ਕਾਰ ਚਲਾਉਂਦੇ ਸਮੇਂ Phone 'ਤੇ ਕਰ ਸਕਦੇ ਹੋ ਗੱਲ! Police ਨਹੀਂ ਕੱਟ ਸਕਦੀ ਚਲਾਨ
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਮੌਜੂਦਾ ਟ੍ਰੈਫਿਕ ਨਿਯਮਾਂ ਮੁਤਾਬਕ ਕਾਰ ਚਲਾਉਂਦੇ ਸਮੇਂ ਜੇਕਰ ਕੋਈ ਡਰਾਈਵਰ ਹੈਂਡ-ਫ੍ਰੀ ਕਮਿਨਿਊਕੇਸ਼ਨ ਫੀਚਰ ਦਾ ਇਸਤੇਮਾਲ ਕਰ ਕੇ ਆਪਣੇ ਮੋਬਾਈਲ ਫੋਨ 'ਤੇ ਗੱਲ ਕਰਦਾ ਹੈ
You can talk on the phone while driving: ਜੇਕਰ ਕਾਰ ਚਲਾਉਂਦੇ ਸਮੇਂ ਤੁਸੀਂ ਮੋਬਾਈਲ ਫੋਨ 'ਤੇ ਗੱਲ ਕਰ ਰਹੇ ਹੋ ਤਾਂ ਵੀ ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਨਹੀਂ ਕੱਟ ਸਕਦੀ। ਸਰਕਾਰ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜੇਕਰ ਕੋਈ ਟ੍ਰੈਫਿਕ ਪੁਲਿਸ ਕਰਮੀ ਤੁਹਾਡਾ ਚਲਾਨ ਕੱਟ ਦਿੰਦਾ ਹੈ ਤਾਂ ਤੁਸੀਂ ਉਸ ਨੂੰ ਕੋਰਟ ਲੈ ਕੇ ਜਾ ਸਕਦੇ ਹੋ।
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਮੌਜੂਦਾ ਟ੍ਰੈਫਿਕ ਨਿਯਮਾਂ ਮੁਤਾਬਕ ਕਾਰ ਚਲਾਉਂਦੇ ਸਮੇਂ ਜੇਕਰ ਕੋਈ ਡਰਾਈਵਰ ਹੈਂਡ-ਫ੍ਰੀ ਕਮਿਨਿਊਕੇਸ਼ਨ ਫੀਚਰ ਦਾ ਇਸਤੇਮਾਲ ਕਰ ਕੇ ਆਪਣੇ ਮੋਬਾਈਲ ਫੋਨ 'ਤੇ ਗੱਲ ਕਰਦਾ ਹੈ ਤਾਂ ਸਜ਼ਾਯੋਗ ਅਪਰਾਧ ਨਹੀਂ ਹੈ। ਇਸ ਲਈ ਡਰਾਈਵਰ ਨੂੰ ਕਿਸੇ ਵੀ ਪ੍ਰਕਾਰ ਦਾ ਜੁਰਮਾਨਾ ਨਹੀਂ ਭਰਨਾ ਪਵੇਗਾ।
ਦਰਅਸਲ ਲੋਕ ਸਭਾ 'ਚ ਕੇਰਲ ਦੇ ਅਰਨਾਕੁਲਮ ਤੋਂ ਕਾਂਗਰਸ ਸੰਸਦ ਮੈਂਬਰ ਹਿਬੀ ਈਡਨ ਨੇ ਸਵਾਲ ਪੁੱਛਿਆ ਸੀ ਕਿ ਕੀ ਮੋਟਰ ਸਾਈਕਲ ਐਕਟ 2019 ਦੇ ਸੈਕਸ਼ਨ 184 (ਗ) 'ਚ ਮੋਟਰ ਵਾਹਨਾਂ 'ਚ ਹੈਂਡਫ੍ਰੀ ਕਮਿਨਿਊਨੀਕੇਸ਼ਨ ਫੀਚਰ ਦੇ ਇਸਤੇਮਾਲ ਲਈ ਕਿਸੇ ਸਜ਼ਾ ਦਾ ਪ੍ਰਬੰਧ ਹੈ? ਇਸ ਦੇ ਉਤਰ 'ਚ ਗਡਕਰੀ ਨੇ ਦੱਸਿਆ ਕਿ ਇਸ ਐਕਟ 'ਚ ਮੋਟਰ ਵਾਹਨ ਚਲਾਉਂਦੇ ਸਮੇਂ ਹੈਂਡ-ਹੈਲਡ ਕਮਿਨਿਊਕੇਸ਼ਨ ਉਪਕਰਨਾਂ ਦੇ ਇਸਤੇਮਾਲ ਲਈ ਸਜ਼ਾ ਦਾ ਪ੍ਰਬੰਧ ਹੈ। ਹੈਂਡਫ੍ਰੀ ਕਮਿਨਿਊਕੇਸ਼ਨ ਉਪਕਰਨਾਂ ਦੇ ਇਸਤੇਮਾਲ 'ਤੇ ਕਿਸੇ ਤਰ੍ਹਾਂ ਦੀ ਸਜ਼ਾ ਦਾ ਪ੍ਰਬੰਧ ਨਹੀਂ ਹੈ।
ਮੋਟਰ ਵ੍ਹੀਕਲ ਐਕਟ 2019 ਤਹਿਤ ਹੈਲਮੇਟ ਨਾ ਪਾਉਣ ਵਾਲਿਆਂ 'ਤੇ 1000 ਰੁਪਏ ਦਾ ਜੁਰਮਾਨਾ ਲਗ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਮੋਟਰ ਵ੍ਹੀਕਲ ਐਕਟ ਦੀ ਧਾਰਾ 194ਸੀ ਤਿੰਨ ਮਹੀਨਿਆਂ ਦੀ ਮਿਆਦ ਲਈ ਸਸਪੈਂਡ ਹੋ ਸਕਦਾ ਹੈ।
ਇਹ ਵੀ ਪੜ੍ਹੋ :
ਸਿੱਖ ਕੈਦੀਆਂ ਦੀ ਰਿਹਾਈ 'ਤੇ ਕੇਜਰੀਵਾਲ ਨੂੰ 'ਅਲਟੀਮੇਟਮ', 26 ਜਨਵਰੀ ਤੋਂ 'ਆਪ' ਉਮੀਦਵਾਰਾਂ ਨੂੰ ਘੇਰਨ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin