(Source: ECI/ABP News/ABP Majha)
Union Budget: 7 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਨਹੀਂ ਦੇਣਾ ਪਵੇਗਾ ਟੈਕਸ, ਜਾਣੋ ਕਿਸ ਨੂੰ ਮਿਲੀ ਹੈ ਇਹ ਰਾਹਤ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2023-24 ਦਾ ਆਮ ਬਜਟ ਪੇਸ਼ ਕੀਤਾ ਹੈ। ਇਸ ਨਾਲ ਇਹ ਸਪੱਸ਼ਟ ਹੋ ਰਿਹਾ ਹੈ ਕਿ ਆਰਥਿਕ ਵਿਕਾਸ ਲਈ ਸਰਕਾਰ ਦੀ ਕੀ ਤਿਆਰੀ ਹੈ। ਪੜ੍ਹੋ ਅੱਪਡੇਟ:
Union Budget 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਆਮ ਬਜਟ ਪੇਸ਼ ਕਰ ਦਿੱਤਾ ਹੈ। ਸਭ ਨੂੰ ਇੰਤਜ਼ਾਰ ਸੀ ਕਿ ਟੈਕਸ ਵਿੱਚ ਇਸ ਵਾਰ ਕੋਈ ਛੋਟ ਮਿਲੇਗੀ ਜਾਂ ਨਹੀਂ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਟੈਕਸ ਭਰਨ ਵਾਲਿਆਂ ਨੂੰ ਤੋਹਫਾ ਦੇ ਦਿੱਤਾ ਹੈ, ਆਓ ਤੁਹਾਨੂੰ ਦੱਸਦੇ ਹਾਂ ਟੈਕਸ ਦੇ ਵਿੱਚ ਕਿਸ ਨੂੰ ਕਿਸ ਤਰ੍ਹਾਂ ਦੀ ਛੋਟ ਮਿਲੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਨਵੇਂ ਟੈਕਸ ਪ੍ਰਬੰਧਾਂ ਦੇ ਤਹਿਤ 0-3 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।
3-6 ਲੱਖ ਰੁਪਏ ਤੱਕ 5% ਟੈਕਸ ਲੱਗੇਗਾ।
ਹੁਣ ਤੋਂ 6-9 ਲੱਖ ਰੁਪਏ 'ਤੇ 10 ਫੀਸਦੀ ਅਤੇ 9-12 ਲੱਖ ਰੁਪਏ 'ਤੇ 15 ਫੀਸਦੀ ਟੈਕਸ ਲੱਗੇਗਾ।
15 ਲੱਖ ਤੋਂ ਵੱਧ ਦੀ ਆਮਦਨ 'ਤੇ ਤੁਹਾਡੇ 'ਤੇ 30% ਟੈਕਸ ਲੱਗੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਹੁਣ 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ।
ਨਵੇਂ ਸਲੈਬਾਂ ਨੂੰ ਸੂਚੀਬੱਧ ਕਰਨ ਤੋਂ ਬਾਅਦ, ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਪੁਰਾਣੀ ਟੈਕਸ ਪ੍ਰਣਾਲੀ ਹੁਣ ਬੇਨਤੀ ਕਰਨ 'ਤੇ ਉਪਲਬਧ ਹੋਵੇਗੀ, ਅਤੇ ਜੋ ਹੁਣ ਤੱਕ ਨਵੀਂ ਟੈਕਸ ਪ੍ਰਣਾਲੀ ਵਜੋਂ ਜਾਣੀ ਜਾਂਦੀ ਸੀ, ਨੂੰ ਡਿਫਾਲਟ ਪ੍ਰਣਾਲੀ ਮੰਨਿਆ ਜਾਵੇਗਾ।
