(Source: ECI/ABP News)
Gold Price Today: 43000 ਤਕ ਡਿੱਗਾ ਸੋਨੇ ਦਾ ਭਾਅ, ਜਾਣੋ 22 ਕੈਰੇਟ ਸੋਨੇ ਦੀ ਕੀਮਤ
ਅੱਜ ਇੱਕ ਵਾਰ ਫੇਰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਐਮਸੀਐਕਸ ਤੇ ਸੋਨਾ ਵਾਅਦਾ 0.4 ਫੀਸਦੀ ਹੇਠਾਂ ਡਿੱਗਕੇ 10 ਮਹੀਨੇ ਦੇ ਹੇਠਲੇ ਪੱਧਰ 44,768 ਰਪੁਏ ਪ੍ਰਤੀ ਤੋਲੇ ਤੇ ਆ ਗਿਆ ਹੈ।
![Gold Price Today: 43000 ਤਕ ਡਿੱਗਾ ਸੋਨੇ ਦਾ ਭਾਅ, ਜਾਣੋ 22 ਕੈਰੇਟ ਸੋਨੇ ਦੀ ਕੀਮਤ Gold Price Today: Gold price falls to 43000, know the price of 22 carat gold Gold Price Today: 43000 ਤਕ ਡਿੱਗਾ ਸੋਨੇ ਦਾ ਭਾਅ, ਜਾਣੋ 22 ਕੈਰੇਟ ਸੋਨੇ ਦੀ ਕੀਮਤ](https://static.abplive.com/wp-content/uploads/sites/2/2018/11/05110949/gold-7.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅੱਜ ਇੱਕ ਵਾਰ ਫੇਰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਐਮਸੀਐਕਸ ਤੇ ਸੋਨਾ ਵਾਅਦਾ 0.4 ਫੀਸਦੀ ਹੇਠਾਂ ਡਿੱਗਕੇ 10 ਮਹੀਨੇ ਦੇ ਹੇਠਲੇ ਪੱਧਰ 44,768 ਰਪੁਏ ਪ੍ਰਤੀ ਤੋਲੇ ਤੇ ਆ ਗਿਆ ਹੈ। ਜਦਕਿ ਚਾਂਦੀ 0.8 ਫੀਸਦੀ ਹੇਠਾਂ ਆ ਕੇ 67,473 ਪ੍ਰਤੀ ਕਿਲੋ ਮਿਲ ਰਹੀ ਹੈ। ਪਿਛਲੀ ਵਾਰ ਸੋਨਾ 1.2 ਫੀਸਦੀ ਯਾਨੀ 600 ਰੁਪਏ ਪ੍ਰਤੀ ਤੋਲਾ ਸਸਤਾ ਹੋਇਆ ਸੀ। ਇਸ ਦੀ ਸ਼ੁਰੂਆਤ ਵਿੱਚ ਹੀ ਸੋਨਾ 5000 ਤੋਂ ਵੱਧ ਸਸਤਾ ਹੈ ਤੇ 56,200 ਦੇ ਅਗਸਤ ਦੇ ਉੱਚੇ ਪੱਧਰ ਤੋਂ 11,500 ਹੇਠਾਂ ਡਿੱਗ ਗਿਆ ਹੈ।
ਅੱਜ ਰਾਜਧਾਨੀ ਦਿੱਲੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 650 ਰੁਪਏ ਘੱਟ ਕੇ 43,950 ਰੁਪਏ ਤੋਲਾ ਹੋ ਗਈ ਹੈ। ਜਦਕਿ ਚੇਨਈ ਵਿੱਚ ਇਹ 470 ਰੁਪਏ ਘੱਟ ਕੇ 42,170 ਰੁਪਏ ਤੋਲਾ ਹੈ। ਅੰਤਰਰਾਸ਼ਟਰੀ ਬਜ਼ਾਰ ਵਿੱਚ ਸੋਨਾ ਹਾਜ਼ਿਰ 0.5 ਫੀਸਦੀ ਵੱਧਕੇ 1,719.21 ਡਾਲਰ ਪ੍ਰਤੀ ਓਂਸ ਹੋ ਗਿਆ ਹੈ।
ਬਜਟ 2021 ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸਰਕਾਰ ਸੋਨੇ ਤੇ ਚਾਂਦੀ 'ਤੇ ਕਸਟਮ ਡਿਊਟੀ ਨੂੰ ਤਰਕਸੰਗਤ ਕਰ ਰਹੀ ਹੈ। ਇਸ ਵੇਲੇ ਸੋਨੇ 'ਤੇ 12.5 ਪ੍ਰਤੀਸ਼ਤ ਦੀ ਦਰਾਮਦ ਡਿਊਟੀ ਲੱਗਦੀ ਹੈ। ਸਰਕਾਰ ਨੇ ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ 12.5 ਤੋਂ ਘਟਾ ਕੇ 7.5% ਕਰਨ ਦਾ ਐਲਾਨ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)