21 ਸਾਲ ਦੀ ਕੁੜੀ ਨੇ ਸ਼ੁਰੂ ਕੀਤਾ ਕਾਰੋਬਾਰ, 6 ਸਾਲਾਂ 'ਚ ਬਣ ਗਈ 120 ਕਰੋੜ ਦੀ ਮਾਲਕਣ, ਜਾਣੋ ਕਿਵੇਂ!
Linda Bytyqi ਨੇ 21 ਸਾਲ ਦੀ ਉਮਰ ਵਿੱਚ 4 ਕਰੋੜ ਰੁਪਏ ਤੋਂ ਘੱਟ ਦੀ ਪੂੰਜੀ ਨਾਲ ਰੀਅਲ ਅਸਟੇਟ ਕਾਰੋਬਾਰ ਵਿੱਚ ਕਦਮ ਰਖਿਆ। ਪਰ 6 ਸਾਲ ਬਾਅਦ ਲਿੰਡਾ ਕੋਲ 120 ਕਰੋੜ ਰੁਪਏ ਦੀ ਜਾਇਦਾਦ ਹੈ।
ਨਵੀਂ ਦਿੱਲੀ: ਕੈਨੇਡਾ ਦੇ ਓਨਟਾਰੀਓ ਦੀ ਰਹਿਣ ਵਾਲੀ 27 ਸਾਲਾ ਔਰਤ ਨੇ ਕਰੀਬ 6 ਸਾਲਾਂ 'ਚ ਕਰੋੜਾਂ ਦੀ ਜਾਇਦਾਦ ਹਾਸਲ ਕੀਤੀ ਹੈ। Linda Bytyqi ਨਾਂਅ ਦੀ ਇਸ ਔਰਤ ਨੇ 21 ਸਾਲ ਦੀ ਉਮਰ ਵਿੱਚ 4 ਕਰੋੜ ਰੁਪਏ ਤੋਂ ਘੱਟ ਪੂੰਜੀ ਨਾਲ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਪ੍ਰਵੇਸ਼ ਕੀਤਾ। ਪਰ ਲਿੰਡਾ ਦਾ ਦਾਅਵਾ ਹੈ ਕਿ ਸਿਰਫ਼ ਛੇ ਸਾਲਾਂ ਵਿੱਚ ਉਸ ਦੀ ਜਾਇਦਾਦ 120 ਕਰੋੜ ਹੋ ਗਈ ਹੈ।
Linda ਹੁਣ ਆਪਣੇ ਆਪ ਨੂੰ ਇੱਕ ਰੀਅਲ ਅਸਟੇਟ ਨਿਵੇਸ਼ਕ ਅਤੇ ਕੋਚ ਦੱਸਦੀ ਹੈ। ਲਿੰਡਾ ਇੰਸਟਾਗ੍ਰਾਮ ਅਤੇ ਟਿਕਟੋਕ 'ਤੇ lindafinancee ਨਾਂਅ ਨਾਲ ਅਕਾਊਂਟ ਚਲਾਉਂਦੀ ਹੈ ਅਤੇ ਲੋਕਾਂ ਨੂੰ ਬਿਜ਼ਨਸ ਟਿਪਸ ਵੀ ਦਿੰਦੀ ਹੈ। ਲਿੰਡਾ ਦਾ ਦਾਅਵਾ ਹੈ ਕਿ ਉਸ ਕੋਲ ਇਸ ਸਮੇਂ ਲਗਪਗ 180 ਫਲੈਟ ਹਨ ਜੋ ਉਸ ਨੇ ਕਿਰਾਏ 'ਤੇ ਦਿੱਤੇ ਹਨ।
ਟਿੱਕਟੋਕ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿੰਡਾ ਨੇ ਦੱਸਿਆ ਕਿ ਕਿਵੇਂ ਉਸ ਨੇ 120 ਕਰੋੜ ਦੀ ਕਮਾਈ ਕੀਤੀ। 'ਦਿ ਸਨ' 'ਚ ਛਪੀ ਖਬਰ ਮੁਤਾਬਕ ਲਿੰਡਾ ਨੇ ਦੱਸਿਆ ਕਿ ਉਸ ਨੇ 21 ਸਾਲ ਦੀ ਉਮਰ 'ਚ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਸੀ।
ਲਿੰਡਾ ਨੇ ਖੁਲਾਸਾ ਕੀਤਾ ਕਿ ਇੰਨੇ ਪੈਸੇ ਕਮਾਉਣ ਤੱਕ ਦਾ ਉਸ ਦਾ ਸਫਰ ਬਹੁਤ ਦਿਲਚਸਪ ਸੀ। ਇਸ ਲਈ ਉਸ ਨੂੰ ਨੌਕਰੀ ਵੀ ਛੱਡਣੀ ਪਈ। ਅਤੇ ਅੱਜ ਦੀ ਤਰੀਕ ਵਿੱਚ ਉਸ ਕੋਲ ਇੰਨਾ ਪੈਸਾ ਹੈ ਕਿ ਉਹ ਲਗਜ਼ਰੀ ਜ਼ਿੰਦਗੀ ਦਾ ਆਨੰਦ ਲੈਂਦੀ ਹੈ। ਉਸ ਕੋਲ ਇੱਕ ਬਹੁਤ ਮਹਿੰਗੀ ਅਤੇ ਆਲੀਸ਼ਾਨ BMWi8 ਵੀ ਹੈ।
