(Source: ECI/ABP News/ABP Majha)
Union Budget 2023 : ਕੱਲ ਦਾ ਬਜਟ ਅੱਜ, ਸੰਭਵ ਹਨ ਇਹ ਸਾਰੇ ਐਲਾਨ ! ਜਾਣੋ ਕਿਸ ਨੂੰ ਮਿਲੇਗੀ ਰਾਹਤ, ਕਿੱਥੇ ਵਧੇਗਾ ਭਾਰ
Union Budget 2023 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ (1 ਫਰਵਰੀ) ਨੂੰ ਕੇਂਦਰੀ ਬਜਟ ਪੇਸ਼ ਕਰੇਗੀ। ਇਸ ਤੋਂ ਲੋਕਾਂ ਨੂੰ ਵੱਡੀਆਂ ਆਸਾਂ ਹਨ। ਹਾਲਾਂਕਿ ਕੇਂਦਰੀ ਬਜਟ 'ਚ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਇੰਪੋਰਟ ਡਿਊਟੀ ਵਧਾਈ ਜਾ ਸਕਦੀ
Union Budget 2023 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ (1 ਫਰਵਰੀ) ਨੂੰ ਕੇਂਦਰੀ ਬਜਟ ਪੇਸ਼ ਕਰੇਗੀ। ਇਸ ਤੋਂ ਲੋਕਾਂ ਨੂੰ ਵੱਡੀਆਂ ਆਸਾਂ ਹਨ। ਹਾਲਾਂਕਿ ਕੇਂਦਰੀ ਬਜਟ 'ਚ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਇੰਪੋਰਟ ਡਿਊਟੀ ਵਧਾਈ ਜਾ ਸਕਦੀ ਹੈ, ਇਸ ਦਾ ਅਸਰ ਇਹ ਹੋਵੇਗਾ ਕਿ ਵਿਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ਮਹਿੰਗੀਆਂ ਹੋ ਜਾਣਗੀਆਂ ਅਤੇ ਮੇਕ ਇਨ ਇੰਡੀਆ ਉਤਪਾਦਾਂ ਦਾ ਬਾਜ਼ਾਰ ਵਧੇਗਾ। ਛੋਟੇ ਬਜਟ ਦੀਆਂ ਸਕੀਮਾਂ ਅਤੇ ਜੀਵਨ ਬੀਮਾ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ 1.50 ਲੱਖ ਰੁਪਏ ਤੱਕ ਦੀ ਟੈਕਸ ਛੋਟ ਦਿੱਤੀ ਜਾਂਦੀ ਹੈ।
ਘਰ ਖਰੀਦਣ ਵਾਲਿਆਂ ਨੂੰ ਮਿਲ ਸਕਦੀ ਹੈ ਰਾਹਤ
ਲੋਨ ਲੈ ਕੇ ਘਰ ਖਰੀਦਣ ਵਾਲਿਆਂ ਨੂੰ ਇਸ ਬਜਟ 'ਚ ਕੁਝ ਰਾਹਤ ਮਿਲ ਸਕਦੀ ਹੈ। ਵਰਤਮਾਨ ਵਿੱਚ ਆਮਦਨ ਕਰ ਦੀ ਧਾਰਾ 24 (ਬੀ) ਦੇ ਤਹਿਤ ਹੋਮ ਲੋਨ 'ਤੇ ਦਿੱਤੇ ਗਏ ਵਿਆਜ 'ਤੇ 2 ਲੱਖ ਰੁਪਏ ਤੱਕ ਦੀ ਛੋਟ ਹੈ। ਉਮੀਦ ਹੈ ਕਿ ਇਸ ਬਜਟ 'ਚ ਇਹ ਛੋਟ 4 ਤੋਂ 5 ਲੱਖ ਰੁਪਏ ਤੱਕ ਕੀਤੀ ਜਾ ਸਕਦੀ ਹੈ।
ਵਿਕਾਸ ਯੋਜਨਾਵਾਂ ਬਾਰੇ ਕੀ ਯੋਜਨਾ ?
