Car Tips: ਕਾਰ 'ਤੇ ਪਾਏ ਸਕ੍ਰੈਚ ਨੂੰ ਮਿੰਟਾਂ ‘ਚ ਕਰੋ ਠੀਕ, ਬਸ ਅਪਣਾਓ ਇਹ ਘਰੇਲੂ ਨੁਸਖੇ
Car Scratch Removal Tips: ਜੇਕਰ ਤੁਹਾਡੀ ਕਾਰ ਉੱਤੇ ਵੀ ਅਕਸਰ ਹੀ ਝਰੀਟਾਂ ਪੈ ਜਾਂਦੀਆਂ ਹਨ, ਤਾਂ ਹੁਣ ਪ੍ਰੇਸ਼ਾਨ ਹੋਣ ਦੀ ਥਾਂ ਇਹ ਟਿਪਸ ਅਪਣਾਉਂਗੇ ਤਾਂ ਸਕ੍ਰੈਚ ਮਿੰਟਾਂ ਦੇ ਵਿੱਚ ਗਾਇਬ ਹੋ ਜਾਣਗੇ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ
Car Scratch Removal Tips: ਹਰ ਕਿਸੇ ਨੂੰ ਆਪਣੀ ਕਾਰ ਨਾਲ ਖਾਸ ਲਗਾਅ ਹੁੰਦਾ ਹੈ। ਇਸ 'ਤੇ ਕੋਈ ਇੱਕ ਝਰੀਟ ਵੀ ਬਰਦਾਸ਼ਤ ਨਹੀਂ ਕਰ ਸਕਦਾ। ਜੇਕਰ ਕੋਈ ਕਾਰ 'ਤੇ ਝਰੀਟ ਮਾਰ ਜਾਂਦਾ ਹੈ ਤਾਂ ਦਿਲ ਮੂੰਹ ਨੂੰ ਆ ਜਾਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਕਾਰ 'ਤੇ ਸਕ੍ਰੈਚ ਆਉਣਾ ਇਕ ਆਮ ਗੱਲ ਹੈ। ਜੇਕਰ ਕਾਰ ਸੜਕ 'ਤੇ ਚਲਾਈ ਜਾਂਦੀ ਹੈ, ਤਾਂ ਕਿਸੇ ਨਾ ਕਿਸੇ ਸਮੇਂ ਇਸ 'ਤੇ ਸਕ੍ਰੈਚ ਪੈ ਹੀ ਜਾਂਦਾ ਹੈ। ਪਰ ਹੁਣ ਹਰ ਮਾਮੂਲੀ ਝਰੀਟ ਲਈ ਵਰਕਸ਼ਾਪ ਵਿੱਚ ਜਾ ਕੇ ਪੈਸੇ ਖਰਚਣ ਦਾ ਕੋਈ ਮਤਲਬ ਨਹੀਂ ਬਣਦਾ। ਝਰੀਟਾਂ ਦੇਖ ਕੇ ਵੀ ਦਿਲ ਦੁਖਦਾ ਹੈ। ਤਾਂ ਆਓ ਅੱਜ ਇਸ ਸਮੱਸਿਆ ਦਾ ਆਸਾਨ ਹੱਲ ਦੱਸਾਂਗੇ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਨੁਸਖੇ (home tips) ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਹਾਡੀ ਕਾਰ 'ਤੇ ਪਏ ਸਕ੍ਰੈਚ (Scratch) ਨੂੰ ਮਿੰਟਾਂ 'ਚ ਪੂਰੀ ਤਰ੍ਹਾਂ ਠੀਕ ਕਰ ਸਕਦੇ ਹੋ।
ਸਿਰਕੇ ਦੀ ਵਰਤੋਂ ਕਰਕੇ ਕਾਰ 'ਤੇ ਸਕ੍ਰੈਚਸ ਨੂੰ ਹਟਾਓ
ਕਾਰ 'ਤੇ ਲੱਗੇ ਸਕ੍ਰੈਚ ਨੂੰ ਹਟਾਉਣ ਲਈ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਕਿ ਤੁਸੀਂ ਪਹਿਲਾਂ ਹੀ ਆਪਣੇ ਘਰ ਨੂੰ ਸਾਫ਼ ਕਰਨ ਲਈ ਸਿਰਕੇ ਦੀ ਵਰਤੋਂ ਕਰ ਚੁੱਕੇ ਹੋਵੋ, ਪਰ ਤੁਸੀਂ ਇਸ ਨਾਲ ਆਪਣੀ ਕਾਰ ਵਿੱਚ ਸਕ੍ਰੈਚ ਵੀ ਠੀਕ ਕਰ ਸਕਦੇ ਹੋ। ਇਸ ਦੇ ਲਈ ਅੱਧਾ ਕੱਪ ਪਾਣੀ ਲਓ ਅਤੇ ਉਸ 'ਚ ਬਰਾਬਰ ਮਾਤਰਾ 'ਚ ਸਿਰਕਾ ਮਿਲਾ ਲਓ। ਹੁਣ ਤਿਆਰ ਮਿਸ਼ਰਣ ਨੂੰ ਸਕ੍ਰੈਚ ਵਾਲੀ ਥਾਂ 'ਤੇ ਲਗਾਓ ਅਤੇ ਹੌਲੀ-ਹੌਲੀ ਰਗੜੋ। ਇਸ ਪ੍ਰਕਿਰਿਆ ਨੂੰ ਉਦੋਂ ਤੱਕ ਦੁਹਰਾਉਂਦੇ ਰਹੋ ਜਦੋਂ ਤੱਕ ਸਕ੍ਰੈਚ ਪੂਰੀ ਤਰ੍ਹਾਂ ਹਟ ਨਹੀਂ ਜਾਂਦੀ।
ਬੇਕਿੰਗ ਸੋਡੇ ਨਾਲ ਕਾਰ ਦੇ ਸਕ੍ਰੈਚ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ
ਜੇਕਰ ਤੁਹਾਡੀ ਕਾਰ 'ਤੇ ਹਲਕਾ ਜਿਹਾ ਸਕ੍ਰੈਚ ਵੀ ਹੈ ਤਾਂ ਤੁਹਾਨੂੰ ਇਸ ਦੇ ਲਈ ਕਾਰ ਨੂੰ ਸਰਵਿਸ ਸੈਂਟਰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਬੇਕਿੰਗ ਸੋਡੇ ਦੀ ਮਦਦ ਨਾਲ ਤੁਸੀਂ ਘਰ ‘ਚ ਹੀ ਕਾਰ ਦੇ ਸਕ੍ਰੈਚ ਨੂੰ ਦੂਰ ਕਰ ਸਕਦੇ ਹੋ। ਜੀ ਹਾਂ, ਤੁਸੀਂ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਬੇਕਿੰਗ ਸੋਡੇ ਦੀ ਮਦਦ ਨਾਲ ਕਾਰ ਦੇ ਸਕ੍ਰੈਚ ਨੂੰ ਵੀ ਸਾਫ਼ ਕਰ ਸਕਦੇ ਹੋ।
ਇਸ ਦੀ ਵਰਤੋਂ ਕਰਨ ਲਈ ਇਕ ਕੱਪ 'ਚ ਪਾਣੀ ਲਓ ਅਤੇ ਉਸ 'ਚ ਬੇਕਿੰਗ ਸੋਡਾ ਪਾਓ। ਹੁਣ ਸੂਤੀ ਕੱਪੜੇ ਦੀ ਮਦਦ ਨਾਲ ਤਿਆਰ ਮਿਸ਼ਰਣ ਨੂੰ ਸਕ੍ਰੈਚ 'ਤੇ ਲਗਾਓ ਅਤੇ ਰਗੜ ਕੇ ਸਾਫ਼ ਕਰ ਲਓ। ਜਦੋਂ ਸਕ੍ਰੈਚ ਹਟ ਜਾਵੇ ਤਾਂ ਸਾਫ਼ ਪਾਣੀ ਦੀ ਮਦਦ ਨਾਲ ਧੋ ਲਓ। ਇਸ ਤਰ੍ਹਾਂ ਕਾਰ 'ਤੇ ਲੱਗੇ ਸਕ੍ਰੈਚ ਆਸਾਨੀ ਨਾਲ ਦੂਰ ਹੋ ਜਾਣਗੇ।
ਸਕ੍ਰੈਚ ਰਿਮੂਵਰ ਕਿੱਟ ਦੀ ਵਰਤੋਂ ਕਰੋ
ਜੇ ਤੁਸੀਂ ਸਰਵਿਸ ਸੈਂਟਰ ਦੇ ਖਰਚੇ ਤੋਂ ਬਚਣਾ ਚਾਹੁੰਦੇ ਹੋ ਜੇਕਰ ਤੁਹਾਡੀ ਕਾਰ ਵਾਰ-ਵਾਰ ਸਕ੍ਰੈਚ ਦਾ ਸ਼ਿਕਾਰ ਹੋ ਜਾਂਦੀ ਹੈ, ਤਾਂ ਤੁਸੀਂ ਘਰ ਵਿੱਚ ਸਕ੍ਰੈਚ ਰਿਮੂਵਰ ਕਿੱਟ ਦੀ ਵਰਤੋਂ ਕਰ ਸਕਦੇ ਹੋ। ਸਕ੍ਰੈਚ ਰਿਮੂਵਰ ਕਿੱਟਾਂ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹਨ। ਇਸ ਦੀ ਵਰਤੋਂ ਵੀ ਬਹੁਤ ਆਸਾਨ ਹੈ। ਇਸ ਕਿੱਟ ਦੀ ਮਦਦ ਨਾਲ ਘਰ 'ਚ ਹੀ ਹਲਕੇ ਅਤੇ ਡੂੰਘੇ ਸਕ੍ਰੈਚ ਨੂੰ ਦੂਰ ਕੀਤਾ ਜਾ ਸਕਦਾ ਹੈ।