Gold Limit: ਸਾਵਧਾਨ! ਜੇ ਤੁਹਾਡੇ ਘਰ ਪਿਆ ਲਿਮਟ ਤੋਂ ਵੱਧ ਸੋਨਾ ਤਾਂ ਹੋਏਗਾ ਐਕਸ਼ਨ...ਦੇਣਾ ਪਵੇਗਾ ਮੋਟਾ ਟੈਕਸ
ਕੀ ਤੁਸੀਂ ਜਾਣਦੇ ਹੋ ਕਿ ਘਰ ਵਿੱਚ ਕਿੰਨਾ ਸੋਨਾ ਰੱਖਿਆ ਜਾ ਸਕਦਾ ਹੈ? ਜੇਕਰ ਤੁਸੀਂ ਤੈਅ ਲਿਮਟ ਤੋਂ ਵੱਧ ਸੋਨਾ ਰੱਖਦੇ ਹੋ ਤਾਂ ਕੀ ਐਕਸ਼ਨ ਹੋਵੇਗਾ? ਕੀ ਤੁਹਾਨੂੰ ਸੋਨਾ ਵੇਚਣ 'ਤੇ ਟੈਕਸ ਦੇਣਾ ਪਵੇਗਾ?
Gold Holding Limit: ਕੀ ਤੁਸੀਂ ਜਾਣਦੇ ਹੋ ਕਿ ਘਰ ਵਿੱਚ ਕਿੰਨਾ ਸੋਨਾ ਰੱਖਿਆ ਜਾ ਸਕਦਾ ਹੈ? ਜੇਕਰ ਤੁਸੀਂ ਤੈਅ ਲਿਮਟ ਤੋਂ ਵੱਧ ਸੋਨਾ ਰੱਖਦੇ ਹੋ ਤਾਂ ਕੀ ਐਕਸ਼ਨ ਹੋਵੇਗਾ? ਕੀ ਤੁਹਾਨੂੰ ਸੋਨਾ ਵੇਚਣ 'ਤੇ ਟੈਕਸ ਦੇਣਾ ਪਵੇਗਾ? ਇਹ ਸਵਾਲ ਹਰ ਭਾਰਤੀ ਲਈ ਅਹਿਮ ਹਨ ਕਿਉਂਕਿ ਹਰ ਘਰ ਵਿੱਚ ਥੋੜ੍ਹਾ ਜਾਂ ਬਹੁਤਾ ਸੋਨਾ ਰੱਖਿਆ ਜਾਂਦਾ ਹੈ। ਤੁਹਾਨੂੰ ਇਸ ਲੇਖ ਵਿੱਚ ਅਜਿਹੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ।
ਦਰਅਸਲ ਭਾਰਤ ਵਿੱਚ ਸੋਨਾ ਖਰੀਦਣਾ ਇੱਕ ਰਵਾਇਤੀ ਪ੍ਰਥਾ ਹੈ। ਇਸ ਲਈ ਸੋਨੇ ਨੂੰ ਸਿਰਫ਼ ਨਿਵੇਸ਼ ਵਜੋਂ ਨਹੀਂ ਦੇਖਿਆ ਜਾਂਦਾ। ਔਰਤਾਂ ਵੱਖ-ਵੱਖ ਤਰ੍ਹਾਂ ਦੇ ਗਹਿਣੇ ਪਹਿਨਣਾ ਪਸੰਦ ਕਰਦੀਆਂ ਹਨ। ਬਹੁਤ ਸਾਰੇ ਲੋਕ ਐਮਰਜੈਂਸੀ ਦੀ ਸਥਿਤੀ ਲਈ ਸੋਨੇ ਨੂੰ ਬੈਂਕ ਦੇ ਰੂਪ ਵਿੱਚ ਵੀ ਰੱਖਦੇ ਹਨ ਪਰ ਤੁਸੀਂ ਘਰ ਵਿੱਚ ਕਿੰਨਾ ਸੋਨਾ ਰੱਖ ਸਕਦੇ ਹੋ? ਆਓ ਜਾਣਦੇ ਹਾਂ....
