FASTag ਨਾਲ 20 ਹਜ਼ਾਰ ਕਰੋੜ ਰੁਪਏ ਦੇ ਪੈਟਰੋਲ-ਡੀਜ਼ਲ ਦੀ ਬਚਤ! ਸਰਕਾਰ ਦੇ ਝੋਲੀ 'ਚ ਜਾਣਗੇ 10,000 ਕਰੋੜ ਰੁਪਏ
FASTag ਲਾਜ਼ਮੀ ਕਰਨ ਤੋਂ ਬਾਅਦ ਟੋਲ ਕੁਲੈਕਸ਼ਨ ਵਿੱਚ ਵੱਡਾ ਵਾਧਾ ਦੇਖਿਆ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਕਿਹਾ ਕਿ ਟੋਲ ਕੁਲੈਕਸ਼ਨ ਦਾ ਅੰਕੜਾ FASTag ਰਾਹੀਂ 104 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਨਵੀਂ ਦਿੱਲੀ: ਹਾਈਵੇਅ 'ਤੇ FASTag ਲਾਜ਼ਮੀ ਕਰਨ ਨਾਲ ਪੈਟਰੋਲ-ਡੀਜ਼ਲ ਦੇ ਖਰਚਿਆਂ 'ਤੇ ਸਾਲਾਨਾ 20,000 ਕਰੋੜ ਰੁਪਏ ਦੀ ਬਚਤ ਹੋਏਗੀ। ਇਸ ਦੇ ਨਾਲ ਹੀ ਮਾਲੀਆ ਵਿੱਚ ਵੀ 10,000 ਕਰੋੜ ਰੁਪਏ ਦਾ ਵਾਧਾ ਹੋਇਆ। ਕੇਂਦਰੀ ਮੰਤਰੀ ਨਿਤਿਨ ਗਡਕਰੀ (nitin gadkari) ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਗੱਲ ਦੇਸ਼ ਭਰ ਦੇ ਟੋਲ ਪਲਾਜ਼ਿਆਂ (Toll Plazas) ‘ਤੇ ਲਾਈਵ ਸਥਿਤੀ ਬਾਰੇ ਜਾਣਨ ਲਈ ਨਿਗਰਾਨੀ ਪ੍ਰਣਾਲੀ ਦੀ ਸ਼ੁਰੂਆਤ ਕਰਦਿਆਂ ਕਹੀ।
ਮੀਡੀਆ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ, ‘ਫਾਸਟੈਗ ਰਾਹੀਂ ਇਲੈਕਟ੍ਰਾਨਿਕ ਮਾਧਿਅਮ ਨਾਲ ਇਕੱਤਰ ਕਰਨ ਨਾਲ ਟੋਲ ਪਲਾਜ਼ਿਆਂ ‘ਤੇ ਦੇਰੀ ਤੋਂ ਛੁਟਕਾਰਾ ਮਿਲਿਆ। ਇਸ ਦੇ ਨਾਲ ਹੀ ਈਂਧਨ ਦੀ ਖਪਤ ਵਿੱਚ ਸਾਲਾਨਾ 20,000 ਕਰੋੜ ਰੁਪਏ ਦੀ ਬਚਤ ਹੋਏਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮਾਲੀਏ ਵਿੱਚ ਵੀ ਸਾਲਾਨਾ 10,000 ਕਰੋੜ ਰੁਪਏ ਦਾ ਵਾਧਾ ਹੋਵੇਗਾ।
ਇਸ ਦੇ ਨਾਲ ਹੀ ਗਡਕਰੀ ਨੇ ਕਿਹਾ ਕਿ ਟੋਲਿੰਗ ਲਈ ਨਵਾਂ ਜੀਪੀਐਸ ਸਿਸਟਮ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਹਾਈਵੇ 'ਤੇ ਚੱਲਣ ਵਾਲੇ ਵਾਹਨ ਸਿਰਫ ਉਨ੍ਹਾਂ ਦੀ ਐਂਟਰੀ ਤੇ ਐਗਜ਼ਿਟ ਦੇ ਅਧਾਰ 'ਤੇ ਭੁਗਤਾਨ ਕਰ ਸਕਣਗੇ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਪ੍ਰਣਾਲੀ ਨੂੰ ਲਾਗੂ ਕਰਨ ਵਿੱਚ 2 ਸਾਲ ਲੱਗ ਸਕਦੇ ਹਨ।
ਇਲੈਕਟ੍ਰਾਨਿਕ ਟੋਲ ਕੁਲੈਕਸ਼ਨ 93 ਪ੍ਰਤੀਸ਼ਤ ਤੱਕ ਪਹੁੰਚ ਗਿਆ
ਜੈਪੁਰ ਟੋਲ ਪਲਾਜ਼ਾ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਔਸਤਨ ਇੱਥੇ 30 ਮਿੰਟ ਦੀ ਦੇਰੀ ਹੁਣ ਘੱਟ ਕੇ ਸਿਰਫ 5 ਮਿੰਟ ਰਹਿ ਗਈ ਹੈ। ਟੋਲ ਪਲਾਜ਼ਿਆਂ ਵਿੱਚ ਤਕਰੀਬਨ 80 ਪ੍ਰਤੀਸ਼ਤ ਦਾ ਜ਼ੀਰੋ ਉਡੀਕ ਸਮਾਂ ਰਹਿ ਗਿਆ ਹੈ। ਇਲੈਕਟ੍ਰਾਨਿਕ ਕਲੈਕਸ਼ਨ 80 ਪ੍ਰਤੀਸ਼ਤ ਤੋਂ 93 ਪ੍ਰਤੀਸ਼ਤ ਤੱਕ ਵਧਿਆ ਹੈ।
ਟੋਲ ਪਲਾਜ਼ਾ ਦੀ ਲਾਈਵ ਮਾਨੀਟਰਿੰਗ ਇਨਕਮ ਟੈਕਸ, ਜੀਐਸਟੀ ਤੇ ਕਈ ਹੋਰ ਵਿਭਾਗਾਂ ਲਈ ਇੱਕ ਬਿਹਤਰ ਸਾਧਨ ਸਾਬਤ ਹੋਵੇਗਾ। ਦੱਸ ਦਈਏ ਕਿ ਕੇਂਦਰ ਨੇ ਇਸ ਪਲੇਟਫਾਰਮ ਦੀ ਸਹੂਲਤ 8 ਸੂਬਿਆਂ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ: ਬੈਂਕਾਂ ਮਗਰੋਂ ਟੀਵੀ ਚੈਨਲਾਂ ਦੇ ਰਲੇਵੇਂ ਦੀ ਤਿਆਰੀ 'ਚ ਮੋਦੀ ਸਰਕਾਰ, ਜਾਣੋ ਰਾਜ ਸਭਾ ਤੇ ਲੋਕ ਸਭਾ ਚੈਨਲਾਂ ਦਾ ਕੀ ਹੋਏਗਾ ਨਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904