Adani New Industries : ਅਡਾਨੀ ਦੀ ਕੰਪਨੀ ਨੇ ਰਚਿਆ ਇਤਿਹਾਸ, ਬਣਾਈ ਸਭ ਤੋਂ ਵੱਡੀ Wind Turbine; ਇੰਨੇ ਘਰਾਂ ਨੂੰ ਮਿਲੇਗੀ ਬਿਜਲੀ
Gautam Adani : ਦੁਨੀਆ ਦੀ ਸਭ ਤੋਂ ਵੱਡੀ ਵਿੰਡ ਟਰਬਾਈਨ ਮੁੰਦਰਾ ਵਿੰਡਟੇਕ ਲਿਮਿਟੇਡ (MWL), ਅਡਾਨੀ ਇੰਟਰਪ੍ਰਾਈਜਿਜ਼ ਲਿਮਿਟੇਡ (NIL) ਦੀ ਸਹਾਇਕ ਕੰਪਨੀ ਦੁਆਰਾ ਸਥਾਪਿਤ ਕੀਤੀ ਗਈ ਹੈ।
Statue of Unity: ਅਡਾਨੀ ਨਿਊ ਇੰਡਸਟਰੀਜ਼ ਲਿਮਿਟੇਡ (ANIL) ਨੇ ਗੁਜਰਾਤ ਦੇ ਮੁੰਦਰਾ ਵਿੱਚ 'ਸਟੈਚੂ ਆਫ ਯੂਨਿਟੀ' ਤੋਂ ਉੱਚੀ ਵਿੰਡ ਟਰਬਾਈਨ ਲਾਈ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "ਅਡਾਨੀ ਨਿਊ ਇੰਡਸਟਰੀਜ਼ ਨੇ ਮੁੰਦਰਾ, ਗੁਜਰਾਤ ਵਿੱਚ ਦੇਸ਼ ਦਾ ਸਭ ਤੋਂ ਵੱਡਾ ਵਿੰਡ ਟਰਬਾਈਨ ਜਨਰੇਟਰ (WTG) ਲਾਇਆ ਹੈ।" ਕੰਪਨੀ ਨੇ ਇਸ ਦੌਰਾਨ ਅੱਗੇ ਕਿਹਾ ਇਹ ਟਰਬਾਈਨ ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ (ਐਨਆਈਐਲ) ਦੀ ਸਹਾਇਕ ਕੰਪਨੀ ਮੁੰਦਰਾ ਵਿੰਡਟੇਕ ਲਿਮਿਟੇਡ (MWL) ਦੁਆਰਾ ਲਾਈ ਗਈ ਹੈ।
ਇੱਕ ਟਰਬਾਈਨ ਨਾਲ 4000 ਘਰਾਂ ਨੂੰ ਮਿਲੇਗੀ ਬਿਜਲੀ
MWL ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਮਿਲਿੰਦ ਕੁਲਕਰਨੀ ਨੇ ਕਿਹਾ, "ਪ੍ਰੋਟੋ ਅਸੈਂਬਲੀ 19 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਪੂਰੀ ਕੀਤੀ ਗਈ ਸੀ। ਇਹ ਹੁਣ ਸਥਾਪਿਤ ਅਤੇ ਕਾਰਜਸ਼ੀਲ ਹੈ। ਬਿਆਨ ਦੇ ਅਨੁਸਾਰ, 200 ਮੀਟਰ ਲੰਬੀ ਵਿੰਡ ਟਰਬਾਈਨ ਦੀ ਬਿਜਲੀ ਉਤਪਾਦਨ ਸਮਰੱਥਾ 5.2 ਮੈਗਾਵਾਟ ਹੈ ਤੇ ਇਹ ਲਗਭਗ 4,000 ਘਰਾਂ ਨੂੰ ਬਿਜਲੀ ਪ੍ਰਦਾਨ ਕਰ ਸਕਦੀ ਹੈ।
ਸਟੈਚੂ ਆਫ ਯੂਨਿਟੀ ਤੋਂ ਵੀ ਉੱਚਾ
ਇਹ 182 ਮੀਟਰ ਦੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਤੋਂ ਵੀ ਉੱਚੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਦਾ 78 ਮੀਟਰ ਦਾ ਬਲੇਡ ਜੰਬੋ ਜੈੱਟ ਦੇ ਖੰਭਾਂ ਨਾਲੋਂ ਵੱਡਾ ਹੈ। ਇਸ ਤਰ੍ਹਾਂ ਇਹ ਦੇਸ਼ ਦੀ ਸਭ ਤੋਂ ਉੱਚੀ ਟਰਬਾਈਨ ਹੈ। ਬਿਜਲੀ ਉਤਪਾਦਨ ਦੇ ਮਾਮਲੇ ਵਿੱਚ ਇਹ ਸਭ ਤੋਂ ਵੱਡੀ ਵਿੰਡ ਟਰਬਾਈਨ ਹੈ ਅਤੇ ਇਸਦਾ ਰੋਟਰ ਵਿਆਸ 160 ਮੀਟਰ ਹੈ। ਵਿੰਡ ਟਰਬਾਈਨ ਜਨਰੇਟਰ ਦੀ ਹੱਬ ਦੀ ਉਚਾਈ 120 ਮੀਟਰ ਹੈ, ਜੋ ਕਿ 40 ਮੰਜ਼ਿਲਾ ਇਮਾਰਤ ਦੇ ਬਰਾਬਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ:
ਪਿੰਡਾਂ 'ਚ ਜ਼ਮੀਨ ਦੀ ਰਜਿਸਟਰੀ ਲਈ ਕਿਸੇ NOC ਦੀ ਲੋੜ ਨਹੀਂ: ਸੀਐਮ ਭਗਵੰਤ ਮਾਨ
Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਸ਼ਹਿਰ 'ਚ ਦੌੜ ਸਕਦੀ ਮੈਟਰੋ, ਨਹੀਂ ਲੱਗਣਗੇ ਲੰਬੇ-ਲੰਬੇ ਜਾਮ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