Traffic Challan Rules : ਟ੍ਰੈਫਿਕ ਪੁਲਸ ਨੇ ਕੱਟ ਦਿੱਤਾ ਹੈ ਗ਼ਲਤ ਚਲਾਨ? ਤੁਰੰਤ ਕਰੋ ਇਹ ਕੰਮ, ਨਹੀਂ ਲੱਗੇਗਾ ਹਰਜ਼ਾਨਾ
ਜੇਕਰ ਟ੍ਰੈਫਿਕ ਪੁਲਸ ਨੇ ਤੁਹਾਨੂੰ ਗ਼ਲਤ ਚਲਾਨ ਜਾਰੀ ਕੀਤਾ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਕੋਈ ਗ਼ਲਤ ਟ੍ਰੈਫਿਕ ਚਲਾਨ ਜਾਰੀ ਹੁੰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਗੱਡੀ ਚਲਾਉਂਦੇ ਹਰ ਕਿਸੇ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਟ੍ਰੈਫਿਕ ਪੁਲਸ ਚਲਾਨ ਕੱਟਦੀ ਹੈ। ਅਤੇ ਹੁਣ ਤਾਂ ਇਹ ਮਹਿਕਮਾ ਵੀ ਹਾਈਟੈਕ ਹੋ ਗਿਆ ਹੈ ਭਾਵ ਚਲਾਨ ਹੁਣ ਕੈਮਰੇ ਹੀ ਕੱਟ ਦਿੰਦੇ ਹਨ ਅਤੇ ਤੁਹਾਡੇ ਫੋਨ ਉਤੇ ਚਲਾਨ ਦਾ ਮੈਸੇਜ ਆ ਜਾਂਦਾ ਹੈ। ਵੱਖ-ਵੱਖ ਨਿਯਮਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਚਲਾਨ ਜਾਰੀ ਕੀਤੇ ਜਾਂਦੇ ਹਨ। ਪਰ ਕਈ ਵਾਰ ਦੇਖਿਆ ਗਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਬਾਵਜੂਦ ਵੀ ਟ੍ਰੈਫਿਕ ਪੁਲਿਸ ਚਲਾਨ ਕੱਟਦੀ ਹੈ। ਜੇਕਰ ਟ੍ਰੈਫਿਕ ਪੁਲਸ ਨੇ ਤੁਹਾਨੂੰ ਗ਼ਲਤ ਚਲਾਨ ਜਾਰੀ ਕੀਤਾ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਕੋਈ ਗ਼ਲਤ ਟ੍ਰੈਫਿਕ ਚਲਾਨ ਜਾਰੀ ਹੁੰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ
ਜੇਕਰ ਟ੍ਰੈਫਿਕ ਪੁਲਸ ਨੇ ਤੁਹਾਨੂੰ ਕੋਈ ਗ਼ਲਤ ਚਲਾਨ ਜਾਰੀ ਕੀਤਾ ਹੈ ਤਾਂ ਤੁਸੀਂ ਪਰੇਸ਼ਾਨ ਹੋਣ ਦੀ ਬਜਾਏ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਇਸ ਬਾਰੇ ਟਰੈਫਿਕ ਕਮਿਸ਼ਨਰ, ਐਸਪੀ ਟਰੈਫਿਕ ਜਾਂ ਸਬੰਧਤ ਅਧਿਕਾਰੀ ਨੂੰ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਗ਼ਲਤ ਚਲਾਨ ਦੀ ਸ਼ਿਕਾਇਤ ਕਰਕੇ ਜੁਰਮਾਨਾ ਭਰਨ ਤੋਂ ਬਚ ਸਕਦੇ ਹੋ।
ਗ਼ਲਤ ਚਲਾਨ ਦੀ ਸ਼ਿਕਾਇਤ
