DA and HRA Hike: ਹੁਣ ਸਰਕਾਰੀ ਮੁਲਾਜ਼ਮਾਂ ਦੇ ਡੀਏ ਦੇ ਨਾਲ-ਨਾਲ HRA 'ਚ ਵੀ 3 ਫੀਸਦੀ ਵਾਧਾ, ਇਸ ਦਿਨ ਤੋਂ ਵਧੇਗੀ ਤਨਖਾਹ
ਜਲਦੀ ਹੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ (DA) 38 ਤੋਂ 39 ਫੀਸਦੀ ਤੱਕ ਵਧ ਸਕਦਾ ਹੈ। ਮੌਜੂਦਾ ਸਮੇਂ 'ਚ 34 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ।
ਨਵੀਂ ਦਿੱਲੀ: ਮਹਿੰਗਾਈ ਭੱਤੇ ਵਿੱਚ ਵਾਧੇ ਦੀ ਉਡੀਕ ਕਰ ਰਹੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਇਸ ਦੇ ਨਾਲ ਹੀ ਹੁਣ ਮੁਲਾਜ਼ਮਾਂ ਲਈ ਇੱਕ ਹੋਰ ਵੱਡੀ ਖ਼ਬਰ ਆਉਣ ਵਾਲੀ ਹੈ। ਦਰਅਸਲ, ਸਰਕਾਰ ਛੇਤੀ ਹੀ ਮਹਿੰਗਾਈ ਭੱਤੇ ਦੇ ਨਾਲ-ਨਾਲ HRA ਵੀ ਵਧਾ ਸਕਦੀ ਹੈ। ਦੱਸ ਦੇਈਏ ਕਿ ਕਿਆਸ ਲਗਾਏ ਜਾ ਰਹੇ ਹਨ ਕਿ ਜੁਲਾਈ ਤੋਂ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਤਿੰਨ ਫੀਸਦੀ ਦਾ ਵਾਧਾ ਹੋ ਸਕਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਡੀਏ ਦੇ ਨਾਲ ਹੀ ਐਚਆਰਏ ਵਿੱਚ 3 ਫੀਸਦੀ ਵਾਧਾ ਵੀ ਜਲਦੀ ਹੀ ਹੋ ਸਕਦਾ ਹੈ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਸਰਕਾਰ ਨੇ ਇਸ ਲਈ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਾਲ 2023 ਤੱਕ ਕਰਮਚਾਰੀਆਂ ਦਾ HRA ਵਧੇਗਾ। ਹਾਲਾਂਕਿ, ਅਜਿਹਾ ਉਦੋਂ ਹੀ ਹੋਵੇਗਾ ਜਦੋਂ ਮਹਿੰਗਾਈ ਭੱਤੇ ਵਿੱਚ ਮੌਜੂਦਾ 34 ਫੀਸਦੀ ਤੋਂ 16 ਫੀਸਦੀ ਤੱਕ ਦਾ ਵਾਧਾ ਹੁੰਦਾ ਹੈ। ਜੁਲਾਈ 2022 ਤੋਂ ਬਾਅਦ ਮਹਿੰਗਾਈ ਭੱਤੇ ਵਿੱਚ 4-5 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ।
ਜਲਦੀ ਹੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ (DA) 38 ਤੋਂ 39 ਫੀਸਦੀ ਤੱਕ ਵਧ ਸਕਦਾ ਹੈ। ਮੌਜੂਦਾ ਸਮੇਂ 'ਚ 34 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਮਹਿੰਗਾਈ ਭੱਤੇ ਦੇ ਨਾਲ, ਹੋਰ ਭੱਤਿਆਂ ਵਿੱਚ ਵੀ ਵਾਧਾ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹਾਊਸ ਰੈਂਟ ਅਲਾਉਂਸ ਹੈ।
ਸਾਲ 2021 ਵਿੱਚ ਜੁਲਾਈ ਤੋਂ ਬਾਅਦ ਮਹਿੰਗਾਈ ਭੱਤੇ ਦੇ 25% ਨੂੰ ਪਾਰ ਕਰਨ ਦੇ ਨਾਲ HRA ਨੂੰ ਵੀ ਸੋਧਿਆ ਗਿਆ ਸੀ। ਸਰਕਾਰ ਨੇ ਜੁਲਾਈ 2021 'ਚ ਮਹਿੰਗਾਈ ਭੱਤੇ ਨੂੰ ਵਧਾ ਕੇ 28 ਫੀਸਦੀ ਕਰ ਦਿੱਤਾ ਸੀ। HRA ਦੀਆਂ ਮੌਜੂਦਾ ਦਰਾਂ 27%, 18% ਅਤੇ 9% ਹਨ। ਹੁਣ ਸਵਾਲ ਇਹ ਹੈ ਕਿ ਡੀਏ ਵਿੱਚ ਵਾਧੇ ਤੋਂ ਬਾਅਦ ਐਚਆਰਏ ਦੀ ਅਗਲੀ ਸੋਧ ਕਦੋਂ ਹੋਵੇਗੀ?
ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਦੀ ਹਵਾਈ ਗੇੜੀ 'ਤੇ ਭੜਕੇ ਕਾਂਗਰਸੀ, ਦੋ ਦਿਨਾਂ 'ਚ ਉਡਾਏ 56 ਲੱਖ, ਪੰਜਾਬ 'ਤੇ ਕੁਝ ਰਹਿਮ ਕਰੋ: ਪਰਗਟ ਸਿੰਘ