Byju Crisis: ਬਾਇਜੂ ਨੇ ਬੰਦ ਕੀਤੇ ਸਾਰ ਦਫ਼ਤਰ, ਸਾਰੇ ਮੁਲਾਜ਼ਮ ਘਰ ਤੋਂ ਕਰਨਗੇ ਕੰਮ
Byjus Crisis: ਇੱਕ ਦਿਨ ਪਹਿਲਾਂ ਤਨਖ਼ਾਹ ਵੰਡਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਕੰਪਨੀ ਨੇ ਲਾਗਤਾਂ ਵਿੱਚ ਕਟੌਤੀ ਕਰਨ ਲਈ ਇਹ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਕਰਮਚਾਰੀਆਂ ਨੂੰ ਪਾਰਟ ਪੇਮੈਂਟ ਕੀਤਾ ਸੀ।
Byju's Office: ਮੁਸ਼ਕਿਲ ਵਿੱਚ ਫਸੀ ਐਡਟੇਕ ਕੰਪਨੀ ਬਾਇਜੂ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਆਪਣੇ ਸਾਰੇ ਦਫ਼ਤਰ ਬੰਦ ਕਰ ਦਿੱਤੇ ਹਨ। ਸਾਰੇ ਕਰਮਚਾਰੀਆਂ ਨੂੰ ਲੋੜ ਅਨੁਸਾਰ ਘਰੋਂ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਨਿਵੇਸ਼ਕਾਂ ਨਾਲ ਵਿਵਾਦਾਂ 'ਚ ਘਿਰੀ ਕੰਪਨੀ ਆਪਣੇ ਕਰੀਬ 20 ਹਜ਼ਾਰ ਕਰਮਚਾਰੀਆਂ ਨੂੰ ਤਨਖ਼ਾਹਾਂ ਵੰਡਣ 'ਚ ਅਸਫਲ ਰਹੀ ਸੀ। ਇਸ ਤੋਂ ਬਾਅਦ ਲਾਗਤ 'ਚ ਕਟੌਤੀ ਦੇ ਚੱਲਦਿਆਂ ਬਾਇਜੂ ਨੇ ਇਹ ਵੱਡਾ ਕਦਮ ਚੁੱਕਿਆ ਹੈ।
ਹੈਡਕੁਆਟਰ ਨੂੰ ਛੱਡ ਕੇ ਦੇਸ਼ ਦੇ ਸਾਰੇ ਦਫ਼ਤਰ ਕੀਤੇ ਬੰਦ
ਜਾਣਕਾਰੀ ਮੁਤਾਬਕ ਬਾਇਜੂ ਨੇ ਆਈਬੀਸੀ ਨਾਲੇਜ ਪਾਰਕ, ਬੈਂਗਲੁਰੂ ਵਿੱਚ ਸਥਿਤ ਆਪਣੇ ਹੈੱਡਕੁਆਰਟਰ ਨੂੰ ਛੱਡ ਕੇ ਦੇਸ਼ ਭਰ ਵਿੱਚ ਆਪਣੇ ਸਾਰੇ ਦਫ਼ਤਰ ਬੰਦ ਕਰ ਦਿੱਤੇ ਹਨ। ਸਾਰੇ ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤੱਕ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਰਫ਼ ਬਾਇਜੂ ਦੇ ਟਿਊਸ਼ਨ ਸੈਂਟਰ ਹੀ ਕੰਮ ਕਰਦੇ ਰਹਿਣਗੇ। ਇਸ ਨਾਲ ਕੰਪਨੀ ਨੂੰ ਬਹੁਤ ਸਾਰਾ ਪੈਸਾ ਬਚਾਉਣ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ: Income Tax: ਇਨ੍ਹਾਂ ਟੈਕਸਪੇਅਰਜ਼ ਨੂੰ IT ਵਿਭਾਗ ਤੋਂ ਮਿਲੇ ਮੈਸੇਜ ਤੇ ਈਮੇਲ, ਜਾਣੋ ਕਾਰਨ
ਇਸ ਤੋਂ ਪਹਿਲਾਂ ਬਾਇਜੂ ਦੇ ਸੰਸਥਾਪਕ ਅਤੇ ਸੀਈਓ ਬੀਜੂ ਰਵਿੰਦਰਨ ਨੇ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਫਰਵਰੀ ਮਹੀਨੇ ਦੀ ਤਨਖ਼ਾਹ 10 ਮਾਰਚ ਤੱਕ ਆ ਜਾਵੇਗੀ ਪਰ, ਕੰਪਨੀ ਤਨਖ਼ਾਹ ਦੇਣ ਵਿੱਚ ਅਸਫਲ ਰਹੀ। ਕੰਪਨੀ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਸਾਰੇ ਕਰਮਚਾਰੀਆਂ ਨੂੰ ਪਾਰਟ ਪੇਮੈਂਟ ਕਰ ਦਿੱਤੀ ਹੈ। ਕੰਪਨੀ ਪ੍ਰਬੰਧਕਾਂ ਨੇ ਪੱਤਰ ਲਿਖ ਕੇ ਮੁਲਾਜ਼ਮਾਂ ਤੋਂ ਬਕਾਇਆ ਤਨਖਾਹਾਂ ਦੇਣ ਲਈ ਹੋਰ ਸਮਾਂ ਮੰਗਿਆ ਸੀ।
ਬਾਇਜੂ ਰਵਿੰਦਰਨ ਅਤੇ ਸ਼ੇਅਰਧਾਰਕਾਂ ਵਿਚਾਲੇ ਚੱਲ ਰਿਹਾ ਵਿਵਾਦ
ਨਵੇਂ ਬੋਰਡ ਦੇ ਗਠਨ ਨੂੰ ਲੈ ਕੇ ਬਾਇਜੂ ਰਵਿੰਦਰਨ ਅਤੇ ਕੰਪਨੀ ਦੇ ਕੁਝ ਸ਼ੇਅਰਧਾਰਕਾਂ ਵਿਚਾਲੇ ਫਿਲਹਾਲ ਵਿਵਾਦ ਚੱਲ ਰਿਹਾ ਹੈ। ਇਹ ਮਾਮਲਾ ਅਦਾਲਤ ਵਿੱਚ ਚਲਾ ਗਿਆ ਹੈ। ਅਦਾਲਤ ਨੇ ਫਿਲਹਾਲ ਰਾਈਟਸ ਇਸ਼ੂ ਤੋਂ ਮਿਲੇ ਪੈਸੇ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ। ਕੁਝ ਸਮਾਂ ਪਹਿਲਾਂ ਸ਼ੇਅਰਧਾਰਕਾਂ ਨੇ ਬਾਇਜੂ ਰਵਿੰਦਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੋਰਡ ਤੋਂ ਹਟਾਉਣ ਦੀ ਮਨਜ਼ੂਰੀ ਦਿੱਤੀ ਸੀ। ਰਵਿੰਦਰਨ ਨੇ ਇਸ ਮੀਟਿੰਗ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।
ਕੰਪਨੀ ਰਾਈਟਸ ਇਸ਼ੂ ਤੋਂ ਪ੍ਰਾਪਤ ਹੋਏ ਪੈਸੇ ਦੀ ਵਰਤੋਂ ਕਰਨ ਵਿੱਚ ਰਹੀ ਅਸਮਰੱਥ
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਨੇ 27 ਫਰਵਰੀ ਨੂੰ ਜਾਰੀ ਆਪਣੇ ਆਦੇਸ਼ 'ਚ ਕਿਹਾ ਸੀ ਕਿ ਐਡਟੈਕ ਕੰਪਨੀ ਨੂੰ ਰਾਈਟਸ ਇਸ਼ੂ ਤੋਂ ਪ੍ਰਾਪਤ ਹੋਏ ਪੈਸੇ ਨੂੰ ਫਿਲਹਾਲ ਏਸਕ੍ਰੋ ਖਾਤੇ 'ਚ ਰੱਖਣਾ ਹੋਵੇਗਾ। ਇਸ ਪੈਸੇ ਦੀ ਵਰਤੋਂ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਕੰਪਨੀ ਪ੍ਰਬੰਧਨ ਅਤੇ ਚਾਰ ਵੱਡੇ ਨਿਵੇਸ਼ਕਾਂ ਵਿਚਕਾਰ ਵਿਵਾਦ ਹੱਲ ਨਹੀਂ ਹੋ ਜਾਂਦਾ।
ਇਹ ਵੀ ਪੜ੍ਹੋ: PM Modi on CAA: CAA ਜਾਂ ਕੋਈ ਵੱਡੀ ਘੋਸ਼ਣਾ, ਥੋੜੀ ਦੇਰ 'ਚ ਵੱਡਾ ਐਲਾਨ ਕਰ ਸਕਦੇ ਪੀਐਮ ਮੋਦੀ