ਸੀਐਮ ਭਗਵੰਤ ਮਾਨ ਦੀ ਹਵਾਈ ਗੇੜੀ 'ਤੇ ਭੜਕੇ ਕਾਂਗਰਸੀ, ਦੋ ਦਿਨਾਂ 'ਚ ਉਡਾਏ 56 ਲੱਖ, ਪੰਜਾਬ 'ਤੇ ਕੁਝ ਰਹਿਮ ਕਰੋ: ਪਰਗਟ ਸਿੰਘ
ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਸੰਗਰੂਰ ਲੋਕ ਸਭਾ ਉਪ ਚੋਣ ਲਈ 'ਆਪ' ਉਮੀਦਵਾਰ ਲਈ ਰੋਡ ਸ਼ੋਅ ਕੀਤਾ।
ਚੰਡੀਗੜ੍ਹ: ਕਾਂਗਰਸੀ ਵਿਧਾਇਕਾਂ ਪਰਗਟ ਸਿੰਘ ਤੇ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann) ਦੇ ਵੱਡੇ ਹਵਾਈ ਖ਼ਰਚੇ 'ਤੇ ਸਵਾਲ ਚੁੱਕੇ ਹਨ। ਪਰਗਟ ਸਿੰਘ ਨੇ ਸੋਮਵਾਰ ਨੂੰ ਟਵੀਟ ਕੀਤਾ, ਸੀਐਮ ਨੇ ਦੋ ਦਿਨਾਂ ਦੀ ਹਵਾਈ ਯਾਤਰਾ 'ਤੇ 56 ਲੱਖ ਖਰਚ ਕੀਤੇ। ਮਾਨ ਨੂੰ ਟੈਗ ਕਰਦੇ ਹੋਏ ਪਰਗਟ ਸਿੰਘ (Pargat Singh) ਨੇ ਲਿਖਿਆ, 'ਇਹ ਪੈਸਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਹੈ, ਜੋ ਤੁਸੀਂ ਆਪਣੇ ਤੇ ਦਿੱਲੀ ਦੇ ਮਾਲਕਾਂ 'ਤੇ ਖਰਚ ਕਰ ਰਹੇ ਹੋ। ਪੰਜਾਬ 'ਤੇ ਕੁਝ ਰਹਿਮ ਕਰੋ।
पंजाब के मुख्यमंत्री @BhagwantMann ने 2 दिन में हवाई जहाज़ पर खर्चे 56 लाख रुपए। @BhagwantMann जी ये पैसा पंजाब के लोगों के टैक्स का है ,जिसे आप अपने और दिल्ली के आकाओं पर उड़ा रहे हैं । रहम कीजिए पंजाब पर थोड़ा, आम नहीं खास से भी ऊपर हैं खर्चे आपके।#KhaasAaDmiParty pic.twitter.com/rOHzinSHhj
— Pargat Singh (@PargatSOfficial) June 20, 2022
ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੇ ਆਰਟੀਆਈ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, 'ਸਾਬਕਾ ਸੀਐਮ ਚੰਨੀ 'ਤੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਦਾ ਦੋਸ਼ ਲਗਾਉਣ ਵਾਲੇ ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਤੇ ਬਾਅਦ ਵਿਚ 2 ਦਿਨਾਂ ਲਈ ਹਵਾਈ ਯਾਤਰਾ 'ਤੇ 55.44 ਲੱਖ ਖਰਚ ਕੀਤੇ। ਕੀ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਮਾਰ ਝੱਲ ਰਿਹਾ ਪੰਜਾਬ ਸੁੱਖ-ਸਹੂਲਤਾਂ ਦਾ ਇੰਨਾ ਖਰਚਾ ਝੱਲ ਸਕਦਾ ਹੈ?
ਇਹ ਵੀ ਪੜ੍ਹੋ: Sangrur Lok Sabha by-election: ਸੰਗਰੂਰ 'ਚ ਅੱਜ ਥਮ ਜਾਏਗਾ ਚੋਣ ਪ੍ਰਚਾਰ, ਸ਼ਾਮ 6 ਵਜੇ ਮਗਰੋਂ ਲਾਗੂ ਹੋਏਗੀ ਧਾਰਾ 144