GST ਕੱਟ ਤੋਂ ਬਾਅਦ 6 ਲੱਖ ਰੁਪਏ ਸਸਤੀਆਂ ਹੋਈਆਂ ਆਹ ਗੱਡੀਆਂ, ਜਾਣੋ ਨਵੀਂ ਕੀਮਤ
GST ਵਿੱਚ ਕਟੌਤੀ ਤੋਂ ਬਾਅਦ Force Motors ਦੀ ਗੱਡੀਆਂ 6.81 ਲੱਖ ਰੁਪਏ ਤੱਕ ਸਸਤੀਆਂ ਹੋ ਗਈਆਂ ਹਨ। Traveller, Trax ਅਤੇ Gurkha ਸਮੇਤ ਕਈ ਮਾਡਲ ਹੁਣ ਘੱਟ ਕੀਮਤ 'ਤੇ ਮਿਲ ਰਹੀਆਂ ਹਨ। ਆਓ ਵਿਸਥਾਰ ਵਿੱਚ ਜਾਣਦੇ ਹਾਂ।

Force Motors ਨੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ ਖਰੀਦਦਾਰਾਂ ਨੂੰ GST ਦਰਾਂ ਵਿੱਚ ਕਟੌਤੀ ਦਾ ਸਿੱਧਾ ਲਾਭ ਮਿਲੇਗਾ। ਇਸ ਫੈਸਲੇ ਦਾ ਅਸਰ ਕੰਪਨੀ ਦੀਆਂ ਵੈਨਾਂ, ਬੱਸਾਂ, ਐਂਬੂਲੈਂਸਾਂ ਅਤੇ SUV 'ਤੇ ਪਿਆ ਹੈ। ਹੁਣ ਇਨ੍ਹਾਂ ਦੀਆਂ ਕੀਮਤਾਂ ਵਿੱਚ 6.81 ਲੱਖ ਰੁਪਏ ਦੀ ਕਮੀਂ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਆਉਣ ਵਾਲੇ ਮਹੀਨਿਆਂ ਵਿੱਚ Force Motors ਦੇ ਵਾਹਨਾਂ ਦੀ ਮੰਗ ਵਧੇਗੀ।
GST ਕਟੌਤੀ ਨਾਲ Force Motors ਦੀ ਸਭ ਤੋਂ ਮਸ਼ਹੂਰ Traveller ਰੇਂਜ ਦਾ ਸਭ ਤੋਂ ਜ਼ਿਆਦਾ ਅਸਰ ਪਿਆ ਹੈ। ਕੰਪਨੀ ਦੀ ਪੈਸੇਂਜਰ ਵੈਨ, ਸਕੂਲ ਬੱਸ, ਐਂਬੂਲੈਂਸ ਅਤੇ ਕਾਰਗੋ ਵੈਨ ਹੁਣ 1.18 ਲੱਖ ਰੁਪਏ ਤੋਂ ਸਸਤੀ ਹੋ ਕੇ 4.52 ਲੱਖ ਰੁਪਏ ਹੋ ਗਈ ਹੈ। ਟਰੈਵਲਰ ਕੋਲ ਪਹਿਲਾਂ ਹੀ ਭਾਰਤ ਵਿੱਚ 65% ਤੋਂ ਵੱਧ ਮਾਰਕੀਟ ਸ਼ੇਅਰ ਹੈ। ਇਹੀ ਕਾਰਨ ਹੈ ਕਿ Force Motors ਨੂੰ ਦੇਸ਼ ਦੀ ਸਭ ਤੋਂ ਵੱਡੀ ਵੈਨ ਅਤੇ ਐਂਬੂਲੈਂਸ ਨਿਰਮਾਤਾ ਮੰਨਿਆ ਜਾਂਦਾ ਹੈ।
GST ਕਟੌਤੀ ਦਾ ਫਾਇਦਾ Trax ਰੇਂਜ ਵਿੱਚ ਵੀ ਦੇਖਣ ਨੂੰ ਮਿਲਿਆ ਹੈ। Trax Cruiser, Toofan ਅਤੇ Cityline ਵਰਗੇ ਵਾਹਨਾਂ ਦੀਆਂ ਕੀਮਤਾਂ 2.54 ਲੱਖ ਰੁਪਏ ਘਟਾ ਕੇ 3.21 ਲੱਖ ਰੁਪਏ ਕਰ ਦਿੱਤੀਆਂ ਗਈਆਂ ਹਨ। ਆਪਣੀ ਤਾਕਤ ਅਤੇ ਆਫ-ਰੋਡ ਪਰਫਾਰਮੈਂਸ ਦੇ ਕਰਕੇ ਇਹ ਵਾਹਨ ਖਾਸ ਕਰਕੇ ਪੇਂਡੂ ਖੇਤਰਾਂ ਅਤੇ ਮੁਸ਼ਕਲ ਸੜਕਾਂ 'ਤੇ ਬਹੁਤ ਮਸ਼ਹੂਰ ਹਨ। ਇਸ ਦੇ ਨਾਲ, ਕੰਪਨੀ ਦਾ ਮੋਨੋਬਸ ਮਾਡਲ ਵੀ 2.25 ਲੱਖ ਰੁਪਏ ਤੋਂ 2.66 ਲੱਖ ਰੁਪਏ ਸਸਤਾ ਹੋ ਗਿਆ ਹੈ।
ਸਭ ਤੋਂ ਵੱਡੀ ਕਟੌਤੀ Force Motors ਦੀ ਸਭ ਤੋਂ ਪ੍ਰੀਮੀਅਮ ਰੇਂਜ Urbania 'ਤੇ ਦੇਖੀ ਗਈ ਹੈ। ਇਸ ਦੀ ਕੀਮਤ 2.47 ਲੱਖ ਰੁਪਏ ਤੋਂ ਘਟਾ ਕੇ 6.81 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਆਫ-ਰੋਡਿੰਗ ਪ੍ਰੇਮੀਆਂ ਦੀ ਪਸੰਦੀਦਾ Force Gurkha SUV ਵੀ ਲਗਭਗ 1 ਲੱਖ ਰੁਪਏ ਸਸਤੀ ਹੋ ਗਈ ਹੈ। Gurkha ਦਾ 3-ਡੋਰ ਵੇਰੀਐਂਟ ਹੁਣ 16.87 ਲੱਖ ਰੁਪਏ ਅਤੇ 5- ਡੋਰ ਵੇਰੀਐਂਟ 18.50 ਲੱਖ ਰੁਪਏ ਵਿੱਚ ਮਿਲਦਾ ਹੈ। ਤੁਹਾਨੂੰ ਦੱਸ ਦਈਏ ਕਿ ਜੀਐਸਟੀ ਦਰਾਂ ਵਿੱਚ ਕਟੌਤੀ ਦਾ ਸਭ ਤੋਂ ਵੱਡਾ ਫਾਇਦਾ ਫੋਰਸ ਮੋਟਰਜ਼ ਦੇ ਗਾਹਕਾਂ ਨੂੰ ਮਿਲਿਆ ਹੈ। ਟਰੈਵਲਰ ਤੋਂ ਗੁਰਖਾ ਤੱਕ, ਕੰਪਨੀ ਦੇ ਲਗਭਗ ਹਰ ਰੇਂਜ ਦੇ ਵਾਹਨ ਹੁਣ ਪਹਿਲਾਂ ਨਾਲੋਂ ਬਹੁਤ ਸਸਤੇ ਹੋ ਗਏ ਹਨ।




















