(Source: Poll of Polls)
PF Interest: ਸਾਢੇ 6 ਕਰੋੜ ਲੋਕਾਂ ਨੂੰ ਦੀਵਾਲੀ ਦਾ ਤੋਹਫਾ, ਇੰਝ ਚੈੱਕ ਕਰੋ ਤੁਹਾਨੂੰ ਮਿਲਿਆ ਹੈ ਜਾਂ ਨਹੀਂ?
ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਮੈਂਬਰਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦੀਵਾਲੀ ਤੋਂ ਪਹਿਲਾਂ ਕਰੀਬ ਸਾਢੇ 6 ਕਰੋੜ PF ਖਾਤਾਧਾਰਕਾਂ ਨੂੰ ਵਿੱਤੀ ਤੌਰ 'ਤੇ ਖੁਸ਼ਖਬਰੀ ਮਿਲਣ ਵਾਲੀ ਹੈ।
![PF Interest: ਸਾਢੇ 6 ਕਰੋੜ ਲੋਕਾਂ ਨੂੰ ਦੀਵਾਲੀ ਦਾ ਤੋਹਫਾ, ਇੰਝ ਚੈੱਕ ਕਰੋ ਤੁਹਾਨੂੰ ਮਿਲਿਆ ਹੈ ਜਾਂ ਨਹੀਂ? EFPO starts crediting 8.5% PF interest ahead of Diwali: Check how to withdraw money in 1 hour PF Interest: ਸਾਢੇ 6 ਕਰੋੜ ਲੋਕਾਂ ਨੂੰ ਦੀਵਾਲੀ ਦਾ ਤੋਹਫਾ, ਇੰਝ ਚੈੱਕ ਕਰੋ ਤੁਹਾਨੂੰ ਮਿਲਿਆ ਹੈ ਜਾਂ ਨਹੀਂ?](https://feeds.abplive.com/onecms/images/uploaded-images/2021/10/19/b9651e73bc4d1da6f18c0ac808ade4d6_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਮੈਂਬਰਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦੀਵਾਲੀ ਤੋਂ ਪਹਿਲਾਂ ਕਰੀਬ ਸਾਢੇ 6 ਕਰੋੜ PF ਖਾਤਾਧਾਰਕਾਂ ਨੂੰ ਵਿੱਤੀ ਤੌਰ 'ਤੇ ਖੁਸ਼ਖਬਰੀ ਮਿਲਣ ਵਾਲੀ ਹੈ।
ਦਰਅਸਲ, EPFO ਨੇ ਪ੍ਰੋਵੀਡੈਂਟ ਫੰਡ (PF) ਦੇ ਗਾਹਕਾਂ ਨੂੰ ਵਿਆਜ ਦਾ ਪੈਸਾ ਟ੍ਰਾਂਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਹਾਡਾ PF ਵੀ ਕੱਟਿਆ ਜਾਂਦਾ ਹੈ, ਤਾਂ ਦੇਖੋ ਕਿ ਤੁਹਾਡੇ ਖਾਤੇ ਟਚ ਵਿਆਜ ਦਾ ਪੈਸਾ ਆਇਆ ਹੈ ਜਾਂ ਨਹੀਂ। ਪਿਛਲੇ ਕੁਝ ਮਹੀਨਿਆਂ ਤੋਂ ਲੋਕ ਪੀਐਫ 'ਤੇ ਵਿਆਜ ਮਿਲਣ ਦੀ ਉਡੀਕ ਕਰ ਰਹੇ ਸੀ।
ਵਿਆਜ ਦੇ ਪੈਸੇ ਸਿੱਧੇ ਕਰਮਚਾਰੀਆਂ ਦੇ ਖਾਤੇ ਵਿੱਚ ਜਮ੍ਹਾ ਹੋ ਰਹੇ ਹਨ। EPFO ਦਾ ਕਹਿਣਾ ਹੈ ਕਿ ਦੀਵਾਲੀ ਤੋਂ ਪਹਿਲਾਂ ਸਾਰੇ ਖਾਤਾਧਾਰਕਾਂ ਨੂੰ ਵਿਆਜ ਦੇ ਪੈਸੇ ਮਿਲ ਜਾਣਗੇ। ਯਾਨੀ ਵਿੱਤੀ ਸਾਲ 2020-21 ਦਾ ਵਿਆਜ ਦੀਵਾਲੀ ਤੱਕ ਮਿਲਣ ਦੀ ਪੂਰੀ ਉਮੀਦ ਹੈ। ਇਸ ਵਾਰ EPFO ਨੇ ਖਾਤੇ 'ਚ ਜਮ੍ਹਾ ਰਾਸ਼ੀ 'ਤੇ 8.5 ਫੀਸਦੀ ਵਿਆਜ ਦੇਣ ਦਾ ਐਲਾਨ ਕੀਤਾ ਹੈ।
ਮਿਸਡ ਕਾਲ ਨਾਲ ਜਾਣੋ ਪੀਐਫ ਦੀ ਰਕਮ