ਲਿੰਡਾ ਕਹਿੰਦੀ ਹੈ ਕਿ ਉਸ ਨੇ - "Buy, renovate, rent, refinance, repeat" ਦੇ ਸਟੈਪਸ ਦਾ ਸਹਾਰਾ ਲਿਆ ਅਤੇ ਇਸੇ ਸਦਕਾ ਚੰਗੀ ਤਰੱਕੀ ਹਾਸਲ ਕੀਤੀ।
ਲਿੰਡਾ ਨੇ ਦੱਸਿਆ ਕਿ ਰੀਅਲ ਅਸਟੇਟ ਅਸਲ ਵਿੱਚ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਸੁਰੱਖਿਅਤ ਨਿਵੇਸ਼ਾਂ ਚੋਂ ਇੱਕ ਹੈ। ਉਸਨੇ ਦੱਸਿਆ ਕਿ ਲੋਕ ਅਕਸਰ ਉਸਨੂੰ ਪੁੱਛਦੇ ਹਨ ਕਿ ਕੀ ਰੀਅਲ ਅਸਟੇਟ ਵਿੱਚ ਪੈਸਾ ਕਮਾਉਣਾ ਮੁਸ਼ਕਲ ਹੈ? ਇਸ 'ਤੇ ਲਿੰਡਾ ਨੇ ਕਿਹਾ ਕਿ ਜੇਕਰ ਤੁਸੀਂ ਬਿਹਤਰ ਨਤੀਜੇ ਚਾਹੁੰਦੇ ਹੋ ਤਾਂ ਤੁਹਾਨੂੰ ਲਗਾਤਾਰ ਇਸ ਨਾਲ ਜੁੜੇ ਰਹਿਣਾ ਹੋਵੇਗਾ ਅਤੇ ਆਪਣੇ ਪੋਰਟਫੋਲੀਓ ਨੂੰ ਵਧਾਉਣਾ ਹੋਵੇਗਾ।
View this post on Instagram
ਰੀਅਲ ਅਸਟੇਟ ਕਾਰੋਬਾਰ ਵਿੱਚ ਆਉਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਆਪਣੇ ਪ੍ਰਮੁੱਖ ਚਾਰ ਨਿਵੇਸ਼ ਨਿਯਮਾਂ ਦਾ ਖੁਲਾਸਾ ਕਰਦੇ ਹੋਏ, ਲਿੰਡਾ ਨੇ ਕਿਹਾ-
1- ਕਿਸੇ ਚੀਜ਼ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਜਾਣ ਲਓ।
2- ਕਿਸੇ ਅਜਿਹੀ ਚੀਜ਼ ਵਿੱਚ ਨਿਵੇਸ਼ ਨਾ ਕਰੋ ਜਿਸ ਬਾਰੇ ਤੁਸੀਂ ਨਹੀਂ ਜਾਣਦੇ ਹੋ।
3- ਨਕਦ ਫਲੋ, ਪ੍ਰਸ਼ੰਸਾ ਅਤੇ ਸਹੀ ਟੈਕਸ ਲਈ ਰੀਅਲ ਅਸਟੇਟ ਵਿੱਚ ਨਿਵੇਸ਼ ਕਰੋ।
4- ਆਪਣੇ ਪੈਸੇ ਦਾ ਸਿਸਟਮ, ਸਾਧਨ ਅਤੇ ਤੁਹਾਡੇ ਲਈ ਕੰਮ ਕਰਨ ਵਾਲੇ ਲੋਕਾਂ ਵਿੱਚ ਨਿਵੇਸ਼ ਕਰਨ ਲਈ ਤਿਆਰ ਰਹੋ।
ਕਾਰੋਬਾਰ ਸ਼ੁਰੂ ਕਰਨ ਵਾਲੇ ਲੋਕਾਂ ਨੂੰ ਸਲਾਹ ਦਿੰਦੇ ਹੋਏ ਲਿੰਡਾ ਨੇ ਕਿਹਾ, ''ਹਰ ਕਿਸੇ ਦਾ ਸਫਰ ਵੱਖਰਾ ਹੁੰਦਾ ਹੈ। ਮੇਰਾ ਵੀ ਵੱਖਰਾ ਸੀ। ਤੁਹਾਨੂੰ ਸਿਰਫ਼ ਆਪਣੇ ਨਿੱਜੀ ਟੀਚਿਆਂ 'ਤੇ ਕੇਂਦਰਿਤ ਰਹਿਣਾ ਹੋਵੇਗਾ। ਹਾਰ ਨਹੀਂ ਮੰਨਣੀ ਪਵੇਗੀ। ਬੱਸ ਕੰਮ ਕਰਦੇ ਰਹਿਣਾ ਹੈ। ਸਫਲਤਾ ਆਪਣੇ ਆਪ ਹੀ ਤੁਹਾਡੇ ਪੈਰ ਚੁੰਮੇਗੀ।
ਇਹ ਵੀ ਪੜ੍ਹੋ: ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਢਾਬੇਵਾਲਾ ਨੇ ਭਾਜਪਾ ਦੇ ਮੇਅਰ ਨੂੰ ਦਿੱਤੀ ਪੱਟਖਨੀ, ਜਾਣੋ ਜਿੱਤ ਮਗਰੋਂ ਕੀ ਕਿਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin