Belated ITR Filing: ਵਿੱਤ ਸਾਲ 2022-23 ਲਈ ਆਈਟੀਆਰ ਫਾਈਲ ਕਰਨ ਦਾ ਅੱਜ ਆਖ਼ਰੀ ਮੌਕਾ, ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤਾ ਅਲਰਟ!
Belated ITR Filing: ਮੁਲਾਂਕਣ ਸਾਲ 2023-24 ਲਈ ਆਈਟੀਆਰ ਫਾਈਲ ਕਰਨ ਦੀ ਅੰਤਿਮ ਮਿਤੀ ਅੱਜ ਖ਼ਤਮ ਹੋ ਰਹੀ ਹੈ। ਇਨਕਮ ਟੈਕਸ ਵਿਭਾਗ ਨੇ ਟੈਕਸ ਦਾਤਾਵਾਂ ਲਈ ਅਲਰਟ ਜਾਰੀ ਕੀਤਾ ਹੈ।
Belated ITR Filing Deadline: ਵਿੱਤੀ ਸਾਲ 2022-23 (Financial Year 2022-23) ਅਤੇ ਮੁਲਾਂਕਣ ਸਾਲ 2023-24 ਲਈ ਇਨਕਮ ਟੈਕਸ ਰਿਟਰਨ (income tax returns) ਭਰਨ ਦੀ ਅੰਤਿਮ ਮਿਤੀ ਅੱਜ ਖ਼ਤਮ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ, ਆਮਦਨ ਕਰ ਵਿਭਾਗ (Income Tax Department) ਨੇ ਟੈਕਸਦਾਤਾਵਾਂ ਲਈ ਇੱਕ ਅਲਰਟ ਜਾਰੀ ਕਰਕੇ ਉਨ੍ਹਾਂ ਨੂੰ 31 ਦਸੰਬਰ, 2023 ਤੱਕ ਲੇਟ ਫੀਸ ਦੇ ਨਾਲ ਆਈਟੀਆਰ ਫਾਈਲ ਕਰਨ ਲਈ ਕਿਹਾ ਹੈ। ਵਿਭਾਗ ਨੇ ਇਸ ਬਾਰੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਲਿਖਿਆ ਹੈ ਕਿ ਟੈਕਸਦਾਤਾ ਧਿਆਨ ਦੇਣ! ਤੁਹਾਡੇ ਕੋਲ ਮੁਲਾਂਕਣ ਸਾਲ 2023-24 ਲਈ ITR ਫਾਈਲ (file ITR for assessment year 2023-24) ਕਰਨ ਦਾ ਆਖਰੀ ਮੌਕਾ ਹੈ। ਇਸ ਕੰਮ ਨੂੰ 31 ਦਸੰਬਰ ਤੱਕ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।
ਇਨਕਮ ਟੈਕਸ ਵਿਭਾਗ ਨੇ ਟੈਕਸਦਾਤਾਵਾਂ ਨੂੰ ਦਿੱਤੀ ਜਾਣਕਾਰੀ
ਇਨਕਮ ਟੈਕਸ ਵਿਭਾਗ (Income Tax Department) ਨੇ ਬਹੁਤ ਸਾਰੇ ਟੈਕਸਦਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਵਿੱਤੀ ਲੈਣ-ਦੇਣ ਕੀਤਾ ਹੈ ਪਰ ਆਪਣਾ ਆਈਟੀਆਰ ਨਹੀਂ ਭਰਿਆ ਹੈ। ਅਜਿਹੇ ਟੈਕਸਦਾਤਾਵਾਂ ਦੀ ਪਛਾਣ ਕਰਕੇ ਐਸਐਮਐਸ ਰਾਹੀਂ ਸੂਚਿਤ ਕੀਤਾ ਗਿਆ ਹੈ। ਜੇ ਤੁਹਾਨੂੰ ਵੀ ਇਨਕਮ ਟੈਕਸ ਵਿਭਾਗ ਦਾ ਸੁਨੇਹਾ ਮਿਲਿਆ ਹੈ, ਤਾਂ ਅੱਜ ਹੀ ਲੇਟ ਫੀਸ ਦੇ ਨਾਲ ITR ਫਾਈਲ ਕਰੋ।
Kind Attention Taxpayers!
— Income Tax India (@IncomeTaxIndia) December 29, 2023
Here's your last and final call to file your ITR for A.Y. 2023-24 by 31st December, 2023.
Hurry!#FileNow.
For more information, please visit https://t.co/uv6KQUbXGv pic.twitter.com/DxMV5Xzu0e
ਤਾਂ ਕੀ ਹੋਵੇਗਾ ਜੇ ITR ਦਾਇਰ ਨਹੀਂ ਕੀਤਾ ਜਾਂਦੈ?