ਉੱਪਰ ਦੱਸੇ ਸਥਾਨਾਂ ਤੋਂ ਇਲਾਵਾ, ਤੁਸੀਂ ਆਪਣੇ ਰਾਜ ਦੀ ਟ੍ਰੈਫਿਕ ਪੁਲਸ ਦੀ ਮੇਲ ਆਈਡੀ 'ਤੇ ਈਮੇਲ ਭੇਜ ਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਟ੍ਰੈਫਿਕ ਪੁਲਸ ਕੰਟਰੋਲ ਰੂਮ ਦੇ ਨੰਬਰ 'ਤੇ ਕਾਲ ਕਰ ਕੇ ਵੀ ਆਪਣੀ ਸ਼ਿਕਾਇਤ ਕਰ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਤੁਸੀਂ ਸਬੰਧਤ ਵਿਭਾਗ ਜਾਂ ਅਧਿਕਾਰੀ ਨੂੰ ਟੈਗ ਕਰ ਕੇ ਵੀ ਆਪਣੀ ਸ਼ਿਕਾਇਤ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਵੱਖ-ਵੱਖ ਤਰੀਕੇ ਨਾਲ ਚਲਾਨ ਕੱਟੇ ਜਾਣ ਤੋਂ ਬਚ ਸਕਦੇ ਹੋ।
ਅਦਾਲਤ ਵਿੱਚ ਸ਼ਿਕਾਇਤ
ਜੇਕਰ ਤੁਹਾਨੂੰ ਚਲਾਨ ਗ਼ਲਤ ਢੰਗ ਨਾਲ ਜਾਰੀ ਕੀਤਾ ਗਿਆ ਹੈ, ਤਾਂ ਤੁਸੀਂ ਅਦਾਲਤ ਵਿੱਚ ਇਸਦੀ ਸ਼ਿਕਾਇਤ ਵੀ ਕਰ ਸਕਦੇ ਹੋ। ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਕੇ, ਤੁਸੀਂ ਟ੍ਰੈਫਿਕ ਪੁਲਿਸ ਦੁਆਰਾ ਜਾਰੀ ਕੀਤੇ ਚਲਾਨ ਨੂੰ ਰੱਦ ਕਰਵਾ ਸਕਦੇ ਹੋ।
ਕਿਵੇਂ ਕਰੀਏ ਵੈੱਬਸਾਈਟ 'ਤੇ ਸ਼ਿਕਾਇਤ
ਗ਼ਲਤ ਚਲਾਨ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਲਈ, ਤੁਹਾਨੂੰ ਪਹਿਲਾਂ ਈ-ਚਲਾਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਚਾਹੀਦਾ ਹੈ-
echallan.parivahan.gov.in 'ਤੇ ਜਾਣਾ ਹੋਵੇਗਾ।
ਇਸ ਵੈੱਬਸਾਈਟ 'ਤੇ ਤੁਹਾਨੂੰ ਉੱਪਰ ਦਿੱਤੀ ਸ਼ਿਕਾਇਤ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ, ਤੁਹਾਡੇ ਸਾਹਮਣੇ ਇੱਕ ਸ਼ਿਕਾਇਤ ਸਿਸਟਮ ਪੇਜ ਖੁੱਲ੍ਹੇਗਾ।
ਇਸ 'ਤੇ ਤੁਹਾਨੂੰ ਆਪਣੇ ਖਾਤੇ 'ਚ ਲਾਗਇਨ ਕਰਨਾ ਹੋਵੇਗਾ।
ਫਿਰ ਤੁਹਾਨੂੰ ਆਪਣਾ ਨਾਮ, ਆਪਣਾ ਫੋਨ ਨੰਬਰ ਅਤੇ ਚਲਾਨ ਨੰਬਰ ਵਰਗੇ ਵੇਰਵੇ ਭਰਨੇ ਹੋਣਗੇ।
ਇਸ ਤੋਂ ਬਾਅਦ ਤੁਹਾਨੂੰ ਸਬਮਿਟ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ।
ਇਹ ਸਭ ਕੁਝ ਕਰਨ ਤੋਂ ਬਾਅਦ ਤੁਹਾਡੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਵਿਭਾਗ ਤੁਹਾਡੀ ਸ਼ਿਕਾਇਤ ਦੀ ਜਾਂਚ ਕਰੇਗਾ ਅਤੇ ਤੁਹਾਨੂੰ ਇਸਦੀ ਅਪਡੇਟ ਦੇਵੇਗਾ। ਜੇਕਰ ਤੁਹਾਨੂੰ ਟ੍ਰੈਫਿਕ ਪੁਲਿਸ ਵਿਭਾਗ ਤੋਂ ਕੋਈ ਅਪਡੇਟ ਨਹੀਂ ਮਿਲਦੀ ਹੈ, ਤਾਂ ਤੁਸੀਂ ਆਪਣੀ ਸ਼ਿਕਾਇਤ ਦੀ ਸਥਿਤੀ ਨੂੰ ਵੀ ਟਰੈਕ ਕਰ ਸਕਦੇ ਹੋ। ਜੋ ਤੁਸੀਂ ਈ-ਚਲਾਨ ਪੋਰਟਲ 'ਤੇ ਜਾ ਕੇ ਕਰ ਸਕਦੇ ਹੋ।