Budget 2025 : ਇਸ ਵਿੱਤ ਮੰਤਰੀ ਨੇ ਤੋੜ ਦਿੱਤੀ ਸੀ ਅੰਗਰੇਜ਼ਾਂ ਦੀ ਪਰੰਪਰਾ, ਬਦਲ ਦਿੱਤਾ ਸੀ ਬਜਟ ਪੇਸ਼ ਕਰਨ ਦਾ ਸਮਾਂ
Budget 2025: ਆਜ਼ਾਦੀ ਤੋਂ ਬਾਅਦ ਬਜਟ ਫਰਵਰੀ ਦੇ ਆਖਰੀ ਕੰਮਕਾਜੀ ਦਿਨਾਂ ਵਿੱਚ ਸ਼ਾਮ ਨੂੰ 5 ਵਜੇ ਪੇਸ਼ ਕੀਤਾ ਜਾਂਦਾ ਸੀ। ਇਹ ਸਮਾਂ ਭਾਰਤ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਸਮੇਂ ਦੇ ਅੰਤਰ ਕਾਰਨ ਚੁਣਿਆ ਗਿਆ ਸੀ।

Union Budget 2025: ਆਮ ਬਜਟ 2025 ਨੂੰ ਪੇਸ਼ ਹੋਣ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਹਨ। 1 ਫਰਵਰੀ 2025 ਨੂੰ ਸਵੇਰੇ 11 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਨੂੰ ਮੋਦੀ ਸਰਕਾਰ ਦਾ 14ਵਾਂ ਬਜਟ ਪੇਸ਼ ਕਰਨਗੇ। ਪਰ, ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਵਿੱਚ ਇਹ ਕਦੋਂ ਫੈਸਲਾ ਲਿਆ ਗਿਆ ਸੀ ਕਿ ਬਜਟ ਪੇਸ਼ ਕਰਨ ਦਾ ਸਮਾਂ ਸਵੇਰੇ 11 ਵਜੇ ਹੋਇਆ ਕਰੇਗਾ। ਕੀ ਇਹ ਹਮੇਸ਼ਾ ਤੋਂ ਇਦਾਂ ਹੋਇਆ ਹੈ? ਆਓ, ਅੱਜ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਕਿਸੇ ਨੇ ਨਿਰਧਾਰਿਤ ਕੀਤਾ ਸੀ 11 ਵਜੇ ਦਾ ਸਮਾਂ
ਆਜ਼ਾਦੀ ਤੋਂ ਬਾਅਦ ਬਜਟ ਫਰਵਰੀ ਦੇ ਆਖਰੀ ਕੰਮਕਾਜੀ ਦਿਨ ਸ਼ਾਮ 5 ਵਜੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਹ ਸਮਾਂ ਭਾਰਤ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਸਮੇਂ ਦੇ ਅੰਤਰ ਕਾਰਨ ਚੁਣਿਆ ਗਿਆ ਸੀ। ਭਾਰਤ ਦਾ ਸਮਾਂ ਬ੍ਰਿਟਿਸ਼ ਸਮਰ ਟਾਈਮ ਤੋਂ 5.5 ਘੰਟੇ ਅੱਗੇ ਹੈ ਅਤੇ ਬਜਟ ਸ਼ਾਮ 5 ਵਜੇ (IST) ਪੇਸ਼ ਕਰਨ ਨਾਲ ਇਹ ਤੈਅ ਹੋਇਆ ਕਿ ਬ੍ਰਿਟੇਨ ਵਿੱਚ ਦਿਨ ਵੇਲੇ ਹੀ ਇਸ ਦਾ ਐਲਾਨ ਕੀਤਾ ਜਾਵੇ।
ਪਰ 1999 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਵਿੱਚ ਯਸ਼ਵੰਤ ਸਿਨਹਾ ਨੇ ਇਸ ਪ੍ਰਥਾ ਨੂੰ ਬਦਲ ਦਿੱਤਾ। ਸਿਨਹਾ, ਜੋ 1998 ਤੋਂ 2002 ਤੱਕ ਭਾਰਤ ਦੇ ਵਿੱਤ ਮੰਤਰੀ ਰਹੇ, ਨੇ ਸੁਝਾਅ ਦਿੱਤਾ ਕਿ ਬਜਟ ਸਵੇਰੇ 11 ਵਜੇ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅੰਕੜਿਆਂ ਦੇ ਡੂੰਘਾਈ ਨਾਲ ਵਿਸ਼ਲੇਸ਼ਣ ਲਈ ਕਾਫ਼ੀ ਸਮਾਂ ਮਿਲ ਸਕੇ।
1 ਫਰਵਰੀ ਨੂੰ ਕਿਉਂ ਪੇਸ਼ ਕੀਤਾ ਜਾਂਦਾ ਬਜਟ?
ਹੁਣ ਤੱਕ ਲਗਭਗ 20 ਸਾਲਾਂ ਤੋਂ ਕੇਂਦਰੀ ਬਜਟ ਫਰਵਰੀ ਦੇ ਆਖਰੀ ਕੰਮਕਾਜੀ ਦਿਨ ਪੇਸ਼ ਕੀਤਾ ਜਾਂਦਾ ਸੀ, ਪਰ 2017 ਵਿੱਚ ਇਸਨੂੰ ਬਦਲ ਦਿੱਤਾ ਗਿਆ। ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਐਲਾਨ ਕੀਤਾ ਸੀ ਕਿ 2017 ਤੋਂ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਜੇਤਲੀ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਬਜਟ ਫਰਵਰੀ ਦੇ ਆਖਰੀ ਦਿਨ ਪੇਸ਼ ਕੀਤਾ ਜਾਂਦਾ ਹੈ, ਤਾਂ ਕੇਂਦਰ ਕੋਲ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸਾਲ ਲਈ ਨਵੀਆਂ ਨੀਤੀਆਂ ਬਣਾਉਣ ਲਈ ਕਾਫ਼ੀ ਸਮਾਂ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਣ ਲੱਗ ਪਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















