(Source: ECI/ABP News/ABP Majha)
Changes from March 1, 2022: ਗੈਸ ਸਿਲੰਡਰ, ਬੈਂਕਿੰਗ ਸਮੇਤ ਕਈ ਨਿਯਮਾਂ 'ਚ ਵੱਡਾ ਬਦਲਾਅ, ਜਾਣੋ ਕਿਵੇਂ ਪਵੇਗਾ ਤੁਹਾਡੀ ਜੇਬ 'ਤੇ ਸਿੱਧਾ ਅਸਰ
1 March 2022: ਨਵਾਂ ਮਹੀਨਾ 1 ਮਾਰਚ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਕਈ ਨਿਯਮ ਬਦਲ ਗਏ ਹਨ। ਗੈਸ ਸਿਲੰਡਰ, ਦੁੱਧ ਸਮੇਤ ਕਈ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੇ ਰੇਟ ਵਧ ਗਏ ਹਨ।
changes from 1 march 2022 lpg price hike milk price hike bank ifsc code Gas cylinder price
Changes from 1 March 2022: 1 ਮਾਰਚ 2022 ਨੂੰ ਨਵਾਂ ਮਹੀਨਾ ਸ਼ੁਰੂ ਹੋਇਆ ਹੈ ਤੇ ਇਸ ਦੇ ਨਾਲ ਹੀ ਕਈ ਨਿਯਮ ਬਦਲ ਗਏ ਹਨ। ਗੈਸ ਸਿਲੰਡਰ ਦੀ ਕੀਮਤ, ਦੁੱਧ ਦੀ ਕੀਮਤ ਸਮੇਤ ਕਈ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੇ ਰੇਟ ਵਧ ਗਏ ਹਨ। ਇਸ ਦੇ ਨਾਲ ਹੀ ਪੋਸਟ ਆਫਿਸ ਅਤੇ ਬੈਂਕਿੰਗ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਨਿਯਮ ਬਦਲੇ ਹਨ-
ਮਹਿੰਗਾ ਹੋ ਗਿਆ ਦੁੱਧ- ਦਿਨੋ-ਦਿਨ ਵੱਧ ਰਹੀ ਮਹਿੰਗਾਈ ਦਰਮਿਆਨ ਦੁੱਧ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅਮੂਲ ਤੇ ਪਰਾਗ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਨਵੀਆਂ ਕੀਮਤਾਂ ਮੰਗਲਵਾਰ ਯਾਨੀ 1 ਮਾਰਚ ਤੋਂ ਲਾਗੂ ਹੋ ਗਈਆਂ ਹਨ। ਗੋਵਰਧਨ ਗੋਲਡ ਦੁੱਧ ਦੀ ਕੀਮਤ ਹੁਣ 48 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 50 ਰੁਪਏ ਹੋ ਜਾਵੇਗੀ। ਅਮੂਲ ਗੋਲਡ ਦੀ ਕੀਮਤ 30 ਰੁਪਏ ਪ੍ਰਤੀ 500 ਮਿਲੀ ਹੋਵੇਗੀ। ਦੂਜੇ ਪਾਸੇ, ਅਮੂਲ ਤਾਜ਼ਾ ਦੀ ਕੀਮਤ 24 ਰੁਪਏ ਪ੍ਰਤੀ 500 ਮਿਲੀ ਤੇ ਅਮੂਲ ਸ਼ਕਤੀ ਦੀ ਕੀਮਤ 27 ਰੁਪਏ ਪ੍ਰਤੀ 500 ਮਿਲੀ ਹੋਵੇਗੀ।