ਹੁਣ ਤੁਸੀਂ ਸਿਰਫ਼ ਇੱਕ ਮਿਸਡ ਕਾਲ 'ਤੇ ਆਪਣੇ PF ਖਾਤੇ ਦੇ ਸਾਰੇ ਵੇਰਵੇ ਜਾਣ ਸਕਦੇ ਹੋ। EPFO ਨੇ ਇਹ (011-22901406) ਨੰਬਰ ਜਾਰੀ ਕੀਤਾ ਹੈ। ਤੁਹਾਨੂੰ ਸਿਰਫ਼ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਇਸ 'ਤੇ ਇੱਕ ਮਿਸਡ ਕਾਲ ਦੇਣੀ ਪਵੇਗੀ। ਜਿਵੇਂ ਹੀ ਤੁਸੀਂ ਇਸ ਨੰਬਰ 'ਤੇ ਕਾਲ ਕਰੋਗੇ, ਕੁਝ ਸਕਿੰਟਾਂ ਦੀ ਘੰਟੀ ਵੱਜਣ ਤੋਂ ਬਾਅਦ ਫੋਨ ਡਿਸਕਨੈਕਟ ਹੋ ਜਾਵੇਗਾ ਅਤੇ ਫਿਰ ਖਾਤੇ ਦੀ ਪੂਰੀ ਜਾਣਕਾਰੀ ਮੈਸੇਜ ਰਾਹੀਂ ਆ ਜਾਵੇਗੀ।
ਮੈਸੇਜ ਰਾਹੀਂ ਜਾਣੋ PF ਦੀ ਰਕਮ
ਤੁਸੀਂ ਐਸਐਮਐਸ ਰਾਹੀਂ ਪੀਐਫ ਬੈਲੇਂਸ ਵੀ ਚੈੱਕ ਕਰ ਸਕਦੇ ਹੋ। ਇਸ ਦੇ ਲਈ EPFO ਨੇ ਨੰਬਰ ਜਾਰੀ ਕੀਤਾ ਹੈ। ਇਸ ਦੇ ਲਈ ਰਜਿਸਟਰਡ ਮੋਬਾਈਲ ਨੰਬਰ ਤੋਂ 7738299899 'ਤੇ SMS ਭੇਜਣਾ ਹੋਵੇਗਾ। ਜਿਵੇਂ ਹੀ ਤੁਸੀਂ SMS ਕਰਦੇ ਹੋ, EPFO ਤੁਹਾਨੂੰ ਤੁਹਾਡੇ PF ਯੋਗਦਾਨ ਅਤੇ ਬਕਾਇਆ ਦੀ ਜਾਣਕਾਰੀ ਭੇਜ ਦੇਵੇਗਾ।
ਐਸਐਮਐਸ ਭੇਜਣ ਦਾ ਤਰੀਕਾ ਵੀ ਬਹੁਤ ਆਸਾਨ ਹੈ। ਇਸਦੇ ਲਈ ਤੁਹਾਨੂੰ 'EPFOHO UAN' ਨੂੰ 7738299899 'ਤੇ ਭੇਜਣਾ ਹੋਵੇਗਾ। ਇਹ ਸਹੂਲਤ 10 ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਕੰਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਬੰਗਾਲੀ ਵਿੱਚ ਉਪਲਬਧ ਹੈ। ਇਸ ਜਾਣਕਾਰੀ ਲਈ ਤੁਹਾਡਾ UAN, PAN ਅਤੇ ਆਧਾਰ ਲਿੰਕ ਹੋਣਾ ਜ਼ਰੂਰੀ ਹੈ।
ਉਮੰਗ ਐਪ ਤੋਂ ਵੀ ਪੀਐਫ ਦੀ ਰਕਮ ਦਾ ਪਤਾ
ਇਸ ਤੋਂ ਇਲਾਵਾ, ਤੁਸੀਂ UMANG ਐਪ ਰਾਹੀਂ ਪੀਐਫ ਖਾਤੇ ਵਿੱਚ ਜਮ੍ਹਾਂ ਰਕਮ ਦੀ ਵੀ ਜਾਂਚ ਕਰ ਸਕਦੇ ਹੋ। ਇਸਦੇ ਲਈ UMANG ਐਪ 'ਤੇ ਮੌਜੂਦ EPFO ਸੈਕਸ਼ਨ 'ਤੇ ਜਾਓ। ਕਰਮਚਾਰੀ ਕੇਂਦਰਿਤ ਸੇਵਾ 'ਤੇ ਕਲਿੱਕ ਕਰੋ। ਪਾਸਬੁੱਕ ਦੇਖੋ ਚੁਣੋ ਅਤੇ ਪਾਸਬੁੱਕ ਦੇਖਣ ਲਈ UAN ਨਾਲ ਲੌਗਇਨ ਕਰੋ। ਤੁਸੀਂ ਟੋਲ ਫਰੀ ਨੰਬਰ 1800-118-005 'ਤੇ ਵੀ ਸੰਪਰਕ ਕਰ ਸਕਦੇ ਹੋ।
EPFO ਦੇ ਨਿਯਮਾਂ ਦੇ ਮੁਤਾਬਕ, ਫੋਨ ਕਾਲ ਜਾਂ ਮੈਸੇਜ ਰਾਹੀਂ ਉਹੀ ਖਪਤਕਾਰ ਜਾਣਕਾਰੀ ਹਾਸਲ ਕਰੇਗਾ, ਜਿਸ ਦਾ UAN ਐਕਟਿਵ ਹੋਵੇਗਾ। ਇਸ ਦੇ ਨਾਲ ਜੇਕਰ ਤੁਹਾਡਾ UAN ਤੁਹਾਡੇ ਕਿਸੇ ਬੈਂਕ ਖਾਤੇ, ਆਧਾਰ ਅਤੇ ਪੈਨ ਨਾਲ ਜੁੜਿਆ ਹੋਇਆ ਹੈ, ਤਾਂ ਤੁਸੀਂ ਆਪਣਾ ਆਖਰੀ ਯੋਗਦਾਨ ਅਤੇ ਖਾਤੇ ਦੇ ਸਾਰੇ ਵੇਰਵੇ ਲੈ ਸਕਦੇ ਹੋ।
ਇਹ ਵੀ ਪੜ੍ਹੋ: China Lockdown Lanzhou: ਚੀਨ 'ਚ ਕੋਵਿਡ-19 ਦਾ ਕਹਿਰ, 40 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਲੌਕਡਾਊਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)