Credit Card: ਕ੍ਰੈਡਿਟ ਕਾਰਡ ਤੋਂ ਦੂਰੀ ਬਣਾਉਣ ਲੱਗੇ ਲੋਕ, ਜਾਣੋ ਕਿਉਂ ਨਜ਼ਰ ਆ ਰਿਹੈ ਅਜਿਹਾ ਟ੍ਰੈਂਡ...
ਕੁਝ ਸਾਲ ਪਹਿਲਾਂ ਤੱਕ ਲੋਕ ਕ੍ਰੈਡਿਟ ਕਾਰਡ ਲੈਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਸਨ। ਕ੍ਰੈਡਿਟ ਕਾਰਡ ਹੋਣਾ ਵੀ ਕਿਸੇ ਵਿਅਕਤੀ ਦੀ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਪਰ ਹੁਣ ਹਾਲਾਤ ਬਦਲ ਰਹੇ ਹਨ।
Credit Card Spending: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਸਖਤੀ ਅਤੇ ਨਵੇਂ ਨਿਯਮਾਂ ਕਾਰਨ ਕ੍ਰੈਡਿਟ ਕਾਰਡਾਂ 'ਤੇ ਖਰਚ ਤੇਜ਼ੀ ਨਾਲ ਘੱਟ ਰਿਹਾ ਹੈ। ਇੱਥੋਂ ਤੱਕ ਕਿ ਕ੍ਰੈਡਿਟ ਕਾਰਡਾਂ 'ਤੇ ਉਪਲਬਧ ਛੋਟਾਂ ਅਤੇ ਆਫਰ ਵੀ ਹੁਣ ਲੋਕਾਂ ਨੂੰ ਆਕਰਸ਼ਿਤ ਨਹੀਂ ਕਰ ਰਹੀਆਂ ਹਨ। ਸਥਿਤੀ ਇਹ ਹੈ ਕਿ ਵਿੱਤੀ ਸਾਲ 2022 ਦੇ ਮੁਕਾਬਲੇ ਇਸ ਵਿੱਤੀ ਸਾਲ 'ਚ ਕ੍ਰੈਡਿਟ ਕਾਰਡਾਂ 'ਤੇ ਹੋਣ ਵਾਲਾ ਖਰਚ ਸਿਰਫ ਇਕ ਤਿਹਾਈ ਰਹਿ ਗਿਆ ਹੈ। ਅਜਿਹਾ ਹਰ ਵਿੱਤੀ ਸਾਲ 'ਚ ਦੇਖਿਆ ਜਾ ਰਿਹਾ ਹੈ।
ਕ੍ਰੈਡਿਟ ਕਾਰਡ ਖਰਚ ਦੀ ਵਾਧਾ ਦਰ ਸਿਰਫ 16.6 ਫੀਸਦੀ ਰਹੀ
ਮੈਕਵੇਰੀ ਰਿਸਰਚ (Macquarie Research) ਦੇ ਅੰਕੜਿਆਂ ਉਤੇ ਆਧਾਰਿਤ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2022 'ਚ ਕ੍ਰੈਡਿਟ ਕਾਰਡ ਖਰਚ ਦੀ ਵਾਧਾ ਦਰ 54.1 ਫੀਸਦੀ ਰਹੀ।
ਇਹ ਵੀ ਪੜ੍ਹੋ: ਗਲਤੀ ਨਾਲ ਦੋ ਵਾਰ ਕੱਟਿਆ ਗਿਆ ਹੈ ਟੋਲ ਟੈਕਸ, ਤਾਂ ਕਿਵੇਂ ਮਿਲੇਗਾ ਰਿਫੰਡ? ਇਹ ਹਨ ਨਿਯਮ
ਇਸ ਤੋਂ ਬਾਅਦ ਵਿੱਤੀ ਸਾਲ 2023 'ਚ ਇਹ ਅੰਕੜਾ 47.5 ਫੀਸਦੀ 'ਤੇ ਆ ਗਿਆ ਅਤੇ ਵਿੱਤੀ ਸਾਲ 2024 'ਚ ਇਹ ਅੰਕੜਾ ਸਿਰਫ 27.8 ਫੀਸਦੀ ਉਤੇ ਆ ਗਿਆ। ਇਸ ਵਿੱਤੀ ਸਾਲ 'ਚ ਕ੍ਰੈਡਿਟ ਕਾਰਡ ਦੇ ਖਰਚੇ ਦੀ ਵਾਧਾ ਦਰ ਸਿਰਫ 16.6 ਫੀਸਦੀ ਰਹੀ ਹੈ। ਰਿਜ਼ਰਵ ਬੈਂਕ ਵੱਲੋਂ ਅਸੁਰੱਖਿਅਤ ਕਰਜ਼ਿਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਾ ਕ੍ਰੈਡਿਟ ਕਾਰਡਾਂ ਰਾਹੀਂ ਕੀਤੇ ਖਰਚੇ 'ਤੇ ਮਾੜਾ ਅਸਰ ਪਿਆ ਹੈ। ਹਰ ਸਾਲ, ਤਿਉਹਾਰਾਂ ਦੇ ਸੀਜ਼ਨ ਦੌਰਾਨ ਸਤੰਬਰ ਤੋਂ ਦਸੰਬਰ ਤੱਕ, ਕ੍ਰੈਡਿਟ ਕਾਰਡ ਖਰਚ ਆਪਣੇ ਸਿਖਰ 'ਤੇ ਪਹੁੰਚ ਜਾਂਦਾ ਹੈ। ਪਰ, ਇਸ ਸਾਲ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਨਵੇਂ ਕ੍ਰੈਡਿਟ ਕਾਰਡ ਦੀ ਦਰ ਵਿੱਚ ਵੱਡੀ ਗਿਰਾਵਟ
ਰਿਪੋਰਟ ਮੁਤਾਬਕ ਵਿੱਤੀ ਸਾਲ 2024 'ਚ ICICI ਬੈਂਕ ਦੇ ਕ੍ਰੈਡਿਟ ਕਾਰਡ ਪੋਰਟਫੋਲੀਓ 'ਚ 4.4 ਫੀਸਦੀ ਦੀ ਕਮੀ ਆਈ ਹੈ। ਪਹਿਲਾਂ ਇਹ ਸਾਲ ਦਰ ਸਾਲ 3.2 ਫੀਸਦੀ ਘੱਟ ਰਿਹਾ ਸੀ। ਇਸੇ ਤਰ੍ਹਾਂ SBI ਕਾਰਡਾਂ ਦਾ ਕ੍ਰੈਡਿਟ ਨੁਕਸਾਨ ਵਿੱਤੀ ਸਾਲ 2024 ਵਿੱਚ 7.4 ਪ੍ਰਤੀਸ਼ਤ ਅਤੇ ਵਿੱਤੀ ਸਾਲ 2023 ਵਿੱਚ 6.2 ਪ੍ਰਤੀਸ਼ਤ ਸੀ।
ਮੈਕਵੇਰੀ ਰਿਸਰਚ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਖਤ ਜਾਂਚ ਅਤੇ ਰਿਜ਼ਰਵ ਬੈਂਕ ਦੇ ਨਵੇਂ ਨਿਯਮਾਂ ਦੇ ਪ੍ਰਭਾਵ ਨੂੰ ਦੇਖਦੇ ਹੋਏ ਕ੍ਰੈਡਿਟ ਵਾਧੇ 'ਚ ਸੁਸਤੀ ਜਾਰੀ ਰਹੇਗੀ। ਬੈਂਕਾਂ ਨੇ ਵੀ ਆਪਣੇ ਕ੍ਰੈਡਿਟ ਕਾਰਡ ਪੋਰਟਫੋਲੀਓ ਵਿੱਚ ਤਣਾਅ ਵਧਣ ਦਾ ਸੰਕੇਤ ਦਿੱਤਾ ਹੈ। ਵਿੱਤੀ ਸਾਲ 2025 'ਚ ਅਗਸਤ ਤੱਕ ਨਵੇਂ ਕ੍ਰੈਡਿਟ ਕਾਰਡਾਂ ਵਧਣ ਦੀ ਦਰ ਵੀ ਘੱਟ ਕੇ 38.3 ਫੀਸਦੀ 'ਤੇ ਆ ਗਈ ਹੈ। ਵਿੱਤੀ ਸਾਲ 2024 'ਚ ਇਹ 41.3 ਫੀਸਦੀ ਦੀ ਦਰ ਨਾਲ ਵਧ ਰਿਹਾ ਸੀ।