ਭਾਰਤ ਸਰਕਾਰ ਦੇ ਇਨਕਮ ਟੈਕਸ ਨਿਯਮਾਂ ਤਹਿਤ ਘਰ ਵਿੱਚ ਸੋਨਾ ਰੱਖਣ ਦੀ ਇੱਕ ਲਿਮਟ ਹੈ। ਇਹ ਲਿਮਟ ਔਰਤਾਂ ਤੇ ਮਰਦਾਂ ਲਈ ਵੱਖਰੀ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀਬੀਡੀਟੀ) ਦੇ ਨਿਯਮਾਂ ਅਨੁਸਾਰ, ਤੁਸੀਂ ਆਪਣੇ ਘਰ ਵਿੱਚ ਸਿਰਫ਼ ਇੱਕ ਨਿਸ਼ਚਿਤ ਮਾਤਰਾ ਵਿੱਚ ਸੋਨਾ ਰੱਖ ਸਕਦੇ ਹੋ। ਜੇਕਰ ਤੁਹਾਡੇ ਕੋਲ ਇਸ ਸੀਮਾ ਤੋਂ ਵੱਧ ਸੋਨਾ ਹੈ, ਤਾਂ ਤੁਹਾਨੂੰ ਇਸ ਲਈ ਉਚਿਤ ਸਰੋਤ ਤੇ ਸਬੂਤ ਪ੍ਰਦਾਨ ਕਰਨਾ ਹੋਵੇਗਾ। ਇਸ ਲਈ ਸੋਨੇ ਦੀ ਖਰੀਦ ਨਾਲ ਸਬੰਧਤ ਰਸੀਦਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।
ਸਰਕਾਰ ਵੱਲੋਂ ਕਿੰਨੀ ਲਿਮਟ ਤੈਅ
ਇਨਕਮ ਟੈਕਸ ਕਾਨੂੰਨ ਮੁਤਾਬਕ ਵਿਆਹੁਤਾ ਔਰਤਾਂ 500 ਗ੍ਰਾਮ ਤੱਕ ਸੋਨਾ ਰੱਖ ਸਕਦੀਆਂ ਹਨ। ਜਦੋਂਕਿ ਅਣਵਿਆਹੀਆਂ ਔਰਤਾਂ 250 ਗ੍ਰਾਮ ਤੱਕ ਸੋਨਾ ਰੱਖ ਸਕਦੀਆਂ ਹਨ। ਪੁਰਸ਼ਾਂ ਨੂੰ ਸਿਰਫ 100 ਗ੍ਰਾਮ ਤੱਕ ਸੋਨਾ ਰੱਖਣ ਦੀ ਇਜਾਜ਼ਤ ਹੈ।
ਲਿਮਟ ਤੋਂ ਵੱਧ ਸੋਨਾ ਮਿਲਿਆ ਤਾਂ ਹੋਏਗਾ ਐਕਸ਼ਨ
ਜੇਕਰ ਤੁਸੀਂ ਆਪਣੀ ਆਮਦਨ ਤੋਂ ਕਾਨੂੰਨੀ ਤੌਰ 'ਤੇ ਸੋਨਾ ਖਰੀਦਿਆ ਹੈ, ਤਾਂ ਤੁਹਾਨੂੰ ਇਸ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਸੋਨੇ ਦੇ ਨਿਯਮਾਂ ਅਨੁਸਾਰ, ਜੇਕਰ ਤੁਸੀਂ ਤੈਅ ਸੀਮਾ ਦੇ ਅੰਦਰ ਸੋਨੇ ਦੇ ਗਹਿਣੇ ਰੱਖੇ ਹਨ ਤਾਂ ਤੁਹਾਡੇ ਗਹਿਣੇ ਜ਼ਬਤ ਨਹੀਂ ਕੀਤੇ ਜਾਣਗੇ ਪਰ ਜੇਕਰ ਤੁਹਾਡੇ ਕੋਲ ਨਿਰਧਾਰਤ ਸੀਮਾ ਤੋਂ ਵੱਧ ਸੋਨਾ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ਆਪਣੀ ਰਸੀਦ ਦਿਖਾਉਣੀ ਪਵੇਗੀ। ਅਜਿਹਾ ਨਾ ਕਰਨ 'ਤੇ ਸੋਨਾ ਜ਼ਬਤ ਕਰ ਲਿਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿੰਨਾ ਟੈਕਸ ਦੇਣਾ ਪਵੇਗਾ
ਘਰ ਵਿੱਚ ਸੋਨਾ ਰੱਖਣ 'ਤੇ ਕੋਈ ਟੈਕਸ ਨਹੀਂ ਹੈ ਪਰ ਜੇਕਰ ਤੁਸੀਂ ਸੋਨਾ ਵੇਚਦੇ ਹੋ ਤਾਂ ਤੁਹਾਨੂੰ ਇਸ 'ਤੇ ਟੈਕਸ ਦੇਣਾ ਪਵੇਗਾ। ਜੇਕਰ ਤੁਸੀਂ 3 ਸਾਲ ਤੱਕ ਸੋਨਾ ਰੱਖਿਆ ਹੈ ਤੇ ਫਿਰ ਇਸ ਨੂੰ ਵੇਚਦੇ ਹੋ, ਤਾਂ ਇਸ ਤੋਂ ਹੋਣ ਵਾਲੇ ਮੁਨਾਫੇ 'ਤੇ 20 ਫੀਸਦੀ ਲੌਂਗ ਟਰਮ ਕੈਪੀਟਲ ਗੇਨ (LTCG) ਟੈਕਸ ਲਾਇਆ ਜਾਵੇਗਾ।
ਜੇਕਰ ਤੁਸੀਂ 3 ਸਾਲਾਂ ਦੇ ਅੰਦਰ ਖਰੀਦੇ ਗੋਲਡ ਬਾਂਡ ਨੂੰ ਵੇਚਦੇ ਹੋ, ਤਾਂ ਇਸ ਤੋਂ ਹੋਣ ਵਾਲਾ ਲਾਭ ਤੁਹਾਡੀ ਆਮਦਨ ਵਿੱਚ ਜੋੜਿਆ ਜਾਵੇਗਾ। ਤੁਹਾਡੇ ਇਨਕਮ ਟੈਕਸ ਸਲੈਬ ਅਨੁਸਾਰ ਇਸ 'ਤੇ ਟੈਕਸ ਲਗਾਇਆ ਜਾਵੇਗਾ। 3 ਸਾਲ ਬਾਅਦ ਗੋਲਡ ਬਾਂਡ ਵੇਚਣ 'ਤੇ ਮੁਨਾਫੇ 'ਤੇ 30% ਟੈਕਸ ਹੈ। ਹਾਲਾਂਕਿ, ਜੇਕਰ ਤੁਸੀਂ ਗੋਲਡ ਬਾਂਡ ਨੂੰ ਮਿਆਦ ਪੂਰੀ ਹੋਣ ਤੱਕ ਰੱਖਦੇ ਹੋ, ਤਾਂ ਇਸ 'ਤੇ ਹੋਣ ਵਾਲੇ ਮੁਨਾਫੇ 'ਤੇ ਕੋਈ ਟੈਕਸ ਨਹੀਂ ਲੱਗਦਾ।