ਇਨਕਮ ਟੈਕਸ ਵਿਭਾਗ ਨੇ ਟੈਕਸਦਾਤਾਵਾਂ ਲਈ ਮੁਲਾਂਕਣ ਸਾਲ 2023-24 ਲਈ ਬਿਨਾਂ ਜੁਰਮਾਨੇ ਦੇ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਨਿਸ਼ਚਿਤ ਕੀਤੀ ਸੀ। ਜਿਨ੍ਹਾਂ ਨੇ ਇਸ ਤਰੀਕ ਤੱਕ ਆਈਟੀ ਰਿਟਰਨ ਨਹੀਂ ਭਰੀ ਸੀ, ਉਹ 5,000 ਰੁਪਏ ਤੱਕ ਦਾ ਜੁਰਮਾਨਾ ਭਰ ਕੇ 31 ਦਸੰਬਰ ਤੱਕ ਇਹ ਕੰਮ ਪੂਰਾ ਕਰ ਸਕਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 5 ਲੱਖ ਰੁਪਏ ਤੋਂ ਘੱਟ ਦੀ ਸਾਲਾਨਾ ਆਮਦਨ 'ਤੇ 1,000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। 5 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ, ਤੁਸੀਂ 5,000 ਰੁਪਏ ਦੀ ਲੇਟ ਫੀਸ ਦਾ ਭੁਗਤਾਨ ਕਰਕੇ ITR ਫਾਈਲ ਕਰ ਸਕਦੇ ਹੋ।
↗️Unique landmark for the Income-tax Department!
— Income Tax India (@IncomeTaxIndia) December 29, 2023
↗️Over 8 crore ITRs filed for the AY 2023-24 till date.
↗️This milestone has been reached for the first time.
↗️The total filing for AY 2022-23 was 7,51,60,817.
Income-tax Department expresses its gratitude to all the… pic.twitter.com/kufWymunuK
8 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੇ ਭਰੀ ITR-
ਇਨਕਮ ਟੈਕਸ ਵਿਭਾਗ (Income Tax Department) ਨੇ ਹਾਲ ਹੀ ਵਿੱਚ ਸੂਚਿਤ ਕੀਤਾ ਹੈ ਕਿ ਮੁਲਾਂਕਣ ਸਾਲ 2023-24 ਲਈ 8 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੇ ਆਈ.ਟੀ.ਆਰ. ਆਮਦਨ ਕਰ ਵਿਭਾਗ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੁੱਲ 7,51,60,817 ਟੈਕਸਦਾਤਾਵਾਂ ਨੇ ਰਿਟਰਨ ਭਰੀ ਹੈ। ਵਿਭਾਗ ਨੇ ਇਸ ਲਈ ਟੈਕਸਦਾਤਾਵਾਂ ਦਾ ਧੰਨਵਾਦ ਵੀ ਕੀਤਾ।
ਕਿਵੇਂ ਫਾਈਲ ਕਰੀਏ ਰਿਟਰਨ?
1. ਦੇਰੀ ਨਾਲ ਆਈਟੀਆਰ ਫਾਈਲ ਕਰਨ ਲਈ, ਪਹਿਲਾਂ ਇਨਕਮ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ 'ਤੇ ਜਾਓ।
2. ਇੱਥੇ ਜਾਓ ਅਤੇ ਇਨਕਮ ਟੈਕਸ ਰਿਟਰਨ ਦਾ ਵਿਕਲਪ ਚੁਣੋ ਅਤੇ ਵਿੱਤੀ ਸਾਲ ਦੀ ਚੋਣ ਕਰੋ।
3. ਨਿਊ ਫਾਈਲਿੰਗ ਵਿਕਲਪ 'ਤੇ ਜਾਓ ਅਤੇ ਵਿਅਕਤੀਗਤ ਵਿਕਲਪ ਚੁਣੋ।
4. ਅੱਗੇ ਵਿਅਕਤੀ ਨੂੰ ITR ਫਾਰਮ-1 ਖੋਲ੍ਹਣਾ ਹੋਵੇਗਾ ਅਤੇ ਫਿਰ Proceed to Validation 'ਤੇ ਕਲਿੱਕ ਕਰਨਾ ਹੋਵੇਗਾ।
5. ਫਿਰ ਤੁਹਾਨੂੰ ਆਪਣੀ ਆਮਦਨ ਦੇ ਅਨੁਸਾਰ ਜੁਰਮਾਨਾ ਅਦਾ ਕਰਨਾ ਹੋਵੇਗਾ ਅਤੇ ਫਿਰ ITR ਫਾਈਲ ਕੀਤੀ ਜਾਵੇਗੀ।
6. ITR ਫਾਈਲ ਕਰਨ ਤੋਂ ਬਾਅਦ, ਤੁਹਾਨੂੰ 1 ਮਹੀਨੇ ਦੇ ਅੰਦਰ ਇਸਦੀ ਪੁਸ਼ਟੀ ਕਰਨੀ ਪਵੇਗੀ।