ਪੁਰਾਣੀ ਇਨਕਮ ਟੈਕਸ ਪ੍ਰਣਾਲੀ 'ਤੇ ਵੀ ਮਾਰੋ ਇੱਕ ਨਜ਼ਰ
0 ਤੋਂ 2.5 ਲੱਖ - 0%
2.5 ਤੋਂ 5 ਲੱਖ - 5%
5 ਲੱਖ ਤੋਂ 7.5 ਲੱਖ - 10%
7.50 ਲੱਖ ਤੋਂ 10 ਲੱਖ - 15%
10 ਲੱਖ ਤੋਂ 12.50 ਲੱਖ - 20%
12.50 ਲੱਖ ਤੋਂ 15 ਲੱਖ - 25%
15 ਲੱਖ ਤੋਂ ਵੱਧ ਆਮਦਨ 'ਤੇ - 30%
ਪੁਰਾਣੇ ਇਨਕਮ ਟੈਕਸ ਰਿਜੀਮ ਵਾਲੇ ਇਸ ਤਰ੍ਹਾਂ ਸਮਝਣ
3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਹੈ
- ਸਲੈਬਾਂ ਨੂੰ 6 ਤੋਂ ਘਟਾ ਕੇ 5 ਕੀਤਾ ਗਿਆ
- ਘੱਟੋ-ਘੱਟ 10000 ਦਾ ਟੀਡੀਐਸ ਹਟਾਇਆ ਗਿਆ
ਦੱਸ ਦਈਏ ਕਿ ਇਸ ਤੋਂ ਪਹਿਲਾਂ, ਸਾਲ 2020-21 ਲਈ ਕੇਂਦਰੀ ਬਜਟ ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਨਵੀਂ ਰਿਆਇਤੀ ਆਮਦਨ ਟੈਕਸ ਪ੍ਰਣਾਲੀ ਦਾ ਐਲਾਨ ਕੀਤਾ ਸੀ, ਜਿਸ ਵਿੱਚ ਘੱਟ ਟੈਕਸ ਦਰਾਂ ਪੇਸ਼ ਕੀਤੀਆਂ ਗਈਆਂ ਸਨ। ਨਵੀਂ ਪ੍ਰਣਾਲੀ ਦੇ ਤਹਿਤ, 0-2.50 ਲੱਖ ਰੁਪਏ ਤੱਕ ਦੀ ਆਮਦਨ 'ਤੇ ਪੂਰੀ ਟੈਕਸ ਛੋਟ ਹੈ।
2.50-5 ਲੱਖ ਰੁਪਏ ਤੱਕ ਦੀ ਆਮਦਨ 'ਤੇ 5 ਫੀਸਦੀ ਟੈਕਸ ਦੀ ਵਿਵਸਥਾ ਹੈ। 5 ਤੋਂ 7.50 ਲੱਖ ਰੁਪਏ ਕਮਾਉਣ ਵਾਲਿਆਂ ਨੂੰ ਹੁਣ 10 ਫੀਸਦੀ ਟੈਕਸ ਦੇਣਾ ਹੋਵੇਗਾ, 7.50 ਤੋਂ 10 ਲੱਖ ਰੁਪਏ ਦੀ ਕਮਾਈ ਕਰਨ ਵਾਲਿਆਂ ਨੂੰ ਹੁਣ 15 ਫੀਸਦੀ ਟੈਕਸ ਦੇਣਾ ਹੋਵੇਗਾ। 10 ਤੋਂ 12.50 ਲੱਖ ਰੁਪਏ ਦੀ ਕਮਾਈ ਕਰਨ ਵਾਲਿਆਂ ਨੂੰ 20 ਫੀਸਦੀ ਟੈਕਸ ਦੇਣਾ ਹੋਵੇਗਾ।
12.50 ਲੱਖ ਤੋਂ 15 ਲੱਖ ਰੁਪਏ ਦੀ ਕਮਾਈ ਕਰਨ ਵਾਲਿਆਂ ਨੂੰ 25 ਫੀਸਦੀ ਟੈਕਸ ਦੇਣਾ ਹੋਵੇਗਾ। ਦੂਜੇ ਪਾਸੇ ਜਿਨ੍ਹਾਂ ਲੋਕਾਂ ਦੀ ਆਮਦਨ 15 ਲੱਖ ਰੁਪਏ ਤੋਂ ਵੱਧ ਹੈ, ਅਜਿਹੇ ਲੋਕਾਂ ਨੂੰ 30 ਫੀਸਦੀ ਟੈਕਸ ਦੇਣਾ ਪੈਂਦਾ ਹੈ।
ਇਹ ਵੀ ਪੜ੍ਹੋ: ਸਕੂਲਾਂ ਲਈ 38,800 ਅਧਿਆਪਕਾਂ ਦੀ ਹੋਏਗੀ ਭਰਤੀ
ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਰਿਟਰਨਾਂ ਦੀ ਪ੍ਰੋਸੈਸਿੰਗ 90 ਦਿਨਾਂ ਤੋਂ ਘਟਾ ਕੇ 16 ਦਿਨ ਕਰ ਦਿੱਤੀ ਗਈ ਹੈ ਅਤੇ ਇੱਕ ਦਿਨ ਵਿੱਚ 72 ਲੱਖ ਟੈਕਸ ਰਿਟਰਨ ਦਾਖਲ ਕੀਤੇ ਗਏ ਹਨ। ਟੈਕਸਦਾਤਾਵਾਂ ਦੀ ਸ਼ਿਕਾਇਤ ਨਿਵਾਰਣ ਵਿੱਚ ਸੁਧਾਰ ਹੋਇਆ ਹੈ ਅਤੇ ਆਮ ਆਈਟੀ ਰਿਟਰਨ ਫਾਰਮ ਆ ਜਾਣਗੇ ਜਿਸ ਨਾਲ ਰਿਟਰਨ ਫਾਈਲ ਕਰਨਾ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ: ਬਜਟ 2023-24 'ਚ ਕਿਸਾਨਾਂ ਲਈ ਕੀ ਰਿਹਾ ਖਾਸ, ਪੜ੍ਹੋ ਹਰ ਡਿਟੇਲ
ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਰਿਟਰਨਾਂ ਦੀ ਪ੍ਰੋਸੈਸਿੰਗ 90 ਦਿਨਾਂ ਤੋਂ ਘਟਾ ਕੇ 16 ਦਿਨ ਕਰ ਦਿੱਤੀ ਗਈ ਹੈ ਅਤੇ ਇੱਕ ਦਿਨ ਵਿੱਚ 72 ਲੱਖ ਟੈਕਸ ਰਿਟਰਨ ਦਾਖਲ ਕੀਤੇ ਗਏ ਹਨ। ਟੈਕਸਦਾਤਾਵਾਂ ਦੀ ਸ਼ਿਕਾਇਤ ਨਿਵਾਰਣ ਵਿੱਚ ਸੁਧਾਰ ਹੋਇਆ ਹੈ ਅਤੇ ਆਮ ਆਈਟੀ ਰਿਟਰਨ ਫਾਰਮ ਆ ਜਾਣਗੇ ਜਿਸ ਨਾਲ ਰਿਟਰਨ ਫਾਈਲ ਕਰਨਾ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਪੇਸ਼ ਕੀਤਾ ਬਜਟ, ਕੀਤੇ ਇਹ ਵੱਡੇ ਐਲਾਨ, ਪੜ੍ਹੋ ਡਿਟੇਲ 'ਚ
ਔਰਤਾਂ ਲਈ ਕੀਤੇ ਇਹ ਐਲਾਨ
ਵਿੱਤ ਮੰਤਰੀ ਨੇ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਮਹਿਲਾ ਸਨਮਾਨ ਬਚਤ ਪੱਤਰ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਲਈ ਇੱਕ ਨਵੀਂ ਬੱਚਤ ਯੋਜਨਾ ਆਵੇਗੀ। ਇਸ 'ਚ 2 ਸਾਲ ਲਈ ਨਿਵੇਸ਼ ਕਰ ਸਕਣਗੇ ਅਤੇ 2 ਲੱਖ ਰੁਪਏ ਜਮ੍ਹਾ ਕਰ ਸਕਣਗੇ, ਜਿਸ 'ਤੇ 7.5 ਫੀਸਦੀ ਵਿਆਜ ਦਿੱਤਾ ਜਾਵੇਗਾ। ਕੋਈ ਵੀ ਔਰਤ ਜਾਂ ਲੜਕੀ ਖਾਤਾ ਖੋਲ੍ਹ ਸਕੇਗੀ ਅਤੇ ਇਸ ਤੋਂ ਪੈਸੇ ਕਢਵਾਉਣ ਦੀਆਂ ਸ਼ਰਤਾਂ ਹੋਣਗੀਆਂ। ਇਸ ਬਜਟ ਵਿੱਚ ਔਰਤਾਂ ਦੀ ਭਲਾਈ ਲਈ ਚੁੱਕਿਆ ਜਾ ਰਿਹਾ ਇਹ ਵੱਡਾ ਕਦਮ ਹੈ।