(Source: ECI/ABP News/ABP Majha)
Maruti Alto 800: ਸਿਰਫ 65,000 ਰੁਪਏ 'ਚ ਮਿਲ ਰਹੀ Maruti Alto 800 ਕਾਰ, ਜਾਣੋ ਕਿੱਥੋਂ ਤੇ ਕਿਵੇਂ
Maruti Alto 800 Price: ਆਲਟੋ 800 'ਚ 796 ਸੀਸੀ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਸ ਕਾਰ ਨੂੰ CNG ਤੇ ਪੈਟਰੋਲ ਦੋਵਾਂ 'ਤੇ ਚਲਾਇਆ ਜਾ ਸਕਦਾ ਹੈ।
Alto 800 Price: ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਮਾਰੂਤੀ ਦੀ ਮਾਈਲੇਜ ਕਾਰ ਬਾਰੇ ਦੱਸ ਰਹੇ ਹਾਂ ਕਿ ਇਸ ਕਾਰ ਨੂੰ ਬਹੁਤ ਸਸਤੇ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ ਇੱਕ ਐਕਟਿਵਾ ਸਕੂਟੀ ਜਿੰਨੀ ਹੀ ਹੈ। ਇਹ ਇੱਕ ਪਰਿਵਾਰਕ ਕਾਰ ਹੈ ਜਿਸ ਵਿੱਚ 5 ਲੋਕ ਬੈਠ ਸਕਦੇ ਹਨ। ਇਸ ਤੋਂ ਇਲਾਵਾ ਇਸ 'ਚ ਬੂਟ ਸਪੇਸ ਵੀ ਮਿਲਦੀ ਹੈ। ਇਸ ਕਾਰ ਨੂੰ CNG ਤੇ ਪੈਟਰੋਲ ਦੋਵਾਂ 'ਤੇ ਚਲਾਇਆ ਜਾ ਸਕਦਾ ਹੈ।
ਆਲਟੋ 800 'ਚ 796cc ਪੈਟਰੋਲ ਇੰਜਣ ਦਿੱਤਾ ਗਿਆ ਹੈ। ਨਵੀਂ ਆਲਟੋ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇੱਕ ਲੀਟਰ ਪੈਟਰੋਲ ਵਿੱਚ 22 ਕਿਲੋਮੀਟਰ ਤੇ ਇੱਕ ਕਿਲੋ ਸੀਐਨਜੀ ਵਿੱਚ 31 ਕਿਲੋਮੀਟਰ ਤੱਕ ਜਾ ਸਕਦੀ ਹੈ।
ਹੁਣ ਅਸੀਂ ਤੁਹਾਨੂੰ ਆਲਟੋ ਬਾਰੇ ਦੱਸਦੇ ਹਾਂ ਜਿਸ ਨੂੰ ਸਿਰਫ 65000 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਕਾਰ ਮਾਰੂਤੀ ਦੀ ਸੈਕਿੰਡ ਹੈਂਡ ਕਾਰ ਹੈ, ਇਹ ਸੈਕਿੰਡ ਹੈਂਡ ਕਾਰਾਂ ਵੇਚਣ ਵਾਲੀ ਮਾਰੂਤੀ ਦੀ ਵੈੱਬਸਾਈਟ True Value 'ਤੇ ਲਿਸਟ ਕੀਤੀ ਗਈ ਹੈ। ਇਹ ਆਲਟੋ 800 ਦਾ 2013 ਦਾ ਮਾਡਲ ਹੈ। ਇਹ ਕਾਰ 60000 ਕਿਲੋਮੀਟਰ ਚੱਲ ਚੁੱਕੀ ਹੈ ਤੇ ਪੈਟਰੋਲ ਕਾਰ ਹੈ। ਇਹ ਕਾਰ ਫਸਟ ਆਨਰ ਹੈ ਜਿਸਦਾ ਮਤਲਬ ਹੈ ਕਿ ਜਿਸ ਨੇ ਇਸਨੂੰ ਜਿਸ ਨੇ ਸਭ ਤੋਂ ਪਹਿਲਾਂ ਖਰੀਦਿਆ ਹੈ ਉਹ ਹੀ ਇਸ ਨੂੰ ਵੇਚ ਰਿਹਾ ਹੈ।
ਕਾਰ ਦਾ ਰੰਗ ਸਲੇਟੀ ਹੈ ਤੇ ਇਹ ਮੈਨੂਅਲ ਟਰਾਂਸਮਿਸ਼ਨ ਕਾਰ ਹੈ। ਜੇਕਰ ਤੁਸੀਂ ਨਵੀਂ ਮਾਰੂਤੀ ਆਲਟੋ ਲਈ ਜਾਂਦੇ ਹੋ, ਤਾਂ ਇਸਦੇ ਮਾਰੂਤੀ ਆਲਟੋ 800 STD ਮਾਡਲ ਦੀ ਦਿੱਲੀ ਵਿੱਚ ਕੀਮਤ 3.49 ਲੱਖ ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ LXI ਮਾਡਲ ਦੀ ਕੀਮਤ 4.26 ਲੱਖ ਰੁਪਏ, VXI ਵੇਰੀਐਂਟ ਦੀ ਕੀਮਤ 4.54 ਲੱਖ ਰੁਪਏ, VXI ਪਲੱਸ ਵੇਰੀਐਂਟ ਦੀ ਕੀਮਤ 4.68 ਲੱਖ ਰੁਪਏ ਤੇ LXI CNG ਵੇਰੀਐਂਟ ਦੀ ਕੀਮਤ 5.23 ਲੱਖ ਰੁਪਏ ਹੈ।
ਮਾਰੂਤੀ ਦੀ ਆਲਟੋ ਦਾ ਮੁਕਾਬਲਾ Renult Kwid ਨਾਲ ਹੈ। ਦਿੱਲੀ ਵਿੱਚ Renault Kwid ਦੀ ਕੀਮਤ 4.65 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ 6.27 ਲੱਖ ਰੁਪਏ ਤੱਕ ਜਾਂਦੀ ਹੈ। ਇਹ ਮੈਨੂਅਲ ਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਨਾਂ ਵਿੱਚ ਆਉਂਦਾ ਹੈ। ਇਹ 0.8 ਲੀਟਰ ਤੇ 1.0 ਲੀਟਰ ਪੈਟਰੋਲ ਇੰਜਣ ਦੇ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ: Punjab Cabinet: ਕੈਬਿਨਟ ਮੀਟਿੰਗ 'ਚ ਪੰਜਾਬ ਸਰਕਾਰ ਨੇ ਲਏ ਕਈ ਅਹਿਮ ਫੈਸਲੇ, ਇੱਥੇ ਪੜ੍ਹੋ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: