ਪੜਚੋਲ ਕਰੋ

4 ਮਹੀਨਿਆਂ `ਚ 150 ਰੁਪਏ ਵਧੀ ਸਲੰਡਰ ਦੀ ਕੀਮਤ, 4 ਸਾਲਾਂ `ਚ ਸਬਸਿਡੀ `ਚ 376 ਰੁਪਏ ਦੀ ਕਟੌਤੀ

ਘਰੇਲੂ ਗੈਸ ਸਿਲੰਡਰਾਂ ਦਾ ਕੰਮ ਲਗਾਤਾਰ ਵਧਣ ਕਾਰਨ ਰਸੋਈ ਦਾ ਬਜਟ ਵਿਗੜ ਰਿਹਾ ਹੈ। ਸਿਰਫ਼ ਚਾਰ ਮਹੀਨਿਆਂ ਵਿੱਚ ਹੀ ਸਿਲੰਡਰ ਦੀ ਕੀਮਤ ਵਿੱਚ ਕਰੀਬ 150 ਰੁਪਏ ਦਾ ਵਾਧਾ ਹੋਇਆ ਹੈ।

ਘਰੇਲੂ ਗੈਸ ਸਿਲੰਡਰਾਂ ਦਾ ਕੰਮ ਲਗਾਤਾਰ ਵਧਣ ਕਾਰਨ ਰਸੋਈ ਦਾ ਬਜਟ ਵਿਗੜ ਰਿਹਾ ਹੈ। ਸਿਰਫ਼ ਚਾਰ ਮਹੀਨਿਆਂ ਵਿੱਚ ਹੀ ਸਿਲੰਡਰ ਦੀ ਕੀਮਤ ਵਿੱਚ ਕਰੀਬ 150 ਰੁਪਏ ਦਾ ਵਾਧਾ ਹੋਇਆ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ਵਧਣ ਨਾਲ ਹੋਰ ਚੀਜ਼ਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਸਾਲ 2018 'ਚ ਖਪਤਕਾਰਾਂ ਦੇ ਖਾਤੇ 'ਚ ਕਰੀਬ 400 ਰੁਪਏ ਦੀ ਸਬਸਿਡੀ ਆ ਰਹੀ ਸੀ, ਜੋ ਹੁਣ ਸਿਰਫ 24.77 ਰੁਪਏ 'ਚ ਆ ਰਹੀ ਹੈ।

ਜੋ ਸਿਲੰਡਰ ਜਨਵਰੀ 2021 ਵਿੱਚ 724 ਰੁਪਏ ਵਿੱਚ ਮਿਲਦਾ ਸੀ ਅੱਜ 1082.50 ਪੈਸੇ ਵਿੱਚ ਮਿਲ ਰਿਹਾ ਹੈ। ਅਪ੍ਰੈਲ ਵਿੱਚ 50 ਰੁਪਏ, ਮਈ ਵਿੱਚ 49 ਰੁਪਏ ਅਤੇ ਜੁਲਾਈ ਵਿੱਚ 50 ਰੁਪਏ। ਇਸ ਸਮੇਂ 8 ਲੱਖ ਖਪਤਕਾਰਾਂ ਨੂੰ ਮਹਿੰਗੇ ਭਾਅ 'ਤੇ ਸਿਲੰਡਰ ਖਰੀਦਣੇ ਪੈ ਰਹੇ ਹਨ। ਮਈ 'ਚ ਗੈਸ ਦੀਆਂ ਕੀਮਤਾਂ 'ਚ ਦੋ ਵਾਰ ਵਾਧਾ ਕੀਤਾ ਗਿਆ ਸੀ, ਜਿਸ ਦਾ ਅਸਰ ਆਮ ਜਨਤਾ 'ਤੇ ਪੈ ਰਿਹਾ ਹੈ।

ਕਾਬਿਲੇਗ਼ੌਰ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ਖਪਤਕਾਰਾਂ ਲਈ ਮੁਸੀਬਤ ਬਣ ਗਈਆਂ ਹਨ। ਪਿਛਲੇ 8 ਸਾਲਾਂ 'ਚ ਇਸ ਦੀਆਂ ਕੀਮਤਾਂ 'ਚ ਢਾਈ ਗੁਣਾ ਵਾਧਾ ਹੋਇਆ ਹੈ। ਮਾਰਚ 2014 'ਚ ਘਰੇਲੂ ਰਸੋਈ ਗੈਸ ਦੀ ਕੀਮਤ 410 ਰੁਪਏ ਪ੍ਰਤੀ ਸਿਲੰਡਰ ਸੀ। ਉਸ ਸਮੇਂ ਲੋਕਾਂ ਦੇ ਖਾਤੇ 'ਚ ਸਿੱਧੀ ਸਬਸਿਡੀ ਦੇ ਕੇ ਕੇਂਦਰ ਸਰਕਾਰ ਆਪਣੇ ਪੱਧਰ 'ਤੇ ਲਾਗਤ ਦਾ ਕੁਝ ਹਿੱਸਾ ਝੱਲਦੀ ਸੀ। ਹੁਣ 8 ਸਾਲਾਂ 'ਚ ਐਲਪੀਜੀ ਦੀ ਕੀਮਤ 1053 ਰੁਪਏ ਹੋ ਗਈ ਹੈ।

ਮਾਰਚ 2015 ਤੋਂ ਖਾਤਿਆਂ 'ਚ ਸਬਸਿਡੀ
ਸੱਤਾ 'ਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਰਸੋਈ ਸਿਲੰਡਰ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਸਿੱਧੇ ਖਪਤਕਾਰਾਂ ਦੇ ਖਾਤੇ 'ਚ ਟਰਾਂਸਫਰ ਕਰਨ ਦਾ ਕੰਮ ਸ਼ੁਰੂ ਕੀਤਾ। ਉਦੋਂ ਤੋਂ ਬਾਅਦ ਲੋਕਾਂ ਨੂੰ ਇਕ ਸਾਲ 'ਚ 12 ਰਸੋਈ ਗੈਸ ਸਿਲੰਡਰਾਂ 'ਤੇ ਸਬਸਿਡੀ ਦੇਣ ਦਾ ਨਿਯਮ ਲਾਗੂ ਕੀਤਾ ਗਿਆ। ਇਸ ਤਹਿਤ ਸਿਲੰਡਰ ਬਾਜ਼ਾਰੀ ਕੀਮਤ 'ਤੇ ਮਿਲਦਾ ਸੀ, ਪਰ ਇਸ ਦੇ ਬਦਲੇ ਦਿੱਤੀ ਜਾਂਦੀ 20 ਫ਼ੀਸਦੀ ਤੱਕ ਸਬਸਿਡੀ ਦੀ ਰਕਮ ਸਿੱਧੇ ਖਪਤਕਾਰਾਂ ਦੇ ਖਾਤੇ 'ਚ ਜਮ੍ਹਾ ਹੋ ਜਾਂਦੀ ਸੀ।

2 ਸਾਲ ਪਹਿਲਾਂ ਬੰਦ ਕੀਤੀ ਸਬਸਿਡੀ
ਅਪ੍ਰੈਲ 2020 'ਚ ਸਰਕਾਰ ਨੇ ਲੌਕਡਾਊਨ ਤੋਂ ਬਾਅਦ ਐਲਪੀਜੀ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਬੰਦ ਕਰ ਦਿੱਤੀ ਸੀ। ਅਪ੍ਰੈਲ 2020 ਤੱਕ ਲੋਕਾਂ ਨੂੰ ਐਲਪੀਜੀ 'ਤੇ 147 ਰੁਪਏ ਦੀ ਸਬਸਿਡੀ ਮਿਲਦੇ ਸਨ। ਪਰ ਮਈ 2020 ਤੋਂ ਬਾਅਦ ਸਬਸਿਡੀ ਬੰਦ ਹੋ ਗਈ ਹੈ। ਦੇਸ਼ ਦੇ ਬਹੁਤੇ ਸ਼ਹਿਰਾਂ 'ਚ ਹੁਣ ਸਰਕਾਰ ਵੱਲੋਂ ਗੈਸ ਸਿਲੰਡਰ 'ਤੇ ਸਬਸਿਡੀ ਨਹੀਂ ਦਿੱਤੀ ਜਾ ਰਹੀ ਹੈ। ਇਸ ਲਈ ਹੁਣ ਲੋਕਾਂ ਨੂੰ ਬਗੈਰ ਸਬਸਿਡੀ ਦੇ ਸਿਲੰਡਰ ਖਰੀਦਣੇ ਪੈ ਰਹੇ ਹਨ। ਸਰਕਾਰ ਸਿਰਫ਼ ਉਨ੍ਹਾਂ ਲਾਭਪਾਤਰੀਆਂ ਨੂੰ ਹੀ ਐਲਪੀਜੀ ਸਬਸਿਡੀ ਦੇ ਰਹੀ ਹੈ ਜਿਨ੍ਹਾਂ ਨੇ ਉੱਜਵਲਾ ਸਕੀਮ ਤਹਿਤ ਮੁਫ਼ਤ ਐਲਪੀਜੀ ਕੁਨੈਕਸ਼ਨ ਪ੍ਰਾਪਤ ਕੀਤੇ ਹਨ।

