(Source: ECI/ABP News/ABP Majha)
Vehicle Number Plate: ਗੱਡੀ ਤੋਂ ਵੀ ਜ਼ਿਆਦਾ ਮਹਿੰਗੀ ਹੋ ਗਈ ਕਾਰ ਦੀ ਨੰਬਰ ਪਲੇਟ! ਇੰਨੇ 'ਚ ਖਰੀਦ ਲਓਗੇ ਇੱਕ ਨਵੀਂ SUV
Car Number Plate More Expensive: ਲੋਕ ਆਪਣੀ ਗੱਡੀ ਲਈ ਖਾਸ ਨੰਬਰ ਲੈਣਾ ਚਾਹੁੰਦੇ ਹਨ। ਪਰ ਇਹ ਨੰਬਰ ਲੈਣਾ ਇੰਨਾ ਮਹਿੰਗਾ ਹੋ ਗਿਆ ਹੈ ਕਿ ਤੁਸੀਂ ਇਸ ਕੀਮਤ 'ਤੇ ਨਵੀਂ SUV ਵੀ ਖਰੀਦ ਸਕਦੇ ਹੋ।
Vehicle Number Plate: ਗੱਡੀ ਖਰੀਦਣਾ ਕਈ ਲੋਕਾਂ ਦਾ ਸੁਪਨਾ ਹੁੰਦਾ ਹੈ। ਉੱਥੇ ਹੀ ਜਦੋਂ ਇਹ ਸੁਪਨਾ ਪੂਰਾ ਹੁੰਦਾ ਹੈ ਤਾਂ ਉਸ ਕਾਰ ਦੇ ਨਾਲ ਉਸ ਦੀ ਨੰਬਰ ਪਲੇਟ ਵੀ ਖਾਸ ਬਣ ਜਾਂਦੀ ਹੈ। ਲੋਕ ਆਪਣੀ ਨਵੀਂ ਕਾਰ ਲਈ ਇਦਾਂ ਦਾ ਨੰਬਰ ਲੈਣਾ ਚਾਹੁੰਦੇ ਹਨ ਤਾਂ ਕਿ ਹਰ ਕਿਸੇ ਦਾ ਧਿਆਨ ਉਨ੍ਹਾਂ ਦੀ ਗੱਡੀ ਵੱਲ ਜਾਵੇ। ਉੱਥੇ ਹੀ ਕੁਝ ਲੋਕ VIP ਨੰਬਰ ਦੀ ਤਲਾਸ਼ ਵਿੱਚ ਰਹਿੰਦੇ ਹਨ ਪਰ ਹੁਣ ਗੱਡੀ ਦਾ ਨੰਬਰ ਲੈਣਾ ਇੰਨਾ ਮਹਿੰਗਾ ਹੋ ਗਿਆ ਹੈ ਕਿ ਕਾਰ ਦੀ ਨੰਬਰ ਪਲੇਟ ਦੀ ਕੀਮਤ ਵਿੱਚ ਤੁਸੀਂ ਇੱਕ ਨਵੀਂ SUV ਵੀ ਖਰੀਦ ਸਕਦੇ ਹੋ।
ਜੇਕਰ ਤੁਸੀਂ ਆਪਣੀ ਕਾਰ ਲਈ VIP ਨੰਬਰ ਲੈਣ ਬਾਰੇ ਸੋਚ ਰਹੇ ਹੋ, ਤਾਂ ਹੁਣ ਤੁਹਾਡੀ ਜੇਬ 'ਚ ਜ਼ਿਆਦਾ ਪੈਸੇ ਹੋਣੇ ਚਾਹੀਦੇ ਹਨ। ਮਹਾਰਾਸ਼ਟਰ ਸਰਕਾਰ ਨੇ ਵਾਹਨਾਂ ਲਈ ਵੀਆਈਪੀ ਨੰਬਰ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ। ਨਵੇਂ ਨਿਯਮਾਂ ਦੇ ਅਨੁਸਾਰ, ਤੁਹਾਡੇ ਦੁਆਰਾ ਚੁਣੇ ਗਏ ਇਸ ਵਿਸ਼ੇਸ਼ ਨੰਬਰ ਦੀ ਕੀਮਤ 18 ਲੱਖ ਰੁਪਏ ਤੱਕ ਜਾ ਸਕਦੀ ਹੈ। ਜੇਕਰ ਅਸੀਂ ਇਸ 'ਤੇ ਨਜ਼ਰ ਮਾਰੀਏ ਤਾਂ ਇਸ ਨੰਬਰ ਪਲੇਟ ਦੀ ਕੀਮਤ 'ਚ ਸ਼ਾਨਦਾਰ SUV ਖਰੀਦੀ ਜਾ ਸਕਦੀ ਹੈ।
ਰਾਜ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਜੇਕਰ ਕੋਈ ਵੀ ਗਾਹਕ ਵੀਆਈਪੀ ਨੰਬਰ '0001' ਲੈਣਾ ਚਾਹੁੰਦਾ ਹੈ, ਜੋ ਕਿ ਲੋਕਾਂ ਲਈ ਬਹੁਤ ਖਾਸ ਨੰਬਰ ਹੈ, ਤਾਂ ਗਾਹਕ ਨੂੰ ਇਸਦੇ ਲਈ 6 ਲੱਖ ਰੁਪਏ ਦੇਣੇ ਹੋਣਗੇ। ਇਹ ਨਵਾਂ ਨਿਯਮ ਮਹਾਰਾਸ਼ਟਰ ਦੇ ਉਨ੍ਹਾਂ ਸ਼ਹਿਰਾਂ ਵਿੱਚ ਲਿਆਂਦਾ ਗਿਆ ਹੈ ਜਿੱਥੇ ਚਾਰ ਪਹੀਆ ਵਾਹਨਾਂ ਦੀ ਮੰਗ ਬਹੁਤ ਜ਼ਿਆਦਾ ਹੈ। ਮਹਾਰਾਸ਼ਟਰ ਦੇ ਇਨ੍ਹਾਂ ਸ਼ਹਿਰਾਂ ਵਿੱਚ ਮੁੰਬਈ-ਪੁਣੇ ਵਰਗੇ ਵੱਡੇ ਖੇਤਰਾਂ ਦੇ ਨਾਂ ਸ਼ਾਮਲ ਹਨ। ਇਸ ਨਵੇਂ ਨਿਯਮ ਦੇ ਮੁਤਾਬਕ ਇਨ੍ਹਾਂ ਵੀਆਈਪੀ ਨੰਬਰ ਸੀਰੀਜ਼ ਦੀ ਕੀਮਤ 18 ਲੱਖ ਰੁਪਏ ਤੱਕ ਜਾ ਸਕਦੀ ਹੈ।
ਰਾਜ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਨਵੇਂ ਨਿਯਮਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਦੋਪਹੀਆ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਲਈ ਵੀਆਈਪੀ ਨੰਬਰ '0001' ਦੀ ਕੀਮਤ ਵਿੱਚ 1 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਦੋਂ ਕਿ ਮਹਾਰਾਸ਼ਟਰ ਦੇ ਹਾਈ ਡਿਮਾਂਡ ਵਾਲੇ ਸ਼ਹਿਰਾਂ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ 3 ਲੱਖ ਦੀ ਬਜਾਏ 5 ਲੱਖ ਰੁਪਏ ਕਰ ਦਿੱਤੀ ਗਈ ਹੈ।