ਗੈਸ ਸਿਲੰਡਰ ਹੋਇਆ ਮਹਿੰਗਾ- ਇਸ ਦੇ ਨਾਲ ਹੀ ਆਮ ਲੋਕਾਂ 'ਤੇ ਚੜ੍ਹਦੇ ਮਹੀਨੇ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਅੱਜ ਵੀ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦਿੱਲੀ ਵਿੱਚ ਵਪਾਰਕ ਐਲਪੀਜੀ 105 ਰੁਪਏ ਤੇ ਕੋਲਕਾਤਾ ਵਿੱਚ 108 ਰੁਪਏ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ 5 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੀ 27 ਰੁਪਏ ਦਾ ਵਾਧਾ ਕੀਤਾ ਗਿਆ ਹੈ।
IPPB ਗਾਹਕਾਂ ਨੂੰ ਅਦਾ ਕਰਨਾ ਹੋਵੇਗਾ ਇਹ ਚਾਰਜ- ਇੰਡੀਆ ਪੋਸਟ ਪੇਮੈਂਟ ਬੈਂਕ ਨੇ ਆਪਣੇ ਡਿਜੀਟਲ ਬਚਤ ਖਾਤੇ ਲਈ ਕਲੋਜ਼ਰ ਚਾਰਜ ਵਸੂਲਣੇ ਸ਼ੁਰੂ ਕਰ ਦਿੱਤੇ ਹਨ। ਜੇਕਰ ਤੁਸੀਂ ਵੀ IPPB ਵਿੱਚ ਖਾਤਾ ਖੋਲ੍ਹਿਆ ਹੈ, ਤਾਂ ਤੁਹਾਨੂੰ ਵੀ ਇਹ ਚਾਰਜ ਅਦਾ ਕਰਨਾ ਹੋਵੇਗਾ। ਇਸਦੇ ਲਈ ਤੁਹਾਨੂੰ 150 ਰੁਪਏ ਦੇ ਨਾਲ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ। ਦੱਸ ਦੇਈਏ ਕਿ ਇਹ ਚਾਰਜ 5 ਮਾਰਚ ਤੋਂ ਲਾਗੂ ਹੋਵੇਗਾ।
ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੀ ਛੋਟ ਖ਼ਤਮ- ਇਸ ਤੋਂ ਇਲਾਵਾ 1 ਮਾਰਚ ਯਾਨੀ ਅੱਜ ਤੋਂ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ 'ਤੇ ਮਿਲਣ ਵਾਲੀ ਛੋਟ ਖ਼ਤਮ ਹੋ ਜਾਵੇਗੀ। ਸਰਕਾਰ ਨੇ ਇਹ ਛੋਟ 28 ਫਰਵਰੀ ਤੱਕ ਦੇਣ ਦਾ ਐਲਾਨ ਕੀਤਾ ਸੀ। ਸਰਕਾਰ ਨੇ ਇਸ ਦੀ ਆਖਰੀ ਤਰੀਕ 2 ਵਾਰ ਵਧਾ ਦਿੱਤੀ ਹੈ। ਜੇਕਰ ਤੁਸੀਂ ਸਮਾਂ ਸੀਮਾ ਤੋਂ ਪਹਿਲਾਂ ਜੀਵਨ ਸਰਟੀਫਿਕੇਟ ਜਮ੍ਹਾ ਨਹੀਂ ਕਰਦੇ ਹੋ, ਤਾਂ ਤੁਹਾਡੀ ਪੈਨਸ਼ਨ ਬੰਦ ਹੋ ਜਾਵੇਗੀ।
ਬਦਲ ਗਏ ਬੈਂਕਾਂ ਦਾ IFSC ਕੋਡ- DBS ਬੈਂਕ ਇੰਡੀਆ ਲਿਮਿਟੇਡ (DBIL) ਅਤੇ ਲਕਸ਼ਮੀ ਵਿਲਾਸ ਬੈਂਕ (LVB) ਨੇ ਪੁਰਾਣੇ IFSC ਕੋਡ ਨੂੰ ਬਦਲ ਦਿੱਤਾ ਹੈ। ਜੇਕਰ ਤੁਹਾਡਾ ਖਾਤਾ ਇਸ ਬੈਂਕ ਵਿੱਚ ਹੈ, ਤਾਂ ਤੁਹਾਨੂੰ ਅੱਜ ਤੋਂ ਚੈੱਕ ਭੁਗਤਾਨ ਕਰਨ ਲਈ ਨਵੇਂ IFSC ਕੋਡ ਦੀ ਵਰਤੋਂ ਕਰਨੀ ਪਵੇਗੀ। ਸਾਰੇ ਗਾਹਕਾਂ ਦੇ ਪੁਰਾਣੇ ਕੋਡ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਲਹਿੰਗੇ 'ਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗਦੀ ਹਰਿਆਣਵੀਂ ਸਟਾਰ Sapna Choudhary, ਫੈਨਸ ਕਹਿ ਰਹੇ ਪਰੀ