Share Market Update: ਸ਼ੇਅਰ ਬਾਜ਼ਾਰ ਲਈ ਅੱਜ ਦਾ ਦਿਨ ਸਾਬਤ ਹੋ ਰਿਹਾ ਬਲੈਕ ਮੰਡੇ, ਨਿਵੇਸ਼ਕਾਂ ਨੂੰ 6 ਲੱਖ ਕਰੋੜ ਦਾ ਨੁਕਸਾਨ
Investors Loss Update: ਜਦੋਂ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਇਆ ਸੀ, ਤਾਂ BSE 'ਤੇ ਸੂਚੀਬੱਧ ਸਟਾਕਾਂ ਦਾ ਬਾਜ਼ਾਰ ਪੂੰਜੀਕਰਣ 251.84 ਲੱਖ ਕਰੋੜ ਰੁਪਏ ਸੀ, ਜੋ ਘੱਟ ਕੇ 246.12 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ।
Investors Loss in Market Crash: ਭਾਰਤੀ ਸ਼ੇਅਰ ਬਾਜ਼ਾਰ ਲਈ ਅੱਜ ਦਾ ਦਿਨ ਬਲੈਕ ਮੰਡੇ ਸਾਬਤ ਹੋ ਰਿਹਾ ਹੈ। ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਕਾਰਨ ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1500 ਅੰਕਾਂ ਤੋਂ ਵੱਧ ਤੇ ਨਿਫਟੀ ਵਿੱਚ 400 ਅੰਕਾਂ ਤੋਂ ਵੱਧ ਦੀ ਗਿਰਾਵਟ ਦੇਖੀ ਜਾ ਰਹੀ ਹੈ। ਗਲੋਬਲ ਕਾਰਨਾਂ ਕਰਕੇ ਭਾਰਤੀ ਸ਼ੇਅਰ ਬਾਜ਼ਾਰ 'ਚ ਆਈ ਇਸ ਗਿਰਾਵਟ ਕਾਰਨ ਬਾਜ਼ਾਰ ਖੁੱਲ੍ਹਣ ਦੇ ਕੁਝ ਹੀ ਮਿੰਟਾਂ 'ਚ ਨਿਵੇਸ਼ਕਾਂ ਨੂੰ 6 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।
ਨਿਵੇਸ਼ਕਾਂ ਨੂੰ 6 ਲੱਖ ਕਰੋੜ ਰੁਪਏ ਦਾ ਨੁਕਸਾਨ
ਜਦੋਂ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਇਆ ਸੀ, ਤਾਂ BSE 'ਤੇ ਸੂਚੀਬੱਧ ਸ਼ੇਅਰਾਂ ਦਾ ਬਾਜ਼ਾਰ ਪੂੰਜੀਕਰਣ 251.84 ਲੱਖ ਕਰੋੜ ਰੁਪਏ ਸੀ, ਜੋ ਘੱਟ ਕੇ 246.12 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਬਾਜ਼ਾਰ 'ਚ ਗਿਰਾਵਟ ਦੀ ਹਾਲਤ ਇਹ ਹੈ ਕਿ 3403 ਸ਼ੇਅਰਾਂ 'ਚੋਂ 2624 ਸ਼ੇਅਰ ਲਾਲ ਨਿਸਾਨ 'ਚ ਕਾਰੋਬਾਰ ਕਰ ਰਹੇ ਹਨ ਜਦਕਿ ਹਰੇ ਨਿਸਾਨ 'ਚ ਸਿਰਫ 655 ਸ਼ੇਅਰ ਹੀ ਕਾਰੋਬਾਰ ਕਰ ਰਹੇ ਹਨ। 241 ਸਟਾਕ 'ਚ ਲੋਅਰ ਸਰਕਟ ਲੱਗਿਆ ਹੈ।
ਕਿਉਂ ਡਿੱਗਿਆ ਬਾਜ਼ਾਰ
ਦਰਅਸਲ ਅਮਰੀਕਾ 'ਚ ਮਹਿੰਗਾਈ 40 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ 14 ਤੋਂ 15 ਜੂਨ ਨੂੰ ਫੈਡਰਲ ਰਿਜ਼ਰਵ ਆਫ ਅਮਰੀਕਾ ਦੀ ਬੈਠਕ ਹੋਣ ਜਾ ਰਹੀ ਹੈ, ਜਿਸ 'ਚ ਫੇਡ ਰਿਜ਼ਰਵ ਵਿਆਜ ਦਰਾਂ ਨੂੰ ਵਧਾਉਣ ਦਾ ਫੈਸਲਾ ਕਰ ਸਕਦਾ ਹੈ। ਅਜਿਹੇ 'ਚ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਸੁਰੱਖਿਅਤ ਥਾਵਾਂ 'ਤੇ ਨਿਵੇਸ਼ ਕਰਨ ਲਈ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚੋਂ ਆਪਣਾ ਨਿਵੇਸ਼ ਵੇਚ ਰਹੇ ਹਨ।
ਰੁਪਏ ਦੀ ਗਿਰਾਵਟ ਜਾਰੀ
ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 78.26 ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਿਆ ਹੈ। ਇਸ ਕਾਰਨ ਦਰਾਮਦ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਕੰਪਨੀਆਂ ਦੀ ਲਾਗਤ ਵਧ ਰਹੀ ਹੈ। ਜਿਸ ਕਾਰਨ ਇਨ੍ਹਾਂ ਕੰਪਨੀਆਂ ਨੂੰ ਕੀਮਤਾਂ ਵਧਾਉਣੀਆਂ ਪੈਣਗੀਆਂ, ਜਿਸ ਨਾਲ ਘਰੇਲੂ ਮੰਗ ਪ੍ਰਭਾਵਿਤ ਹੋਵੇਗੀ। ਸਰਕਾਰ ਦਾ ਵਿੱਤੀ ਘਾਟਾ ਵੀ ਵਧ ਸਕਦਾ ਹੈ। ਜੂਨ 'ਚ ਵਿਦੇਸ਼ੀ ਨਿਵੇਸ਼ਕਾਂ ਨੇ 14,000 ਕਰੋੜ ਰੁਪਏ ਦਾ ਨਿਵੇਸ਼ ਵਾਪਸ ਲੈ ਲਿਆ।
ਇਹ ਵੀ ਪੜ੍ਹੋ: Sidhu Moose Wala Murder: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਖੁੱਲ੍ਹਣਗੇ ਰਾਜ਼? ਸਲਮਾਨ ਖ਼ਾਨ ਨੂੰ ਧਮਕੀ ਤੋਂ ਵੀ ਉੱਠ ਸਕਦਾ ਪਰਦਾ