ ਹੈ, ਜਿਸ ਕਾਰਨ ਰਿਮ ਦੇ ਅੰਦਰ ਜੰਗਾਲ ਲੱਗ ਜਾਂਦਾ ਹੈ। ਜਦੋਂ ਕਿ ਨਾਈਟ੍ਰੋਜਨ ਵਾਲੀ ਹਵਾ ਠੰਡੀ ਹੁੰਦੀ ਹੈ ਅਤੇ ਇਸ ਵਿੱਚ ਨਮੀ ਨਹੀਂ ਹੁੰਦੀ, ਜਿਸ ਕਾਰਨ ਰਿਮ ਨੂੰ ਜੰਗਾਲ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਟਾਇਰ ਦੀ ਲਾਈਫ ਵੀ ਵਧ ਜਾਂਦੀ ਹੈ।
ਨਾਈਟ੍ਰੋਜਨ ਭਰਨਾ ਥੋੜਾ ਮਹਿੰਗਾ
ਆਮ ਤੌਰ 'ਤੇ ਟਾਇਰਾਂ ਵਿਚ ਆਮ ਹਵਾ ਭਰਨ ਲਈ ਕੋਈ ਪੈਸਾ ਖਰਚ ਨਹੀਂ ਕਰਨਾ ਪੈਂਦਾ, ਤੁਸੀਂ ਇਸ ਨੂੰ ਕਿਸੇ ਵੀ ਫਿਊਲ ਸਟੇਸ਼ਨ 'ਤੇ ਮੁਫਤ ਵਿਚ ਭਰ ਸਕਦੇ ਹੋ, ਪਰ ਨਾਈਟ੍ਰੋਜਨ ਗੈਸ ਭਰਨ ਲਈ ਤੁਹਾਨੂੰ ਕੁਝ ਪੈਸੇ ਜ਼ਰੂਰ ਖਰਚਣੇ ਪੈਂਦੇ ਹਨ ਅਤੇ ਇਸ ਦੇ ਲਈ ਆਮ ਤੌਰ 'ਤੇ 10 ਤੋਂ 20 ਰੁਪਏ ਵਸੂਲੇ ਜਾਂਦੇ ਹਨ।