ਬਾਰਸ਼ 'ਚ AC ਚਲਾਉਂਦੇ ਸਮੇਂ ਕਾਰ ਦੇ ਸਹੀ ਟੈਂਪਰੇਚਰ ਦਾ ਰੱਖੋ ਧਿਆਨ, ਮਿਲੇਗਾ ਆਰਾਮ
Air Conditioner : AC ਦੇ ਤਾਪਮਾਨ ਦੀ ਗੱਲ ਕਰੀਏ ਤਾਂ ਕਾਰ ਵਿੱਚ AC ਦਾ ਸਹੀ ਤਾਪਮਾਨ ਰੱਖਣ ਨਾਲ ਡਰਾਈਵਰ ਅਤੇ ਯਾਤਰੀ ਦੋਵਾਂ ਨੂੰ ਰਾਹਤ ਮਿਲਦੀ ਹੈ। ਕਾਰ ਵਿੱਚ AC ਦਾ ਤਾਪਮਾਨ 24°C ਤੋਂ 26°C ਦਰਮਿਆਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪੰਜਾਬ ਵਿਚ ਵੀ ਇਹ ਪਹੁੰਚਣ ਵਾਲਾ ਹੀ ਹੈ। ਇਸ ਕਰਕੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ। ਅਜਿਹੇ 'ਚ ਲੋਕਾਂ ਨੇ ਹੁਣ ਕਾਰ 'ਚ AC ਦੀ ਵਰਤੋਂ ਘੱਟ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਤਾਪਮਾਨ 'ਚ ਅਜੇ ਵੀ ਜ਼ਿਆਦਾ ਫਰਕ ਨਹੀਂ ਆਇਆ ਹੈ, ਇਸ ਲਈ ਕਾਰ 'ਚ AC ਚਲਾਉਣ ਦੀ ਲੋੜ ਕਦੇ ਨਾ ਕਦੇ ਪੈ ਹੀ ਜਾਂਦੀ ਹੈ।
ਵਾਤਾਵਰਨ ਦਾ ਤਾਪਮਾਨ ਜ਼ਿਆਦਾ ਹੋਣ ਕਾਰਨ ਕਾਰ ਵਿੱਚ ਬੈਠੇ ਲੋਕਾਂ ਲਈ ਕੁਝ ਸਮੇਂ ਬਾਅਦ ਇਸ ਨੂੰ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਅੱਜ-ਕੱਲ੍ਹ ਕਾਰਾਂ ਵਿੱਚ ਆਟੋਮੈਟਿਕ ਏਸੀ ਅਤੇ ਆਟੋ ਕਲਾਈਮੇਟ ਕੰਟਰੋਲ ਦੇ ਨਾਲ-ਨਾਲ ਡਿਊਲ ਜ਼ੋਨ ਟੈਂਪਰੇਚਰ ਕੰਟਰੋਲ ਵਰਗੇ ਫੀਚਰਸ ਮੌਜੂਦ ਹਨ, ਪਰ ਜਿਨ੍ਹਾਂ ਕੋਲ ਪੁਰਾਣੀਆਂ ਕਾਰਾਂ ਹਨ ਜਾਂ ਜਿਨ੍ਹਾਂ ਕਾਰਾਂ ਵਿੱਚ ਇਹ ਫੀਚਰ ਨਹੀਂ ਹੈ, ਉਨ੍ਹਾਂ ਲਈ ਅਸੀਂ ਕੁੱਝ ਖਾਸ ਟ੍ਰਿਕਸ ਲੈ ਕੇ ਆਏ ਹਾਂ।
AC ਦੇ ਤਾਪਮਾਨ ਦੀ ਗੱਲ ਕਰੀਏ ਤਾਂ ਕਾਰ ਵਿੱਚ AC ਦਾ ਸਹੀ ਤਾਪਮਾਨ ਰੱਖਣ ਨਾਲ ਡਰਾਈਵਰ ਅਤੇ ਯਾਤਰੀ ਦੋਵਾਂ ਨੂੰ ਰਾਹਤ ਮਿਲਦੀ ਹੈ। ਕਾਰ ਵਿੱਚ AC ਦਾ ਤਾਪਮਾਨ 24°C ਤੋਂ 26°C ਦਰਮਿਆਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤਾਪਮਾਨ 'ਤੇ ਤੁਹਾਨੂੰ ਚੰਗੀ ਕੂਲਿੰਗ ਮਿਲੇਗੀ ਅਤੇ AC 'ਤੇ ਜ਼ਿਆਦਾ ਦਬਾਅ ਵੀ ਨਹੀਂ ਪਵੇਗਾ।
ਜੇਕਰ ਤੁਸੀਂ 20°C ਜਾਂ ਇਸ ਤੋਂ ਘੱਟ ਤਾਪਮਾਨ 'ਤੇ AC ਚਲਾਉਂਦੇ ਹੋ, ਤਾਂ AC ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਇਸ ਨਾਲ ਈਂਧਨ ਦੀ ਖਪਤ ਵੀ ਵਧ ਜਾਂਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਬਰਸਾਤ ਦੇ ਮੌਸਮ ਵਿੱਚ ਠੰਡ ਵੀ ਲੱਗ ਸਕਦੀ ਹੈ। ਜੇਕਰ ਤੁਸੀਂ 28 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤਾਪਮਾਨ 'ਤੇ AC ਚਲਾਉਂਦੇ ਹੋ, ਤਾਂ ਤੁਹਾਨੂੰ ਠੰਢਕ ਨਹੀਂ ਮਿਲੇਗੀ ਅਤੇ ਤੁਹਾਨੂੰ ਵਾਰ-ਵਾਰ AC ਦਾ ਤਾਪਮਾਨ ਘਟਾਉਣਾ ਪਵੇਗਾ। ਇਸ ਨਾਲ ਈਂਧਨ ਦੀ ਖਪਤ ਵੀ ਵਧ ਸਕਦੀ ਹੈ।
AC ਦੇ ਫੈਨ ਦੀ ਸਪੀਡ ਦਾ ਵੀ ਰੱਖੋ ਧਿਆਨ: AC ਫੈਨ ਦੀ ਸਪੀਡ ਆਪਣੀ ਪਸੰਦ ਅਤੇ ਲੋੜ ਅਨੁਸਾਰ ਰੱਖੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਠੰਡੀ ਹਵਾ ਦਾ ਸੰਚਾਰ ਪੂਰੇ ਕੈਬਿਨ ਵਿੱਚ ਹੋਵੇ, ਤਾਂ ਤੁਸੀਂ ਪੱਖੇ ਦੀ ਸਪੀਡ ਥੋੜੀ ਤੇਜ਼ ਰੱਖ ਸਕਦੇ ਹੋ। ਏਸੀ ਵੈਂਟਸ ਨੂੰ ਇਸ ਤਰੀਕੇ ਨਾਲ ਐਡਜਸਟ ਕਰੋ ਕਿ ਠੰਡੀ ਹਵਾ ਤੁਹਾਡੇ ਚਿਹਰੇ ਅਤੇ ਸਰੀਰ 'ਤੇ ਸਿੱਧੀ ਨਾ ਆਵੇ। ਇਸ ਕਾਰਨ ਤੁਹਾਨੂੰ ਠੰਡ ਲੱਗ ਸਕਦੀ ਹੈ।