(Source: ECI/ABP News/ABP Majha)
Land Rover Defender Octa: ਲੈਂਡ ਰੋਵਰ ਦੀ ਨਵੀਂ ਡਿਫੈਂਡਰ ਹੋਈ ਲਾਂਚ, 4 ਸੈਕਿੰਡ 'ਚ 100 ਕਿਲੋਮੀਟਰ ਤੱਕ ਪੱਟ ਦਿੰਦੀ ਧੂੜਾਂ
Land Rover Defender Octa: ਲਗਜ਼ਰੀ ਕਾਰ ਨਿਰਮਾਤਾ ਕੰਪਨੀ ਲੈਂਡ ਰੋਵਰ ਨੇ ਆਪਣੀ ਨਵੀਂ ਕਾਰ ਡਿਫੈਂਡਰ ਓਕਟੋ ਲਾਂਚ ਕਰ ਦਿੱਤੀ ਹੈ। ਜਿਹੜੇ ਲੋਕ ਇਸ ਕਾਰ ਦਾ ਇੰਤਜ਼ਾਰ ਕਰ ਰਹੇ ਸਨ ਉਨ੍ਹਾਂ ਲਈ ਇਹ ਖਬਰ ਅਹਿਮ ਹੈ। ਆਓ ਜਾਣਦੇ ਹਾਂ ਇਸ ਕਾਰ ਦੀਆਂ
Land Rover Defender Octa: ਲਗਜ਼ਰੀ ਕਾਰ ਨਿਰਮਾਤਾ ਕੰਪਨੀ ਲੈਂਡ ਰੋਵਰ ਨੇ ਆਪਣੀ ਨਵੀਂ ਕਾਰ ਡਿਫੈਂਡਰ ਓਕਟੋ ਲਾਂਚ ਕਰ ਦਿੱਤੀ ਹੈ। ਇਸ ਕਾਰ 'ਚ ਕਈ ਆਧੁਨਿਕ ਫੀਚਰਸ ਦਿੱਤੇ ਗਏ ਹਨ। ਕੰਪਨੀ ਨੇ ਇਸ ਕਾਰ ਨੂੰ 4x4 ਸੈੱਟਅੱਪ ਨਾਲ ਲਾਂਚ ਕੀਤਾ ਹੈ। ਇਸ ਕਾਰ ਦੀ ਗਰਾਊਂਡ ਕਲੀਅਰੈਂਸ ਵੀ 319 mm ਹੈ। ਜਿਹੜੇ ਲੋਕ ਕਾਰ ਲਵਰ ਹੁੰਦੇ ਹਨ ਉਹ ਅਜਿਹੀਆਂ ਕਾਰਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦ ਹਨ। ਆਓ ਜਾਣਦੇ ਹਾਂ ਇਸ ਕਾਰ ਦੀਆਂ ਵਿਸ਼ੇਸ਼ਤਾਵਾਂ...
