ਪੜਚੋਲ ਕਰੋ

Gold Price: ਸੋਨੇ ਦਾ ਭਾਅ ਢਹਿ-ਢੇਰੀ, ਇੱਕੋ ਦਿਨ 2600 ਰੁਪਏ ਤੋਲਾ ਸਸਤਾ, ਖਰੀਦਣ ਦਾ ਸੁਨਹਿਰੀ ਮੌਕਾ

Gold Price: ਦੁਨੀਆ ਭਰ ਦੇ ਕਾਰੋਬਾਰ ਲਈ ਅੱਜ ਦਾ ਦਿਨ ਕਾਲਾ ਸਾਬਤ ਹੋਇਆ। ਇਸ ਨੂੰ ਬਲੈਕ ਮੰਡੇ ਵੀ ਕਿਹਾ ਜਾ ਰਿਹਾ ਹੈ। ਅੱਜ 7 ਅਪ੍ਰੈਲ ਨੂੰ ਭਾਰਤੀ ਸਟਾਕ ਮਾਰਕੀਟ ਢਹਿ-ਢੇਰੀ ਹੋ ਗਈ। ਇਸ ਦੇ ਨਾਲ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਆਈ।

Gold Price: ਦੁਨੀਆ ਭਰ ਦੇ ਕਾਰੋਬਾਰ ਲਈ ਅੱਜ ਦਾ ਦਿਨ ਕਾਲਾ ਸਾਬਤ ਹੋਇਆ। ਇਸ ਨੂੰ ਬਲੈਕ ਮੰਡੇ ਵੀ ਕਿਹਾ ਜਾ ਰਿਹਾ ਹੈ। ਅੱਜ 7 ਅਪ੍ਰੈਲ ਨੂੰ ਭਾਰਤੀ ਸਟਾਕ ਮਾਰਕੀਟ ਢਹਿ-ਢੇਰੀ ਹੋ ਗਈ। ਇਸ ਦੇ ਨਾਲ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਆਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹ 2,613 ਡਿੱਗ ਕੇ ₹ 88,401 ਹੋ ਗਈ। ਪਹਿਲਾਂ 10 ਗ੍ਰਾਮ ਸੋਨੇ ਦੀ ਕੀਮਤ 91014 ਰੁਪਏ ਸੀ। 

ਇਸੇ ਤਰ੍ਹਾਂ ਇੱਕ ਕਿਲੋ ਚਾਂਦੀ ਦੀ ਕੀਮਤ 4,535 ਰੁਪਏ ਘਟ ਕੇ 88,375 ਰੁਪਏ ਪ੍ਰਤੀ ਕਿਲੋ ਹੋ ਗਈ। ਪਹਿਲਾਂ ਚਾਂਦੀ ਦੀ ਕੀਮਤ ₹ 92,910 ਪ੍ਰਤੀ ਕਿਲੋਗ੍ਰਾਮ ਸੀ। ਜਦੋਂ ਕਿ 28 ਮਾਰਚ ਨੂੰ ਚਾਂਦੀ ਨੇ ₹ 1,00,934 ਦਾ ਸਰਵਕਾਲੀਨ ਉੱਚਾ ਪੱਧਰ ਬਣਾਇਆ ਸੀ ਤੇ 3 ਅਪ੍ਰੈਲ ਨੂੰ ਸੋਨੇ ਨੇ ₹ 91,205 ਦਾ ਸਰਵਕਾਲੀਨ ਉੱਚਾ ਪੱਧਰ ਬਣਾਇਆ ਸੀ। ਇੱਕੋ ਦਿਨ ਵਿੱਚ ਸੋਨੇ ਦੇ ਭਾਅ ਵਿੱਚ 2,613 ਰੁਪਏ ਦੀ ਗਿਰਾਵਟ ਨਾਲ ਸਹਿਮ ਦਾ ਮਾਹੌਲ ਹੈ।

