ਸ਼ੇਅਰ ਬਾਜ਼ਾਰ ਤੇ ਰੁਪਏ ਦੇ ਨਾਲ ਹੀ ਸੋਨਾ-ਚਾਂਦੀ ਵੀ ਢਹਿ-ਢੇਰੀ, ਸੋਨਾ 1234 ਰੁਪਏ ਤੇ ਚਾਂਦੀ 3246 ਰੁਪਏ ਸਸਤੇ
ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਸੁਰਿੰਦਰ ਮਹਿਤਾ ਮੁਤਾਬਕ ਸੋਨੇ 'ਚ ਤੇਜ਼ੀ ਜਾਰੀ ਰਹਿਣ ਦੀ ਉਮੀਦ ਹੈ। ਇਸ ਸਾਲ ਇਹ 55,000 ਰੁਪਏ ਦਾ ਅੰਕੜਾ ਪਾਰ ਕਰ ਸਕਦਾ ਹੈ।
Gold Price: ਸ਼ੇਅਰ ਬਾਜ਼ਾਰ ਤੇ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਗਿਰਾਵਟ ਦੇ ਨਾਲ ਹੀ ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ 9 ਮਈ ਨੂੰ ਸੋਨਾ 51,699 ਰੁਪਏ 'ਤੇ ਸੀ, ਜੋ ਹੁਣ 14 ਮਈ ਨੂੰ ਸਰਾਫ਼ਾ ਬਾਜ਼ਾਰ 'ਚ 50,465 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਮਤਲਬ ਇਸ ਹਫ਼ਤੇ ਇਸ ਦੀ ਕੀਮਤ 1,234 ਰੁਪਏ ਘੱਟ ਗਈ ਹੈ।
ਚਾਂਦੀ ਵੀ 59 ਹਜ਼ਾਰ 'ਤੇ ਆਈ
IBJA ਦੀ ਵੈੱਬਸਾਈਟ ਦੇ ਮੁਤਾਬਕ ਚਾਂਦੀ 'ਚ ਇਸ ਹਫ਼ਤੇ ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਹਫ਼ਤੇ ਦੇ ਸ਼ੁਰੂ 'ਚ ਇਹ 62,352 ਰੁਪਏ 'ਤੇ ਸੀ ਜੋ ਹੁਣ ਘਟ ਕੇ 59,106 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ ਹੈ। ਮਤਲਬ ਇਸ ਹਫ਼ਤੇ ਇਸ ਦੀ ਕੀਮਤ 3,246 ਰੁਪਏ ਘੱਟ ਗਈ ਹੈ।
ਮਿਸਡ ਕਾਲ ਰਾਹੀਂ ਪਤਾ ਕਰੋ ਸੋਨੇ ਦਾ ਰੇਟ
ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਸੋਨੇ-ਚਾਂਦੀ ਦੀ ਕੀਮਤ ਜਾਣ ਸਕਦੇ ਹੋ। ਇਸ ਦੇ ਲਈ ਤੁਹਾਨੂੰ 8955664433 ਨੰਬਰ 'ਤੇ ਮਿਸ ਕਾਲ ਕਰਨੀ ਪਵੇਗੀ ਅਤੇ ਤੁਹਾਡੇ ਫ਼ੋਨ 'ਤੇ ਮੈਸੇਜ ਆ ਜਾਵੇਗਾ। ਇੱਥੇ ਤੁਸੀਂ ਨਵੀਆਂ ਕੀਮਤਾਂ ਦੀ ਜਾਂਚ ਕਰ ਸਕਦੇ ਹੋ।
ਇਸ ਸਾਲ 55,000 ਨੂੰ ਪਾਰ ਕਰ ਸਕਦਾ ਸੋਨਾ
ਵਿੱਤੀ ਸਲਾਹਕਾਰ ਫ਼ਰਮ ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਮੁਤਾਬਕ ਵਧਦੀ ਮਹਿੰਗਾਈ ਕਾਰਨ ਆਉਣ ਵਾਲੇ ਦਿਨਾਂ 'ਚ ਸੋਨੇ 'ਚ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਇਸ ਕਾਰਨ ਅਗਲੇ 12 ਮਹੀਨਿਆਂ ਤੱਕ ਕਾਮੈਕਸ 'ਤੇ ਸੋਨਾ 2050 ਡਾਲਰ ਪ੍ਰਤੀ ਔਂਸ ਮਤਲਬ 55,320 ਰੁਪਏ ਪ੍ਰਤੀ 10 ਗ੍ਰਾਮ ਦੀ ਰੇਂਜ 'ਚ ਟ੍ਰੇਡ ਕਰ ਸਕਦਾ ਹੈ।
ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਸੁਰਿੰਦਰ ਮਹਿਤਾ ਮੁਤਾਬਕ ਸੋਨੇ 'ਚ ਤੇਜ਼ੀ ਜਾਰੀ ਰਹਿਣ ਦੀ ਉਮੀਦ ਹੈ। ਇਸ ਸਾਲ ਇਹ 55,000 ਰੁਪਏ ਦਾ ਅੰਕੜਾ ਪਾਰ ਕਰ ਸਕਦਾ ਹੈ। ਇਸ ਲਿਹਾਜ਼ ਨਾਲ ਵੀ ਸੋਨੇ 'ਚ ਨਿਵੇਸ਼ ਕਰਨ ਦਾ ਇਹੀ ਚੰਗਾ ਸਮਾਂ ਹੈ।