ਪਿਛਲੇ 8 ਸਾਲਾਂ 'ਚ ਇਸ ਤਰ੍ਹਾਂ ਵਧੀਆਂ ਕੀਮਤਾਂ
1 ਮਾਰਚ 2014 ਨੂੰ ਦਿੱਲੀ 'ਚ ਘਰੇਲੂ ਸਿਲੰਡਰ ਦੀ ਕੀਮਤ 410.50 ਰੁਪਏ ਸੀ। 1 ਮਾਰਚ 2015 ਨੂੰ 610 ਰੁਪਏ ਹੋ ਗਈ। ਇਸ ਦੇ ਨਾਲ ਹੀ 1 ਮਾਰਚ 2016 ਨੂੰ ਇਹ ਘੱਟ ਕੇ 513.50 ਰੁਪਏ ਅਤੇ 1 ਮਾਰਚ 2017 ਨੂੰ ਸਿੱਧਾ 737.50 ਰੁਪਏ 'ਤੇ ਆ ਗਿਆ। 1 ਮਾਰਚ 2018 ਨੂੰ 689 ਰੁਪਏ ਅਤੇ 1 ਮਾਰਚ 2019 ਨੂੰ 701.50 ਰੁਪਏ। ਇਸ ਤੋਂ ਬਾਅਦ 1 ਮਾਰਚ 2020 ਨੂੰ ਕੀਮਤ 805.50 ਰੁਪਏ 'ਤੇ ਪਹੁੰਚ ਗਈ। 1 ਮਾਰਚ 2021 ਨੂੰ 819 ਅਤੇ 1 ਮਾਰਚ 2022 ਨੂੰ 899 ਰੁਪਏ ਹੋ ਗਈ। ਹੁਣ ਘਰੇਲੂ ਰਸੋਈ ਗੈਸ ਦੀ ਕੀਮਤ 1053 ਹੋ ਗਈ ਹੈ।

ਟਾਪ ਹੈਡਲਾਈਨ

8th Pay Commission: ਸਰਕਾਰੀ ਕਰਮਚਾਰੀਆਂ ਦੀ 8ਵੇਂ ਤਨਖਾਹ ਕਮਿਸ਼ਨ 'ਤੇ ਟਿੱਕੀ ਨਜ਼ਰ, 18,000 ਰੁਪਏ ਤੋਂ ਬਾਅਦ ਅਗਲਾ ਅੰਕੜਾ ਕੀ ਹੋਵੇਗਾ? ਜਾਣੋ ਹੁਣ ਕਿੰਨੀ ਵਧੇਗੀ ਤਨਖਾਹ...
ਸਰਕਾਰੀ ਕਰਮਚਾਰੀਆਂ ਦੀ 8ਵੇਂ ਤਨਖਾਹ ਕਮਿਸ਼ਨ 'ਤੇ ਟਿੱਕੀ ਨਜ਼ਰ, 18,000 ਰੁਪਏ ਤੋਂ ਬਾਅਦ ਅਗਲਾ ਅੰਕੜਾ ਕੀ ਹੋਵੇਗਾ? ਜਾਣੋ ਹੁਣ ਕਿੰਨੀ ਵਧੇਗੀ ਤਨਖਾਹ...
Oil Inflation: ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਸਰ੍ਹੋਂ ਦਾ ਤੇਲ 220 ਰੁਪਏ ਤੋਂ ਪਾਰ, ਜਾਣੋ ਮੂੰਗਫਲੀ ਅਤੇ ਪਾਮ ਤੇਲ ਕਿੰਨਾ ਮਹਿੰਗਾ ਹੋਇਆ?
ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਸਰ੍ਹੋਂ ਦਾ ਤੇਲ 220 ਰੁਪਏ ਤੋਂ ਪਾਰ, ਜਾਣੋ ਮੂੰਗਫਲੀ ਅਤੇ ਪਾਮ ਤੇਲ ਕਿੰਨਾ ਮਹਿੰਗਾ ਹੋਇਆ?
ਫਿੰਗਰਪ੍ਰਿੰਟ ਨਾ ਮਿਲਣ 'ਤੇ ਵੀ 3 ਮਿੰਟ 'ਚ ਮਿਲੇਗੀ Pension, ਡੋਰਸਟੈਪ ਬੈਂਕਿੰਗ ਬਜ਼ੁਰਗਾਂ ਨੂੰ ਵੱਡੀ ਰਾਹਤ; ਇਦਾਂ ਮਿਲਣਗੇ ਪੈਸੇ
ਫਿੰਗਰਪ੍ਰਿੰਟ ਨਾ ਮਿਲਣ 'ਤੇ ਵੀ 3 ਮਿੰਟ 'ਚ ਮਿਲੇਗੀ Pension, ਡੋਰਸਟੈਪ ਬੈਂਕਿੰਗ ਬਜ਼ੁਰਗਾਂ ਨੂੰ ਵੱਡੀ ਰਾਹਤ; ਇਦਾਂ ਮਿਲਣਗੇ ਪੈਸੇ
ਅੱਜ 16 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਸਿਲੰਡਰ? ਜਾਣੋ ਰੇਟ
ਅੱਜ 16 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਸਿਲੰਡਰ? ਜਾਣੋ ਰੇਟ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget