(Source: ECI/ABP News/ABP Majha)
Bank Holiday Today: ਅੱਜ ਹਨੂੰਮਾਨ ਜੈਅੰਤੀ 'ਤੇ ਬੈਂਕ ਰਹਿਣਗੇ ਬੰਦ? ਇੱਥੇ ਦੇਖੋ ਕਿਹੜੇ-ਕਿਹੜੇ ਦਿਨ ਰਹਿਣਗੀਆਂ ਛੁੱਟੀਆਂ
Bank Holiday Today: ਕੀ ਹਨੂੰਮਾਨ ਜਯੰਤੀ ਭਾਵ ਕਿ ਮੰਗਲਵਾਰ ਨੂੰ ਬੈਂਕਾਂ 'ਚ ਛੁੱਟੀ ਰਹੇਗੀ ਜਾਂ ਖੁੱਲ੍ਹੇ ਰਹਿਣਗੇ? ਆਓ ਜਾਣਦੇ ਹਾਂ ਕਿਹੜੇ-ਕਿਹੜੇ ਦਿਨ ਬੈਂਕ ਬੰਦ ਰਹਿਣਗੇ।
Bank Holiday Today: ਅੱਜ ਯਾਨੀ ਮੰਗਲਵਾਰ 23 ਅਪ੍ਰੈਲ 2024 ਨੂੰ ਹਨੂੰਮਾਨ ਜਯੰਤੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਹਨੂੰਮਾਨ ਜੈਅੰਤੀ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਈ ਜਾਂਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹਨੂੰਮਾਨ ਜੈਅੰਤੀ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ।
ਅਜਿਹੇ 'ਚ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਹਨੂੰਮਾਨ ਜੈਅੰਤੀ ਵਾਲੇ ਦਿਨ ਬੈਂਕਾਂ 'ਚ ਛੁੱਟੀ ਰਹੇਗੀ ਜਾਂ ਖੁੱਲ੍ਹੇ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ 23 ਅਪ੍ਰੈਲ ਨੂੰ ਹਨੂੰਮਾਨ ਜੈਅੰਤੀ ਵਾਲੇ ਦਿਨ ਬੈਂਕਾਂ 'ਚ ਛੁੱਟੀ ਨਹੀਂ ਹੋਵੇਗੀ। ਅਜਿਹੇ 'ਚ ਸਾਰੇ ਸ਼ਹਿਰਾਂ 'ਚ ਬੈਂਕਾਂ ਵਿੱਚ ਆਮ ਦਿਨਾਂ ਵਾਂਗ ਕੰਮ ਹੋਵੇਗਾ। ਮੰਗਲਵਾਰ ਨੂੰ ਬੈਂਕਾਂ 'ਚ ਛੁੱਟੀ ਨਹੀਂ ਹੈ। ਅਜਿਹੇ 'ਚ ਸਰਕਾਰੀ ਤੋਂ ਲੈ ਕੇ ਪ੍ਰਾਈਵੇਟ ਸੈਕਟਰ ਤੱਕ ਬੈਂਕਾਂ ਵਿੱਚ ਆਮ ਦਿਨਾਂ ਵਾਂਗ ਕੰਮ ਹੋਵੇਗਾ। ਅਜਿਹੇ 'ਚ ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਕੰਮ ਪੂਰਾ ਕਰਨਾ ਹੈ ਤਾਂ ਤੁਸੀਂ ਅੱਜ ਹੀ ਆਸਾਨੀ ਨਾਲ ਪੂਰਾ ਕਰ ਸਕਦੇ ਹੋ।
ਇਹ ਵੀ ਪੜ੍ਹੋ: FSSAI: ਪੂਰੇ ਦੇਸ਼ 'ਚ ਮਸਾਲਿਆਂ ਅਤੇ ਬੇਬੀ ਫੂਡ ਦੀ ਹੋਵੇਗੀ ਜਾਂਚ, FSSAI ਨੇ ਲਿਆ ਵੱਡਾ ਫੈਸਲਾ
ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ। ਅਜਿਹੇ 'ਚ ਅਪ੍ਰੈਲ ਮਹੀਨੇ 'ਚ ਬੈਂਕਾਂ 'ਚ ਅਗਲੀ ਛੁੱਟੀ 27 ਅਪ੍ਰੈਲ ਅਤੇ 28 ਅਪ੍ਰੈਲ ਨੂੰ ਹੋਣ ਜਾ ਰਹੀ ਹੈ। ਚੌਥੇ ਸ਼ਨੀਵਾਰ ਕਰਕੇ 27 ਅਪ੍ਰੈਲ ਨੂੰ ਬੈਂਕ ਬੰਦ ਰਹਿਣਗੇ। 28 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਅਪਰੈਲ ਦੇ ਬਾਕੀ ਸਾਰੇ ਦਿਨਾਂ ਵਿੱਚ ਕੰਮਕਾਜ ਆਮ ਵਾਂਗ ਰਹੇਗਾ।
ਗਾਹਕਾਂ ਦੀ ਸਹੂਲਤ ਲਈ, ਰਿਜ਼ਰਵ ਬੈਂਕ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਰਾਜਾਂ ਦੇ ਅਨੁਸਾਰ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਤਾਂ ਕਿ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬੈਂਕ ਇੱਕ ਜ਼ਰੂਰੀ ਵਿੱਤੀ ਸੰਸਥਾ ਹੈ। ਅਜਿਹੇ 'ਚ ਬੈਂਕਾਂ 'ਚ ਲੰਬੀਆਂ ਛੁੱਟੀਆਂ ਕਰਕੇ ਗਾਹਕਾਂ ਦੇ ਕਈ ਜ਼ਰੂਰੀ ਕੰਮ ਫਸ ਜਾਂਦੇ ਹਨ ਪਰ ਬਦਲਦੀ ਤਕਨੀਕ ਕਾਰਨ ਹੁਣ ਕਈ ਕੰਮ ਆਸਾਨ ਹੋ ਗਏ ਹਨ। ਬੈਂਕ ਦੀ ਛੁੱਟੀ ਵਾਲੇ ਦਿਨ ਵੀ ਗਾਹਕ ATM ਰਾਹੀਂ ਨਕਦੀ ਕਢਵਾ ਸਕਦੇ ਹਨ। ਤੁਸੀਂ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ: Stock Market Opening: ਸ਼ੇਅਰ ਬਜ਼ਾਰ ਦੀ ਸ਼ਾਨਦਾਰ ਓਪਨਿੰਗ, ਸੈਂਸੈਕਸ 400 ਅੰਕ ਵੱਧ ਕੇ 74,000 ਤੋਂ ਪਾਰ