ਪੜਚੋਲ ਕਰੋ
Advertisement
New Rules: ਹੁਣ Driving Licence ਬਣਵਾਉਣ ਲਈ ਨਹੀਂ ਕੱਟਣੇ ਹੋਣਗੇ RTO ਦੇ ਚੱਕਰ, ਜਾਣੋ ਨਵੇਂ ਨਿਯਮ
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਲਾਇਸੈਂਸ ਲੈਣ ਦੀ ਪ੍ਰਕਿਰਿਆ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਇਸ ਵਿਚ ਔਨਲਾਈਨ ਐਪਲੀਕੇਸ਼ਨ ਸਮੇਤ ਕਈ ਸਹੂਲਤਾਂ ਸ਼ਾਮਲ ਹਨ।
ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਲਾਇਸੈਂਸ ਲੈਣ ਦੀ ਪ੍ਰਕਿਰਿਆ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਇਸ ਵਿਚ ਔਨਲਾਈਨ ਐਪਲੀਕੇਸ਼ਨ ਸਮੇਤ ਕਈ ਸਹੂਲਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਹੁਣ ਲਾਇਸੈਂਸ ਲੈਣ ਲਈ ਦਿੱਤੇ ਗਏ ਡਰਾਈਵਿੰਗ ਟੈਸਟ ਦੇ ਸਬੰਧ ਵਿਚ ਤਬਦੀਲੀਆਂ ਕੀਤੀਆਂ ਹਨ। ਟ੍ਰਾਂਸਪੋਰਟ ਮੰਤਰਾਲੇ ਨੇ ਲਾਇਸੈਂਸ ਲੈਣ ਲਈ ਨਵੇਂ ਨਿਯਮ ਬਣਾਏ ਹਨ, ਜਿਸ ਤੋਂ ਬਾਅਦ ਹੁਣ ਰਜਿਸਟਰਡ ਡਰਾਈਵਿੰਗ ਸੈਂਟਰਾਂ ਤੋਂ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਦੁਬਾਰਾ ਡਰਾਈਵਿੰਗ ਟੈਸਟ ਨਹੀਂ ਦੇਣਾ ਪਏਗਾ।
ਨਹੀਂ ਲਾਉਣੇ ਪੈਣਗੇ ਆਰਟੀਓ ਦੇ ਚੱਕਰ
ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਡ੍ਰਾਇਵਿੰਗ ਟ੍ਰੇਨਿੰਗ ਸਕੂਲ ਜਿਸ ਵਿੱਚ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋਗੇ, ਉੱਥੋਂ ਪੂਰੀ ਤਰ੍ਹਾਂ ਪ੍ਰਮਾਣਿਤ ਹੋਣਾ ਪਏਗਾ। ਤੁਸੀਂ ਇਸ ਸੈਂਟਰ ਵਿਚ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਹੀ ਲਾਇਸੈਂਸ ਪ੍ਰਾਪਤ ਕਰੋਗੇ ਅਤੇ ਆਰਟੀਓ ਵਿਚ ਨਹੀਂ ਜਾਣਾ ਪਏਗਾ। ਡੀਐਲ ਦੇ ਇਹ ਨਵੇਂ ਨਿਯਮ 1 ਜੁਲਾਈ ਤੋਂ ਲਾਗੂ ਕਰ ਦਿੱਤੇ ਗਏ ਹਨ।
ਇਹ ਹਨ ਕੇਂਦਰਾਂ ਲਈ ਨਿਯਮ
ਆਡਿਟ ਲਈ ਡਰਾਈਵਿੰਗ ਲਾਇਸੈਂਸ ਟੈਸਟ ਦੀ ਸਾਰੀ ਪ੍ਰਕਿਰਿਆ ਇਲੈਕਟ੍ਰੌਨਿਕ ਢੰਗ ਨਾਲ ਦਰਜ ਕੀਤੀ ਜਾਏਗੀ। ਖਾਸ ਗੱਲ ਇਹ ਹੈ ਕਿ ਸਿਰਫ ਉਨ੍ਹਾਂ ਸਿਖਲਾਈ ਕੇਂਦਰਾਂ ਨੂੰ ਹੀ ਡਰਾਈਵਿੰਗ ਟੈਸਟ ਲਈ ਮਾਨਤਾ ਦਿੱਤੀ ਜਾਵੇਗੀ ਜੋ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ।
ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ, ਡਰਾਈਵਿੰਗ ਸੈਂਟਰਾਂ ਵਿੱਚ ਟੈਸਟ ਸਪੇਸ, ਡ੍ਰਾਇਵਿੰਗ ਟਰੈਕ ਅਤੇ ਬਾਇਓਮੈਟ੍ਰਿਕਸ ਵਰਗੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਜੇ ਕੋਈ ਡਰਾਈਵਿੰਗ ਸੈਂਟਰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਏਗੀ। ਨਾਲ ਹੀ, ਜੇ ਕੋਈ ਉਮੀਦਵਾਰ ਅਜਿਹੇ ਕੇਂਦਰ ਤੋਂ ਟੈਸਟ ਪਾਸ ਕਰਦਾ ਹੈ, ਤਾਂ ਉਸਨੂੰ ਲਾਇਸੈਂਸ ਨਹੀਂ ਦਿੱਤਾ ਜਾਵੇਗਾ। ਇੰਝ ਹੁਣ ਡ੍ਰਾਈਵਿੰਗ ਲਾਇਸੈਂਸ ਲੈਣਾ ਹੁਣ ਪਹਿਲਾਂ ਦੇ ਮੁਕਾਬਲੇ ਸੁਖਾਲਾ ਕਰ ਦਿੱਤਾ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਪੰਜਾਬ
Advertisement