ਉਧਰ, ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਦੇ ਅਨੁਸਾਰ ਸੋਨੇ ਨੇ ਇਸ ਸਾਲ ਹੁਣ ਤੱਕ ਲਗਪਗ 19% ਦਾ ਰਿਟਰਨ ਦਿੱਤਾ ਹੈ। ਇਸ ਲਈ ਨਿਵੇਸ਼ਕ ਸੋਨੇ ਵਿੱਚ ਮੁਨਾਫਾ ਬੁੱਕ ਕਰਕੇ ਸਟਾਕ ਮਾਰਕੀਟ ਵਿੱਚ ਹੋਏ ਨੁਕਸਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਸੋਨੇ ਵਿੱਚ ਵਿਕਰੀ ਹੋਈ ਹੈ ਜੋ ਕੁਝ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਸੋਨਾ ਹੋਰ ਡਿੱਗ ਸਕਦਾ ਹੈ। ਹਾਲਾਂਕਿ ਵਧਦੇ ਭੂ-ਰਾਜਨੀਤਕ ਤਣਾਅ ਕਾਰਨ ਸੋਨੇ ਨੂੰ ਸਪੋਰਟ ਮਿਲ ਰਿਹਾ ਹੈ। ਇਸ ਦੇ ਨਾਲ ਹੀ, ਗੋਲਡ ਈਟੀਐਫ ਵਿੱਚ ਨਿਵੇਸ਼ ਵੀ ਵਧ ਰਿਹਾ ਹੈ। ਇਸ ਕਾਰਨ ਸੋਨੇ ਦੀ ਮੰਗ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਇਸ ਸਾਲ ਸੋਨਾ 94 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਪਹੁੰਚ ਸਕਦਾ ਹੈ।

ਸੋਨਾ ਖਰੀਦਦੇ ਸਮੇਂ ਇਨ੍ਹਾਂ 3 ਗੱਲਾਂ ਦਾ ਰੱਖੋ ਧਿਆਨ

1. ਸਿਰਫ਼ ਪ੍ਰਮਾਣਿਤ ਸੋਨਾ ਖਰੀਦੋ
ਹਮੇਸ਼ਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੁਆਰਾ ਪ੍ਰਮਾਣਿਤ ਹਾਲਮਾਰਕ ਵਾਲਾ ਸੋਨਾ ਖਰੀਦੋ। ਸੋਨੇ 'ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਵਿਲੱਖਣ ਪਛਾਣ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ, ਯਾਨੀ ਕੁਝ ਇਸ ਤਰ੍ਹਾਂ - AZ4524। ਹਾਲਮਾਰਕਿੰਗ ਰਾਹੀਂ ਇਹ ਜਾਣਨਾ ਸੰਭਵ ਹੈ ਕਿ ਇੱਕ ਖਾਸ ਸੋਨਾ ਕਿੰਨੇ ਕੈਰੇਟ ਦਾ ਹੈ।

2. ਕੀਮਤ ਦੀ ਕਰਾਸ ਚੈੱਕ ਕਰੋ
ਖਰੀਦ ਵਾਲੇ ਦਿਨ ਸੋਨੇ ਦੇ ਸਹੀ ਵਜ਼ਨ ਤੇ ਇਸ ਦੀ ਕੀਮਤ ਦੀ ਕਈ ਸਰੋਤਾਂ (ਜਿਵੇਂ ਕਿ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ) ਤੋਂ ਜਾਂਚ ਕਰੋ। ਸੋਨੇ ਦੀ ਕੀਮਤ 24 ਕੈਰੇਟ, 22 ਕੈਰੇਟ ਤੇ 18 ਕੈਰੇਟ ਦੇ ਅਨੁਸਾਰ ਬਦਲਦੀ ਹੈ। 24 ਕੈਰੇਟ ਸੋਨੇ ਨੂੰ ਸਭ ਤੋਂ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ, ਪਰ ਇਸ ਤੋਂ ਗਹਿਣੇ ਨਹੀਂ ਬਣਾਏ ਜਾਂਦੇ ਕਿਉਂਕਿ ਇਹ ਬਹੁਤ ਨਰਮ ਹੁੰਦਾ ਹੈ।

3. ਨਕਦ ਭੁਗਤਾਨ ਨਾ ਕਰੋ, ਬਿੱਲ ਲਓ
ਸੋਨਾ ਖਰੀਦਣ ਵੇਲੇ ਨਕਦ ਭੁਗਤਾਨ ਦੀ ਬਜਾਏ UPI (ਜਿਵੇਂ ਕਿ BHIM ਐਪ) ਤੇ ਡਿਜੀਟਲ ਬੈਂਕਿੰਗ ਰਾਹੀਂ ਭੁਗਤਾਨ ਕਰਨਾ ਬਿਹਤਰ ਹੈ। ਜੇਕਰ ਤੁਸੀਂ ਚਾਹੋ ਤਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਵੀ ਭੁਗਤਾਨ ਕਰ ਸਕਦੇ ਹੋ। ਇਸ ਤੋਂ ਬਾਅਦ ਬਿੱਲ ਲੈਣਾ ਨਾ ਭੁੱਲਣਾ। ਜੇਕਰ ਤੁਸੀਂ ਔਨਲਾਈਨ ਆਰਡਰ ਕੀਤਾ ਹੈ ਤਾਂ ਪੈਕੇਜਿੰਗ ਜ਼ਰੂਰ ਚੈੱਕ ਕਰੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਤਰਨਤਾਰਨ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ
ਤਰਨਤਾਰਨ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਤਰਨਤਾਰਨ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ
ਤਰਨਤਾਰਨ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ
ਚੰਡੀਗੜ੍ਹ ਮੇਅਰ ਚੋਣਾਂ ਦਾ ਹੋਇਆ ਐਲਾਨ, ਜਾਣੋ ਕਿੰਨੀ ਤਰੀਕ ਨੂੰ ਪੈਣਗੀਆਂ ਵੋਟਾਂ
ਚੰਡੀਗੜ੍ਹ ਮੇਅਰ ਚੋਣਾਂ ਦਾ ਹੋਇਆ ਐਲਾਨ, ਜਾਣੋ ਕਿੰਨੀ ਤਰੀਕ ਨੂੰ ਪੈਣਗੀਆਂ ਵੋਟਾਂ
Alert: ਪ੍ਰਸ਼ਾਸਨ ਵੱਲੋਂ ਅਚਾਨਕ ਪਿੰਡ ਕਰਵਾਏ ਗਏ ਖਾਲੀ, ਜ਼ੋਰਦਾਰ ਧਮਾਕਿਆਂ ਨਾਲ ਫੈਲੀ ਦਹਿਸ਼ਤ; ਲੋਕਾਂ ਨੂੰ ਦਿੱਤੀ ਗਈ ਆਹ ਹਦਾਇਤ...
ਪ੍ਰਸ਼ਾਸਨ ਵੱਲੋਂ ਅਚਾਨਕ ਪਿੰਡ ਕਰਵਾਏ ਗਏ ਖਾਲੀ, ਜ਼ੋਰਦਾਰ ਧਮਾਕਿਆਂ ਨਾਲ ਫੈਲੀ ਦਹਿਸ਼ਤ; ਲੋਕਾਂ ਨੂੰ ਦਿੱਤੀ ਗਈ ਆਹ ਹਦਾਇਤ...
ਲੁਧਿਆਣਾ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਕਬੱਡੀ ਖਿਡਾਰੀ ਨਾਲ ਰਜਿੰਸ਼ 'ਚ ਕੀਤੀ ਗੋਲੀਬਾਰੀ
ਲੁਧਿਆਣਾ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਕਬੱਡੀ ਖਿਡਾਰੀ ਨਾਲ ਰਜਿੰਸ਼ 'ਚ ਕੀਤੀ ਗੋਲੀਬਾਰੀ
Punjab News: ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
Embed widget