Land Rover Defender Octa: ਇੰਜਣ
ਕੰਪਨੀ ਨੇ ਇਸ ਨਵੀਂ ਕਾਰ 'ਚ 4.4 ਲਿਟਰ ਦਾ V8 ਇੰਜਣ ਦਿੱਤਾ ਹੈ। ਇਹ ਇੰਜਣ 635 bhp ਦੀ ਅਧਿਕਤਮ ਪਾਵਰ ਦੇ ਨਾਲ 750 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਕੰਪਨੀ ਮੁਤਾਬਕ ਇਹ ਕਾਰ ਸਿਰਫ 4 ਸੈਕਿੰਡ 'ਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜਨ 'ਚ ਸਮਰੱਥ ਹੈ।
Land Rover Defender Octa: ਡਿਜ਼ਾਈਨ
ਲੈਂਡ ਰੋਵਰ ਦੀ ਇਸ ਨਵੀਂ ਕਾਰ ਨੂੰ ਕੰਪਨੀ ਨੇ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਹੈ। ਇਸ ਕਾਰ 'ਚ ਅੰਡਰਬਾਡੀ ਸੁਰੱਖਿਆ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਹ ਕਾਰ 1 ਮੀਟਰ ਡੂੰਘੇ ਪਾਣੀ 'ਚ ਵੀ ਆਸਾਨੀ ਨਾਲ ਦੌੜ ਸਕਦੀ ਹੈ। ਇਸ ਕੰਪਨੀ ਨੂੰ ਸਭ ਤੋਂ ਵਧੀਆ ਆਫਰੋਡ ਕਾਰ ਵਜੋਂ ਲਾਂਚ ਕੀਤਾ ਗਿਆ ਹੈ। ਇਸ ਕਾਰ 'ਚ 20 ਇੰਚ ਦੇ Forged alloy wheels ਦਿੱਤੇ ਗਏ ਹਨ ਜੋ ਆਸਾਨੀ ਨਾਲ ਪਹਾੜਾਂ 'ਤੇ ਵੀ ਚੜ੍ਹ ਸਕਦੇ ਹਨ।
Land Rover Defender Octa: ਵਿਸ਼ੇਸ਼ਤਾਵਾਂ
ਇਸ ਨਵੇਂ ਆਫਰੋਡ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਦੇ ਸੀ ਪਿੱਲਰ 'ਤੇ ਨਵਾਂ ਡਿਜ਼ਾਈਨ ਅਤੇ ਡਾਇਮੰਡ ਓਕਟਾ ਬੈਜ ਹੈ। ਇਸ ਦੀ ਸੀਟ 3ਡੀ ਨਿਟ ਨਾਲ ਬਣੀ ਹੈ ਜੋ ਕਿ ਦੇਖਣ 'ਚ ਕਾਫੀ ਵਿਲੱਖਣ ਹੈ। ਇਸ ਤੋਂ ਇਲਾਵਾ ਇਸ ਆਫਰੋਡ ਕਾਰ 'ਚ ਸ਼ਾਨਦਾਰ ਹੈੱਡਰੈਸਟ, 11.4-ਇੰਚ ਦੀ ਇੰਫੋਟੇਨਮੈਂਟ ਸਕ੍ਰੀਨ ਵਾਲਾ ਸੈਂਟਰ ਕੰਸੋਲ ਵੀ ਹੈ। ਇੰਨਾ ਹੀ ਨਹੀਂ ਕੰਪਨੀ ਨੇ ਇਸ ਕਾਰ ਨੂੰ ਪੈਟਰਾ ਕਾਪਰ ਅਤੇ ਫਾਰੋ ਗ੍ਰੀਨ ਪੇਂਟ ਥੀਮ ਨਾਲ ਲਾਂਚ ਕੀਤਾ ਹੈ ਜੋ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਯੋਗ ਹੋਵੇਗਾ।
Land Rover Defender Octa: ਕੀਮਤ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਲੈਂਡ ਰੋਵਰ ਨੇ ਭਾਰਤ ਵਿੱਚ 2.65 ਕਰੋੜ ਰੁਪਏ (ਐਕਸ-ਸ਼ੋਰੂਮ) ਦੀ ਕੀਮਤ ਵਿੱਚ ਆਪਣਾ ਨਵਾਂ ਡਿਫੈਂਡਰ ਆਕਟਾ ਲਾਂਚ ਕੀਤਾ ਹੈ। ਇਸ ਕਾਰ ਦੇ ਐਡੀਸ਼ਨ ਵਨ ਦੀ ਐਕਸ-ਸ਼ੋਰੂਮ ਕੀਮਤ 2.85 ਕਰੋੜ ਰੁਪਏ ਹੋਵੇਗੀ। ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਦੱਸ ਦਈਏ ਇਸ ਕਾਰ ਦੀ ਬੁਕਿੰਗ 31 ਜੁਲਾਈ 2024 ਤੋਂ ਸ਼ੁਰੂ ਹੋਵੇਗੀ। ਕੰਪਨੀ ਇਸ ਸਾਲ ਦੇ ਅੰਤ ਤੱਕ ਨਵੇਂ ਡਿਫੈਂਡਰ ਆਕਟਾ ਦੀ ਡਿਲੀਵਰੀ ਸ਼ੁਰੂ ਕਰ ਸਕਦੀ ਹੈ।