ਪੜਚੋਲ ਕਰੋ
Advertisement
Honda Hornet 2.0 ਬਾਰੇ ਜਾਣੋ ਪੰਜ ਖਾਸ ਗੱਲਾਂ, ਇਹਨਾਂ ਮੋਟਰਸਾਇਕਲਸ ਨੂੰ ਦੇਵੇਗੀ ਟੱਕਰ
ਜੇ ਤੁਸੀਂ ਨਵੀਂ Hornet 2.0 ਖਰੀਦਣ ਜਾ ਰਹੇ ਹੋ, ਤਾਂ ਇਥੇ ਅਸੀਂ ਤੁਹਾਨੂੰ ਇਸ ਬਾਈਕ ਬਾਰੇ 5 ਵੱਡੀਆਂ ਗੱਲਾਂ ਦੱਸ ਰਹੇ ਹਾਂ।
ਨਵੀਂ ਦਿੱਲੀ: Honda 2 ਵ੍ਹੀਲਰਜ਼ ਇੰਡੀਆ ਨੇ ਭਾਰਤ 'ਚ ਆਪਣਾ ਨਵਾਂ Hornet 2.0 ਲਾਂਚ ਕਰ ਦਿੱਤਾ ਹੈ। ਇਹ ਬਾਈਕ ਆਪਣੇ ਪਿਛਲੇ ਵਰਜ਼ਨ ਦੇ ਮੁਕਾਬਲੇ ਕਾਫ਼ੀ ਨਵੀਂ ਅਤੇ ਅਲੱਗ ਹੈ। ਇਸ ਮੋਟਰ ਸਾਈਕਲ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।ਜੇ ਤੁਸੀਂ ਨਵੀਂ Hornet 2.0 ਖਰੀਦਣ ਜਾ ਰਹੇ ਹੋ, ਤਾਂ ਇਥੇ ਅਸੀਂ ਤੁਹਾਨੂੰ ਇਸ ਬਾਈਕ ਬਾਰੇ 5 ਵੱਡੀਆਂ ਗੱਲਾਂ ਦੱਸ ਰਹੇ ਹਾਂ।
1. ਕੀਮਤ
ਨਵੀਂ Honda Hornet 2.0 ਦੀ ਐਕਸ-ਸ਼ੋਅਰੂਮ ਕੀਮਤ (ਗੁਰੂਗ੍ਰਾਮ ਵਿਚ) 1,26,345 ਰੁਪਏ ਹੈ।ਇਸ ਮੋਟਰਸਾਈਕਲ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।ਇਸ ਬਾਈਕ ਦੀ ਡਿਲਵਰੀ ਸਤੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ। ਇਹ ਇਕ ਪ੍ਰੀਮੀਅਮ ਬਾਈਕ ਹੈ।
2. ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਨਵੀਂ Honda Hornet 2.0 ਵਿੱਚ ਇੱਕ ਨਵਾਂ 184cc ਦਾ HET BS6 PGM-FI ਇੰਜਣ ਹੈ। ਜੋ 17bhp ਦੀ ਪਾਵਰ ਅਤੇ 16.1Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ। ਬਾਈਕ 0 ਤੋਂ 100 ਕਿਲੋਮੀਟਰ ਦੀ ਰਫ਼ਤਾਰ ਫੜ੍ਹਨ ਲਈ ਸਿਰਫ 11.25 ਸਕਿੰਟ ਲੈਂਦੀ ਹੈ।
3. ਫੀਚਰ
ਨਵੀਂ Honda Hornet 2.0 ਵਿੱਚ ਇਕ ਐਲਸੀਡੀ ਇੰਸਟਰੂਮੈਂਟ ਕੰਸੋਲ ਹੈ, ਜੋ ਕਿ ਬਹੁਤ ਸਾਰੇ ਵੇਰਵੇ ਪੇਸ਼ ਕਰਦਾ ਹੈ, ਇਸ ਤੋਂ ਇਲਾਵਾ, ਤਿੱਖੀ ਐਲਈਡੀ ਹੈੱਡਲੈਂਪਸ, ਐਲਈਡੀ ਟੇਲ ਲੈਂਪ, ਮਸਕੁਲਰ ਫਿਊਲ ਟੈਂਕ, ਨਵੇਂ ਐਲੋਏ ਵ੍ਹੀਲਜ਼ ਅਤੇ ਇੰਜਣ ਸਟਾਪ ਸਵਿਚ ਵਰਗੀਆਂ ਵਿਸ਼ੇਸ਼ਤਾਵਾਂ ਹਨ। ਇਸ ਤੋਂ ਇਲਾਵਾ, ਇਸ ਬਾਈਕ ਨੂੰ ਪ੍ਰੀਮੀਅਮ ਗੋਲਡ-ਫਿਨੀਸ਼ਡ USD ਫਰੰਟ ਫੋਰਕਸ ਅਤੇ ਰਿਅਰ ਵਿਚ ਮੋਨੋਸ਼ੋਕ ਮਿਲਦਾ ਹੈ।
4. ਬ੍ਰੇਕਿੰਗ
ਬ੍ਰੇਕਿੰਗ ਲਈ, ਇਸ ਬਾਈਕ ਦੇ ਦੋਵੇਂ ਪਹੀਏ ਪੇਟਲ ਡਿਸਕ ਬ੍ਰੇਕ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ, ਬਾਈਕ ਵਿਚ ਇਕ ਸਟੈਂਡਰਡ ਫੀਚਰ ਦੇ ਤੌਰ 'ਤੇ ਇਕ ਸਿੰਗਲ-ਚੈਨਲ ਏਬੀਐਸ ਸਿਸਟਮ ਹੈ ਬਾਈਕ ਇਕ ਸਿੰਗਲ-ਕ੍ਰੈਡਲ ਫ੍ਰੇਮ' ਤੇ ਅਧਾਰਤ ਹੈ।ਨਵੀਂ Honda Hornet 2.0 ਬਾਈਕ ਸੀਬੀਐਫ 190 ਆਰ 'ਤੇ ਅਧਾਰਤ ਹੈ।
5. ਵਾਰੰਟੀ
ਨਵੀਂ Honda Hornet 2.0 ਨੂੰ 6 ਸਾਲ ਦੀ ਵਾਰੰਟੀ ਪੈਕੇਜ ਮਿਲ ਰਹੀ ਹੈ (3 ਸਾਲ ਸਟੈਂਡਰਡ + 3 ਸਾਲ ਵਿਕਲਪੀ ਸਟੈਂਡਰਡ ਵਾਰੰਟੀ)। ਯਾਨੀ ਹੁਣ ਤੁਸੀਂ ਬਿਨਾਂ ਕਿਸੇ ਟੈਂਸ਼ਨ ਦੇ ਇਸ ਬਾਈਕ ਦੀ ਵਰਤੋਂ ਕਰ ਸਕਦੇ ਹੋ।
ਇਹ ਮੋਟਰਸਾਇਕਲ Hero Xtreme ਅਤੇ Suzuki Gixxer ਨੂੰ ਟੱਕਰ ਦੇਵੇਗੀ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਲੁਧਿਆਣਾ
ਸਿਹਤ
Advertisement