ਸਰਕਾਰ ਵੱਲੋਂ ਵਿਕਾਸ ਦੀਆਂ ਯੋਜਨਾਵਾਂ ਦਾ ਲਗਾਤਾਰ ਜ਼ਿਕਰ ਕੀਤਾ ਜਾ ਰਿਹਾ ਹੈ। ਅਜਿਹੇ 'ਚ ਇਕ ਵਾਰ ਫਿਰ ਇਸ ਖੇਤਰ ਨਾਲ ਜੁੜੀਆਂ ਯੋਜਨਾਵਾਂ ਅਤੇ ਸਮਾਜਿਕ ਯੋਜਨਾਵਾਂ 'ਤੇ ਖਰਚਾ ਵਧਣਾ ਸੰਭਵ ਹੈ। ਇਨ੍ਹਾਂ ਸਮਾਜਿਕ ਸਕੀਮਾਂ ਰਾਹੀਂ ਸਰਕਾਰ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ। ਇਸ ਦਾ ਚੋਣਾਵੀ ਫਾਇਦਾ ਵੀ ਭਾਜਪਾ ਨੂੰ ਮਿਲਿਆ ਹੈ।
ਸਿਹਤ ਬੀਮਾ ਲੈਣ ਵਾਲਿਆਂ ਨੂੰ ਕੀ ਮਿਲੇਗਾ?
ਕੋਰੋਨਾ ਪੀਰੀਅਡ ਤੋਂ ਬਾਅਦ ਸਿਹਤ ਬੀਮਾ ਲੈਣ ਵਾਲਿਆਂ ਦੀ ਗਿਣਤੀ ਵਧੀ ਹੈ। ਅਜਿਹੇ 'ਚ ਸਰਕਾਰ ਇਸ ਬਜਟ 'ਚ ਸਿਹਤ ਬੀਮਾ 'ਤੇ ਟੈਕਸ ਛੋਟ ਵਧਾ ਸਕਦੀ ਹੈ। ਮੌਜੂਦਾ ਸਮੇਂ 'ਚ ਜੇਕਰ ਕੋਈ ਵਿਅਕਤੀ ਆਪਣੇ, ਪਤਨੀ ਅਤੇ ਬੱਚਿਆਂ ਦਾ ਸਿਹਤ ਬੀਮਾ ਕਰਵਾਉਂਦਾ ਹੈ ਤਾਂ ਉਸ ਨੂੰ 25,000 ਰੁਪਏ ਅਤੇ ਮਾਤਾ-ਪਿਤਾ ਦਾ 50,000 ਰੁਪਏ ਦਾ ਸਿਹਤ ਬੀਮਾ ਕਰਵਾਉਣ 'ਤੇ ਟੈਕਸ ਛੋਟ ਦਿੱਤੀ ਜਾਂਦੀ ਹੈ।
ਕਿਸਾਨਾਂ ਨੂੰ ਕੀ ਮਿਲੇਗਾ?
ਆਮ ਟੈਕਸਦਾਤਾ ਲਈ ਇਸ ਬਜਟ 'ਚ ਕੀ ਖਾਸ ਹੋ ਸਕਦਾ ਹੈ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੰਭਵ ਹੈ ਕਿ ਇਸ ਬਜਟ ਵਿੱਚ ਆਮ ਟੈਕਸਦਾਤਾਵਾਂ ਲਈ ਉਪਲਬਧ 50,000 ਰੁਪਏ ਦੀ ਸਟੈਂਡਰਡ ਡਿਡਕਸ਼ਨ ਸੀਮਾ ਨੂੰ ਵਧਾਇਆ ਜਾ ਸਕਦਾ ਹੈ।
ਦੂਜੇ ਪਾਸੇ ਖੇਤੀ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਬਜਟ ਵਿੱਚ ਵਿਸ਼ੇਸ਼ ਐਲਾਨ ਕੀਤੇ ਜਾ ਸਕਦੇ ਹਨ। ਹਾਲਾਂਕਿ ਖੇਤੀ ਤੋਂ ਹੋਣ ਵਾਲੀ ਆਮਦਨ 'ਤੇ ਕੋਈ ਟੈਕਸ ਨਹੀਂ ਹੈ ਪਰ ਖੇਤੀ ਉਤਪਾਦਾਂ ਦਾ ਵਪਾਰ ਕਰਨ ਵਾਲੇ ਵਪਾਰੀਆਂ ਨੂੰ ਟੈਕਸ ਛੋਟ ਦਿੱਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਇਸ ਬਜਟ ਵਿੱਚ ਵੰਦੇ ਭਾਰਤ ਤਹਿਤ ਨਵੀਆਂ ਰੇਲ ਗੱਡੀਆਂ ਚਲਾਉਣ ਦੇ ਐਲਾਨ ਦੇ ਨਾਲ-ਨਾਲ ਤੇਜ਼ ਰਫ਼ਤਾਰ ਰੇਲ ਗੱਡੀਆਂ ਲਈ ਨਵੇਂ ਪੈਸੰਜਰ ਕੋਰੀਡੋਰ ਅਤੇ ਮਾਲ ਗੱਡੀਆਂ ਲਈ ਸਮਰਪਿਤ ਮਾਲ ਕਾਰੀਡੋਰ ਬਣਾਉਣ ਦੇ ਨਾਲ-ਨਾਲ ਨਵੀਆਂ ਰੇਲਵੇ ਲਾਈਨਾਂ ਵਿਛਾਉਣ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਚੀਨ ਅਤੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਦਾ ਜਵਾਬ ਦੇਣ ਲਈ ਰੱਖਿਆ ਬਜਟ ਪਿਛਲੇ ਸਾਲ ਦੇ ਮੁਕਾਬਲੇ ਹੋਰ ਵਧਾਇਆ ਜਾ ਸਕਦਾ ਹੈ ਪਰ ਸਵਦੇਸ਼ੀ ਹਥਿਆਰਾਂ ਦੇ ਵਿਕਾਸ ਅਤੇ ਖਰੀਦ 'ਤੇ ਜ਼ੋਰ ਰਹੇਗਾ।
ਘੁਸਪੈਠ ਰੋਕਣ ਦੀ ਕੀ ਯੋਜਨਾ ?
ਇਸ ਦੇ ਨਾਲ ਹੀ ਚੀਨੀ ਪਾਸਿਓਂ ਲਗਾਤਾਰ ਹੋ ਰਹੀ ਘੁਸਪੈਠ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਐਲਏਸੀ ਦੇ ਆਸ-ਪਾਸ ਦੇ ਖੇਤਰਾਂ ਵਿੱਚ ਨਵੇਂ ਨਿਰਮਾਣ ਕਾਰਜਾਂ ਅਤੇ ਪ੍ਰੋਜੈਕਟਾਂ ਲਈ ਵੀ ਇਸ ਬਜਟ ਵਿੱਚ ਵਿਵਸਥਾ ਰੱਖੀ ਜਾ ਸਕਦੀ ਹੈ।
ਸੰਭਵ ਹੈ ਕਿ ਇਸ ਬਜਟ ਵਿੱਚ ਨਵੀਂ ਟੈਕਸ ਪ੍ਰਣਾਲੀ ਨੂੰ ਹੋਰ ਸਰਲ ਬਣਾਉਣ ਦੇ ਸਬੰਧ ਵਿੱਚ ਕੁਝ ਐਲਾਨ ਵੀ ਕੀਤੇ ਜਾਣ ਕਿਉਂਕਿ ਮੋਦੀ ਸਰਕਾਰ ਨਵੀਂ ਟੈਕਸ ਪ੍ਰਣਾਲੀ ਜ਼ਰੂਰ ਲੈ ਕੇ ਆਈ ਹੈ ਪਰ ਉਮੀਦ ਮੁਤਾਬਕ ਸਫ਼ਲਤਾ ਹਾਸਲ ਨਹੀਂ ਕਰ ਸਕੀ। ਇਸ ਕਾਰਨ ਯੋਜਨਾ ਨੂੰ ਪਹਿਲਾਂ ਨਾਲੋਂ ਸਰਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਨਵੀਂ ਟੈਕਸ ਪ੍ਰਣਾਲੀ ਦੀ ਵਰਤੋਂ ਕਰਕੇ ਆਮਦਨ ਟੈਕਸ ਰਿਟਰਨ ਭਰਨਾ ਸ਼ੁਰੂ ਕਰ ਸਕਣ।